Breaking News
Home / ਪੰਜਾਬ / ਕੈਪਟਨ ਨੇ ਸਿੱਧੂ ਦੇ ਅਸਤੀਫੇ ਤੇ ਦੇਖੋ ਕੀ ਕਿਹਾ

ਕੈਪਟਨ ਨੇ ਸਿੱਧੂ ਦੇ ਅਸਤੀਫੇ ਤੇ ਦੇਖੋ ਕੀ ਕਿਹਾ

ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ‘ਤੇ ਮੁੱਖ ਮੰਤਰੀਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਸਤੀਫ਼ਾ ਮਿਲ ਚੁੱਕਿਆ ਹੈ ਤੇ ਪੜ੍ਹਨ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰਾ ਸਿੱਧੂ ਨਾਲ ਕੋਈ ਝਗੜਾ ਨਹੀਂ ਸੀ, ਸਿੱਧੂ ਨੇ ਅਜਿਹਾ ਕਿਉਂ ਕੀਤਾ, ਉਹਨਾਂ ਤੋਂ ਹੀ ਪੁੱਛਿਆ ਜਾਵੇ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਸਣੇ 13 ਮੰਤਰੀਆਂ ਦੇ ਵਿਭਾਗ ਬਦਲੇ ਹਨ। ਉਨ੍ਹਾਂ ਕਿਹਾ ਕੇ ਜੇਕਰ 13 ਵਿੱਚੋਂ 12 ਨੇ ਨਵੇਂ ਵਿਭਾਗ ਸਾਂਭ ਲਏ ਹਨ ਤਾਂ ਸਿੱਧੂ ਨੇ ਕਿਉਂ ਨਹੀਂ ਸਾਂਭਿਆ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਲੰਬੇ ਸਮੇਂ ਤੋਂ ਸਰਗਰਮ ਸਿਆਸਤ ਤੋਂ ਦੂਰ ਚੱਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਵਜ਼ਾਰਤ ‘ਚੋਂ ਅਸਤੀਫਾ ਦੇ ਦਿੱਤਾ। ਇਸ ਸਬੰਧੀ ਹੁਣ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਅਸਤੀਫਾ ਭੇਜ ਦਿੱਤਾ ਹੈ। ਟਵੀਟ ਜ਼ਰੀਏ ਸਿੱਧੂ ਨੇ ਦਿੱਤੀ ਅਸਤੀਫ਼ੇ ਦੀ ਜਾਣਕਾਰੀ ਦਿੱਤੀ।

ਇਸਤੋਂ ਪਹਿਲਾਂ ਉਨ੍ਹਾਂ ਨੇ ਲੰਘੀਂ 10 ਜੂਨ ਨੂੰ ਹੀ ਪੰਜਾਬ ਕੈਬਨਿਟ ‘ਚੋਂ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਸੀ।ਜਿਸ ਦੀ ਲਿਖਤ ਪੋਸਟ ਉਹਨਾਂ ਨੇ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੀ ਸੀ।

ਦੱਸ ਦਈਏ ਕਿ ਕੈਪਟਨ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਬਿਜਲੀ ਮੰਤਰਾਲਾ ਦਿੱਤਾ ਸੀ। ਪਰ ਸਿੱਧੂ ਨੇ ਅਹੁਦਾ ਨਹੀਂ ਸੰਭਾਲਿਆ ਸੀ। ਚਰਚਾ ਸੀ ਕਿ ਲੋਕ ਸਭਾ ਚੋਣਾਂ ਵਿਚ ਸਿੱਧੂ ਦੀ ਬਿਆਨਬਾਜ਼ੀ ਕਾਰਨ ਉਸ ਨੂੰ ਇਹ ‘ਸਜਾ’ ਦਿੱਤੀ ਗਈ ਸੀ। ਸਿੱਧੂ ਨੇ ਆਪਣਾ ਅਹੁਦਾ ਨਹੀਂ ਸੰਭਾਲਿਆ ਸੀ। ਇਸ ਲਈ ਉਨ੍ਹਾਂ ਦੀ ਵਿਰੋਧੀਆਂ ਵੱਲੋਂ ਅਲੋਚਨਾ ਵੀ ਹੋ ਰਹੀ ਸੀ। ਇਸ ਤੋਂ ਬਾਅਦ ਸਿੱਧੂ ਦਿੱਲੀ ਵਿਚ ਰਾਹੁਲ ਗਾਂਧੀ ਨੂੰ ਵੀ ਮਿਲਣ ਪੁੱਜੇ ਸਨ ਤੇ ਦੱਸਿਆ ਜਾ ਰਿਹਾ ਸੀ ਉਹ ਕੈਪਟਨ ਦੀ ਸ਼ਿਕਾਇਤ ਕਰਨ ਦਿੱਲੀ ਗਏ ਸਨ। ਇਸ ਤੋਂ ਬਾਅਦ ਕੈਪਟਨ ਵੀ ਕਈ ਵਾਰ ਇਸ ਮੁੱਦੇ ਨੂੰ ਲੈ ਕੇ ਦਿੱਲੀ ਗਏ ਸਨ।

Check Also

ਪਿਉ ਨੇ PUBG ਗੇਮ ‘ਤੇ 16 ਲੱਖ ਉਡਾਉਣ ਵਾਲੇ ਬੇਟੇ ਨੂੰ ਸਬਕ ਸਿਖਾਉਣ ਲਈ ਸਕੂਟਰ ਰਿਪੇਅਰ ਦੇ ਕੰਮ ਲਾਇਆ

ਖਰੜ ਵਿਚ ਇਕ ਵਿਦਿਆਰਥੀ ਸਿਰ ਆਨਲਾਈਨ ਗੇਮ ਦਾ ਨਸ਼ਾ ਇੰਨਾ ਚੜ੍ਹਿਆ ਕਿ ਉਸ ਨੇ ਆਪਣੇ …

%d bloggers like this: