Home / ਅੰਤਰ ਰਾਸ਼ਟਰੀ / ਦੇਖੋ ਕਿਵੇਂ ਹਾਈਵੇ ਤੇ ਡਾਲਰਾਂ ਦਾ ਮੀਂਹ ਵਰਿਆ

ਦੇਖੋ ਕਿਵੇਂ ਹਾਈਵੇ ਤੇ ਡਾਲਰਾਂ ਦਾ ਮੀਂਹ ਵਰਿਆ

ਅਮਰੀਕਾ ਦੇ ਇੱਕ ਹਾਈਵੇ ਤੇ ਡਾਲਰਾਂ ਦਾ ਮੀਂਹ ਵਰਨ ਲੱਗ ਪਿਆ ਤੇ ਫਿਰ ਦੇਖਦੇ ਹੀ ਦੇਖਦੇ ਲੋਕ ਆਪਣੇ ਵਾਹਨ ਰੋਕ ਕੇ ਇਸ ਡਾਲਰਾਂ ਦੇ ਮੀਂਹ ਨੂੰ ਲੁੱਟਣ ਲੱਗ ਪਏ ਤੇ ਹਰ ਕੋਈ ਵੱਧ ਤੋਂ ਵੱਧ ਡਾਲਰ ਲੁੱਟਣ ਵਿਚ ਜੁਟ ਗਿਆ।

ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋਈ ਹੈ। ਦਰਅਸਲ ਨਾਰਥ ਅਟਲਾਂਟਾ ਦੇ ਇੰਟਰ ਸਟੇਟ ਹਾਈਵੇ ਨੰਬਰ 285 ਉੱਤੇ ਇੱਕ ਟਰੱਕ ਗੁਜ਼ਰ ਰਿਹਾ ਸੀ ਜੋ ਕਿ ਆਰਮਰਡ ਕੰਪਨੀ ਦਾ ਟਰੱਕ ਸੀ। ਟਰੱਕ ਦਾ ਇੱਕ ਦਰਵਾਜਾ ਥੋੜਾ ਖੁੱਲ੍ਹਾ ਰਹਿ ਗਿਆ ਜਿਸ ਵਿਚੋਂ ਡਾਲਰ ਬਾਹਰ ਡਿੱਗਣ ਲੱਗੇ। ਫਿਰ ਕੀ ਸੀ…ਦੇਖਦੇ ਹੀ ਦੇਖਦੇ ਹਾਈਵੇ ਉੱਤੇ ਡਾਲਰਾਂ ਦਾ ਮੀਂਹ ਵਰਨ ਲੱਗਾ ਤੇ ਹਾਈਵੇ ਤੋਂ ਲੰਘ ਰਹੇ ਲੋਕ ਆਪਣੀਆਂ ਗੱਡੀਆਂ ਹਾਈਵੇ ਉੱਪਰ ਹੀ ਰੋਕ ਕੇ ਕੈਸ਼ ਲੁੱਟਣ ਲੱਗ ਪਏ। ਹਰ ਕੋਈ ਵੱਧ ਤੋਂ ਵੱਧ ਕੈਸ਼ ਲੁੱਟਣ ਨੂੰ ਕਾਹਲਾ ਸੀ। ਆਰਮਰਡ ਕੰਪਨੀ ਦਾ ਦਾਅਵਾ ਹੈ ਕਿ ਟਰੱਕ ਚੋਂ ਕਰੀਬ 1 ਲੱਖ 75 ਹਜਾਰ ਡਾਲਰ ਯਾਨੀ ਕਰੀਬ 1.20 ਕਰੋੜ ਰੁਪਏ ਹਾਈਵੇ ਤੇ ਲੁੱਟੇ ਗਏ। ਹਾਈਵੇ ਤੇ ਲੰਘ ਰਹੇ ਲੋਕਾਂ ਨੇ ਇਸ ਸਾਰੀ ਘਟਨਾ ਦਾ ਵੀਡੀਓ ਬਣਾਇਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਖਬਰ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਪਰ ਪੁਲਿਸ ਦੇ ਓਥੇ ਹੁੰਦੇ ਵੀ ਲੋਕ ਕੈਸ਼ ਲੁੱਟਦੇ ਰਹੇ।

ਹਾਈਵੇ ਤੋਂ ਲੰਘ ਰਹੇ ਉਬਰ ਦੇ ਇੱਕ ਡਰਾਈਵਰ ਨੇ ਦੱਸਿਆ ਕਿ ਪਹਿਲਾਂ ਉਸਨੂੰ ਲੱਗਾ ਕਿ ਪੱਤੇ ਉੱਡ ਰਹੇ ਹਨ ਪਰ ਜਦੋ ਲੋਕਾਂ ਨੂੰ ਲੁੱਟਦੇ ਦੇਖਿਆ ਤਾਂ ਜਾ ਕੇ ਪੱਤਾ ਲੱਗਾ ਕਿ ਪੱਤੇ ਨਹੀਂ ਸਗੋਂ ਡਾਲਰ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕੈਸ਼ ਮੋੜ ਦੀਓ ਕਿਉਂਕਿ ਇਸ ਤਰਾਂ ਕੈਸ਼ ਲੁੱਟਣਾ ਗੈਰ-ਕਾਨੂੰਨੀ ਹੈ। ਪੁਲਿਸ ਅਨੁਸਾਰ ਅਗਲੇ ਦਿਨ 6 ਜਣਿਆਂ ਨੇ ਕੈਸ਼ ਮੋੜਨ ਲਈ ਪੁਲਿਸ ਤੱਕ ਪਹੁੰਚ ਕੀਤੀ ਜੋ ਕਿ 400 ਡਾਲਰ ਯਾਨੀ ਕਰੀਬ 3 ਲੱਖ ਰੁਪਏ ਮੋੜੇ।

Check Also

ਹੁਣ ਖੇਤੀਬਾੜੀ ਵਾਲਿਆਂ ਨੂੰ ਮਿਲੇਗਾ ਕਨੇਡਾ ਦਾ ਵੀਜ਼ਾ

ਕੈਨੇਡਾ ਦੀ ਪੀਆਰ ਲੈਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਜੀ ਹਾਂ ਕੈਨੇਡਾ ਸਰਕਾਰ ਨੇ …

%d bloggers like this: