Breaking News
Home / ਅੰਤਰ ਰਾਸ਼ਟਰੀ / ਗੁਰਦੁਆਰਿਆਂ ਵਿਚ ਮੱਸੇ ਰੰਗੜ੍ਹ ਵਾਲੇ ਕੰਮ- ਆਹ ਦੇਖੋ ਹੋ ਰਿਹਾ ਨਾਚ

ਗੁਰਦੁਆਰਿਆਂ ਵਿਚ ਮੱਸੇ ਰੰਗੜ੍ਹ ਵਾਲੇ ਕੰਮ- ਆਹ ਦੇਖੋ ਹੋ ਰਿਹਾ ਨਾਚ

ਅਮਰੀਕਾ ਦੇ ਗੁਰਦੁਆਰਾ ਸਿੰਘ ਸਭਾ ਫਰਿਜਨੋ ਕੈਲੇਫੌਰਨੀਆ ਵਿਚ ਸ਼ਰੇਆਮ ਮੱਸੇ ਰੰਘੜ ਵਾਲਾ ਕਂਮ ਹੋ ਰਿਹਾ।

ਯਾਦ ਰਹੇ ਕੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸੇ ਰੰਗੜ ਨੂੰ ਸੋਧਿਆ ਸੀ। ਇਤਿਹਾਸ ਦੱਸਦਾ ਹੈ , ਅੰਮ੍ਰਿਤਸਰ ਨਗਰ ਤੋਂ 8 ਕਿ.ਮੀ.ਦੱਖਣ ਵਲ ਸਥਿਤ ਪਿੰਡ ਮੰਡਿਆਲੀ ਦੇ ਨਿਵਾਸੀ ਮੱਸੇ ਖ਼ਾਨ ਰੰਘੜ ਨੂੰ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਕਾਜ਼ੀ ਅਬਦੁਰ ਰਹਿਮਾਨ ਦੇ ਮਾਰੇ ਜਾਣ ਤੋਂ ਬਾਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ।ਇਸ ਨੂੰ ਵਿਸ਼ੇਸ਼ ਕੰਮ ਇਹ ਸੌਂਪਿਆ ਗਿਆ ਕਿ ਸਿੱਖਾਂ ਨੂੰ ਹਰਿਮੰਦਿਰ ਸਾਹਿਬ ਵਿਚ ਦਾਖ਼ਲ ਨ ਹੋਣ ਦੇਵੇ । ਇਸ ਨੇ ਹਰਿਮੰਦਿਰ ਸਾਹਿਬ ਵਿਚ ਹੀ ਆਪਣਾ ਅੱਡਾ ਜਮਾ ਲਿਆ । ਉਥੇ ਨਿੱਤ ਵੇਸਵਾ ਦਾ ਨਾਚ ਕਰਾਉਂਦਾ ਅਤੇ ਸ਼ਰਾਬ ਤੇ ਤੰਬਾਕੂ ਪੀਂਦਾ ਸੀ ।

ਉਨ੍ਹਾਂ ਦਿਨਾਂ ਵਿਚ ਜ਼ਕਰੀਆ ਖ਼ਾਨ ਦੇ ਅਤਿਆਚਾਰਾਂ ਕਾਰਣ ਸਿੰਘ ਜੋਧੇ ਪਹਾੜਾਂ ਅਤੇ ਮਰੂਥਲਾਂ ਵਲ ਨਿਕਲ ਗਏ ਸਨ ।ਜਦੋਂ ਹਰਿਮੰਦਿਰ ਸਾਹਿਬ ਦੇ ਇਸ ਅਪਮਾਨ ਦਾ ਪਤਾ ਸਰਦਾਰ ਸ਼ਿਆਮ ਸਿੰਘ ਦੇ ਜੱਥੇ ਨੂੰ ਲਗਾ ਜੋ ਉਸ ਵੇਲੇ ਰਾਜਸਥਾਨ ਵਿਚ ਪਨਾਹ ਲਈ ਬੈਠਾ ਸੀ , ਤਾਂ ਸ. ਮਹਿਤਾਬ ਸਿੰਘ ਮੀਰਾਕੋਟੀਏ ਨੇ ਇਸ ਅਪਮਾਨ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਅਤੇ ਇਕ ਹੋਰ ਯੋਧੇ ਸ. ਸੁੱਖਾ ਸਿੰਘ ਕੰਬੋਮਾੜੀ ਵਾਲੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਲਈ ਪ੍ਰਸਥਾਨ ਕੀਤਾ । ਹਰਿਮੰਦਿਰ ਸਾਹਿਬ ਦੇ ਪ੍ਰਵੇਸ਼ ਦੁਆਰ ਉਤੇ ਲਗੇ ਪਹਿਰੇ ਤੋਂ ਬਚਣ ਲਈ ਇਨ੍ਹਾਂ ਨੇ ਮਾਲੀਆ ਤਾਰਨ ਵਾਲੇ ਕਿਸਾਨਾਂ ਦਾ ਰੂਪ ਧਾਰਿਆ ਅਤੇ 11 ਅਗਸਤ 1740 ਈ. ਨੂੰ ਹਰਿਮੰਦਿਰ ਸਾਹਿਬ ਵਿਚ ਪ੍ਰਵੇਸ਼ ਕੀਤਾ ।

Check Also

90 ਸਾਲਾ ਬਜ਼ੁਰਗ ਔਰਤ ਨੇ ਨਹੀਂ ਲਿਆ ਵੈਂਟੀਲੇਟਰ, ਹੋ ਗਈ ਮੌਤ, ਜਾਣੋ ਹੁਣ ਲੋਕ ਕਿਉਂ ਕਰ ਰਹੇ ਨੇ ਤਾਰੀਫ

ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਦੁਨੀਆ ਭਰ ‘ਚ ਵੈਂਟੀਲੇਟਰਾਂ ਅਤੇ ਹੋਰ ਮੈਡੀਕਲ ਉਪਕਰਣਾਂ …

%d bloggers like this: