Breaking News
Home / ਅੰਤਰ ਰਾਸ਼ਟਰੀ / ਹਿੰਦੂਤਵਾ ਦਾ ਦੋਗਲਾ ਰੂਪ – ਨਾਮ ਸਦਭਾਵਨਾ ਫੋਰਮ ਤੇ ਕੰਮ ਨਫ਼ਰਤ ਫੈਲਾਉਣ ਵਾਲੇ

ਹਿੰਦੂਤਵਾ ਦਾ ਦੋਗਲਾ ਰੂਪ – ਨਾਮ ਸਦਭਾਵਨਾ ਫੋਰਮ ਤੇ ਕੰਮ ਨਫ਼ਰਤ ਫੈਲਾਉਣ ਵਾਲੇ

ਓਂਟਾਰੀਓ ਤੋਂ ਕੰਜ਼ਰਵਟਿਵ ਵਿਧਾਇਕ ਅਤੇ ਸਹਾਇਕ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਉੱਥੋਂ ਦੇ “ਇੰਡੋ ਕੈਨੇਡੀਅਨ ਸਦਭਾਵਨਾ ਫੋਰਮ” ਨੇ ਆਪਣੇ ਸਮਾਗਮ ਲਈ ਦਿੱਤਾ ਹੋਇਆ ਸੱਦਾ ਇਹ ਕਹਿ ਕੇ ਵਾਪਸ ਲੈ ਲਿਆ ਕਿ ਇਹ ਵਿਧਾਇਕ ਤਾਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਗੱਲ ਕਰਦਾ ਹੈ ਜਦਕਿ ਉਹ ਕਤਲੇਆਮ ਨਹੀਂ, ਦੰਗੇ ਸਨ। ਸਮਾਗਮ 12 ਜੁਲਾਈ ਨੂੰ ਸੀ।

ਭਾਰਤ ਵਿੱਚ ਭਾਜਪਾ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਹੋਰ ਲੀਡਰ ਸ਼ਰੇਆਮ ਆਨ-ਰਿਕਾਰਡ ਇਸ ਕਤਲੇਆਮ ਨੂੰ ‘ਨਸਲਕੁਸ਼ੀ’ ਆਖ ਚੁੱਕੇ ਹਨ ਪਰ ਕੈਨੇਡਾ ‘ਚ ਭਾਰਤੀ ਦਖਲਅੰਦਾਜ਼ੀ ਹੇਠ ਸਿੱਖ ਸਿਆਸਤਦਾਨਾਂ ਦੀ ਬੁਲਿੰਗ ਕੀਤੀ ਜਾ ਰਹੀ ਹੈ ਕਿ ਇਸਦਾ ਨਾਮ ਨਾ ਲਓ, ਇਹ ਦੰਗੇ ਸੀ। ਇਹ ਕਿਹੋ ਜਿਹੀ ਸਦਭਾਵਨਾ ਹੈ ਕਿ ਕੁੱਟਣੇ ਵੀ ਹਨ ਤੇ ਰੋਣ ਵੀ ਨਹੀਂ ਦੇਣੇ?

ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡੀਅਨ ਸਿੱਖ ਸਿਆਸਤਦਾਨ ਅਜਿਹੇ ਗੰਭੀਰ ਮਸਲੇ ‘ਤੇ ਚੁੱਪ ਹੋ ਜਾਂਦੇ ਹਨ। ਇਸਤੋਂ ਵੱਧ ਦਖਲਅੰਦਾਜ਼ੀ ਹੋਰ ਕੀ ਹੋ ਸਕਦੀ ਹੈ?

– ਗੁਰਪ੍ਰੀਤ ਸਿੰਘ ਸਹੋਤਾ

Check Also

ਕਨੇਡਾ ਵਿਚ ਪੁਲਿਸ ਨੇ 3 ਪੰਜਾਬੀ ਮੁੰਡੇ ਦੇਖੋ ਕਿਹੋ ਜਿਹੇ ਸ਼ਰਮਨਾਕ ਕੇਸ ਵਿਚ ਕੀਤੇ ਕਾਬੂ

ਕੈਨੇਡਾ ਵਿੱਚ ਟੋਰਾਂਟੋ ਤੋਂ ਚੋਰੀ ਹੋਈ ਗੱਡੀ ਸਣੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, …

%d bloggers like this: