Breaking News
Home / ਅੰਤਰ ਰਾਸ਼ਟਰੀ / ਹੁਣ ਖੇਤੀਬਾੜੀ ਵਾਲਿਆਂ ਨੂੰ ਮਿਲੇਗਾ ਕਨੇਡਾ ਦਾ ਵੀਜ਼ਾ

ਹੁਣ ਖੇਤੀਬਾੜੀ ਵਾਲਿਆਂ ਨੂੰ ਮਿਲੇਗਾ ਕਨੇਡਾ ਦਾ ਵੀਜ਼ਾ

ਕੈਨੇਡਾ ਦੀ ਪੀਆਰ ਲੈਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਜੀ ਹਾਂ ਕੈਨੇਡਾ ਸਰਕਾਰ ਨੇ 2020 ਦੀ ਸ਼ੁਰੂਆਤ ਵਿੱਚ ਨਿਵਾਸ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਜਿਸ ਵਿੱਚ ਫੂਡ ਸੈਕਟਰ ਦਾ ਤਜ਼ਰਵਾ ਰੱਖਣ ਵਾਲੇ ਕੈਨੇਡਾ ਲਈ ਪੀਆਰ ਦੀ ਅਪਲਾਈ ਕਰ ਸਕਦੇ ਹਨ। ਨਿਵਾਸ ਦੇ ਲਈ ਇਸ ਨਵੇਂ ਰਾਹ ਵਿੱਚ ਤਿੰਨ ਸਾਲ ਦੇ ਐਗਰੀ ਫੂਡ ਇਮੀਗ੍ਰੇਸ਼ਨ ਟਰਾਇਲ ਨਾਲ ਗੈਰ ਮੌਸਮੀ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਦੀ ਐਗਰੀ ਫੂਡ ਇੰਡਸਟਰੀ ਵਿਚ ਨੌਕਰੀ ਦੀ ਪੇਸ਼ਕਸ਼ ਮਿਲੇਗੀ।ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇੰਡਸਟਰੀ ਨੇ 2018 ਵਿਚ ਉਤਪਾਦਾਂ ‘ਚ ਦਰਜ 66.2 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਹੈ ਅਤੇ ਦੇਸ਼ ਭਰ ਵਿਚ 8 ਨੌਕਰੀਆਂ ਵਿਚੋਂ 1 ਦਾ ਸਮਰਥਨ ਕੀਤਾ ਹੈ ਪਰ ਮੀਟ ਪ੍ਰੋਸੈਸਿੰਗ ਅਤੇ ਮਸ਼ਰੂਮ ਉਤਪਾਦਨ ਵਰਗੀਆਂ ਇੰਡਸਟਰੀਆਂ ਨੇ ਨਵੇਂ ਕਰਮਚਾਰੀਆਂ ਨੂੰ ਲੱਭਣ ਅਤੇ ਰੱਖਣ ਵਿਚ ਮੁਸ਼ਕਲ ਦਾ ਸਾਹਮਣਾ ਕੀਤਾ ਹੈ।ਮੌਜੂਦਾ ਸਮੇਂ ਵਿਚ ਮੌਸਮੀ ਖੇਤੀਬਾੜੀ ਕਰਮੀਆਂ ਲਈ ਅਪਣੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮਾਂ ਰਾਹੀਂ ਕੈਨੇਡਾ ਤੋਂ ਆਉਣ ਵਾਲੇ ਪ੍ਰਵਾਸੀ ਖੇਤੀਬਾੜੀ ਕਾਮਿਆਂ ਨੂੰ ਸੀਮਤ ਸਮੇਂ ਲਈ ਕੰਮ ਪਰਮਿਟ ਪ੍ਰਾਪਤ ਹੁੰਦਾ ਹੈ। ਇਸ ਨਾਲ ਸਥਾਈ ਨਿਵਾਸ ਲਈ ਕੋਈ ਰਸਤਾ ਨਹੀਂ ਹੈ।ਨਵੇਂ ਐਗਰੀ ਫੂਡ ਇਮੀਗ੍ਰੇਸ਼ਨ ਪਾਇਲਟ ਤਹਿਤ ਹੇਠ ਲਿਖੇ ਕਿੱਤੇ ਅਤੇ ਉਦਯੋਗ ਸ਼ਾਮਲ ਹਨ:

ਮੀਟ ਪ੍ਰੋਸੈਸਿੰਗ

-ਦੁਕਾਨਾਂ ‘ਚ ਕਸਾਈ ਦਾ ਕੰਮ ਕਰਨ ਵਾਲੇ (retail butcher),-ਇੰਡਸਟਕੀ ‘ਚ ਕਸਾਈ ਦਾ ਕੰਮ ਕਰਨ ਵਾਲੇ (industrial butcher),-ਫੂਡ ਪ੍ਰੋਸੈਸਿੰਗ ‘ਚ ਕੰਮ ਕਰਨ ਵਾਲੇ (food processing labourer),-ਸਾਲ ਭਰ ਮਸ਼ਰੂਮ ਉਤਪਾਦਨ ਅਤੇ ਗ੍ਰੀਨ ਹਾਊਸ ਫਸਲ ਉਤਪਾਦਨ ਲਈ ਕਟਾਈ ਮਜ਼ਦੂਰ,-ਸਾਲ ਭਰ ਚੱਲਣ ਵਾਲੇ ਮਸ਼ਰੂਮ ਉਤਪਾਦਨ, ਗ੍ਰੀਨਹਾਊਸ ਫਸਲ ਉਤਪਾਦਨ ਜਾਂ ਪਸ਼ੂ ਪਾਲਣ ਵਧਾਉਣ ਲਈ ਆਮ ਫਾਰਮ ਵਰਕਰ,-ਮੀਟ ਪ੍ਰੋਸੈਸਿੰਗ, ਸਾਲ ਭਰ ਮਸ਼ਰੂਮ ਉਤਪਾਦਨ, ਗ੍ਰੀਨ ਹਾਊਸ ਫਸਲ ਉਤਪਾਦਨ ਜਾਂ ਪਸ਼ੂ ਪਾਲਣ ਵਧਾਉਣ ਲਈ ਫਾਰਮ ਸੁਪਰਵਾਇਜ਼ਰ ਅਤੇ ਪਸ਼ੂਧਨ ਕਾਰੀਗਰ,,ਇਸ ਟਰਾਇਲ ਅਧੀਨ ਹਰ ਸਾਲ ਪ੍ਰੋਸੈਸਿੰਗ ਲਈ ਵੱਧ ਤੋਂ ਵੱਧ 2750 ਅਰਜ਼ੀਆਂ ਨੂੰ ਸਵਿਕਾਰ ਕੀਤਾ ਜਾਵੇਗਾ। ਇੰਮੀਗਰੇਸ਼ਨ ਰਫਿਊਜੀ ਅਤੇ ਨਾਗਰਿਕਤਾ ਕੈਨੇਡਾ (IRCC) ਦਾ ਕਹਿਣਾ ਹੈ ਕਿ ਪਰਵਾਰਕ ਮੈਂਬਰਾਂ ਸਮੇਤ ਟਰਾਈਲ ਲਈ ਤਿੰਨ ਸਾਲਾਂ ਵਿਚ ਲਗਭਗ 16,500 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਜਾ ਸਕਦਾ ਹੈ।

ਕੈਨੇਡਾ ਦੇ ਰੋਜ਼ਗਾਰ, ਕਰਮਚਾਰੀ ਵਿਕਾਸ ਅਤੇ ਲੇਬਰ ਮੰਤਰੀ ਦੇ ਸੰਸਦੀ ਸਕੱਤਰ ਰੋਜਰ ਕੁਜ਼ਨਰ ਨੇ ਕਿਹਾ ਕਿ ਵਿਦੇਸ਼ਾਂ ਤੋਂ ਜੋ ਅਸਥਾਈ ਕਰਮਚਾਰੀ ਇਸ ਦੇਸ਼ ਵਿਚ ਆਉਂਦੇ ਹਨ ਅਤੇ ਸਥਾਈ ਨੌਕਰੀਆਂ ਲਈ ਸਖ਼ਤ ਮਿਹਨਤ ਕਰਦੇ ਹਨ ਉਹਨਾਂ ਕੋਲ ਪੱਕੇ ਹੋਣ ਲਈ ਇਕ ਵਧੀਆ ਅਤੇ ਉਚਿਤ ਮੌਕਾ ਹੋਣਾ ਚਾਹੀਦਾ ਹੈ।

ਐਗਰੀ-ਫੂਡ ਇਮੀਗ੍ਰੇਸ਼ਨ ਪਾਇਲਟ ਕੈਨੇਡਾ ਦੀ ਸਰਕਾਰ ਵੱਲੋਂ ਹਾਲ ਹੀ ਵਿਚ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਪਾਲਣਾ ਕਰਦਾ ਹੈ। ਜਿਸ ਦਾ ਟੀਚਾ ਸਥਾਈ ਨਿਵਾਸ ਲਈ ਅਸਥਾਈ ਵਿਦੇਸ਼ੀ ਕਾਮਿਆਂ ਦੀ ਮਦਦ ਕਰਨਾ ਹੈ। ਇਸ ਦੇ ਤਹਿਤ ਯੋਗ ਕਾਮਿਆਂ ਲਈ ਕਈ ਮੌਕੇ ਪੈਦਾ ਕੀਤੇ ਜਾ ਸਕਦੇ ਹਨ।

ਯੋਗਤਾ

-ਯੋਗ ਕਿੱਤੇ ਵਿਚ ਮੀਟ ਉਤਪਾਦ ਪ੍ਰੋਸੈਸਿੰਗ, ਪਸ਼ੂ ਪਾਲਣ, ਮਸ਼ਰੂਮ ਉਤਪਾਦਨ ਅਤੇ ਗ੍ਰੀਨਹਾਊਸ ਫਸਲ ਉਤਪਾਦਨ ਸਬੰਧੀ ਅਸਥਾਈ ਕੈਨੇਡੀਅਨ ਵਰਕ ਪ੍ਰੋਗਰਾਮ ਅਧੀਨ 12 ਮਹੀਨਿਆਂ ਦਾ (Full Time) ਗੈਰ ਮੌਸਮੀ ਕੈਨੇਡੀਅਨ ਕੰਮ ਦਾ ਤਜ਼ੁਰਬਾ,-ਅੰਗਰੇਜ਼ੀ ਅਤੇ ਫਰੈਂਚ ਵਿਚ ਕੈਨੇਡੀਅਨ ਬੈਂਚਮਾਰਕ ਲੇਵਲ 4,-ਕੈਨੇਡੀਅਨ ਹਾਈ ਸਕੂਲ ਸਿੱਖਿਆ ਜਾਂ ਉਸ ਤੋਂ ਜ਼ਿਆਦਾ ਵਿਦਿਅਤ ਯੋਗਤਾ,-ਕੈਨੇਡਾ ਵਿਚ ਪੂਰੇ ਸਮੇਂ ਲਈ ਗੈਰ ਮੌਸਮੀ ਕੰਮ ਲਈ ਕਿਉਬਿਕ ਤੋਂ ਬਾਹਰ ਨੌਕਰੀ ਦੀ ਪੇਸ਼ਕਸ਼,ਫੈਡਰਲ ਸਰਕਾਰ ਅਨੁਸਾਰ ਪਾਇਲਟ ਸਬੰਧੀ ਸਾਰੀ ਜਾਣਕਾਰੀ 2020 ਦੀ ਸ਼ੁਰੂਆਤ ਵਿਚ ਜਾਰੀ ਕੀਤੀ ਜਾਵੇਗੀ। ਮੀਟ ਪ੍ਰੋਸੈਸਿੰਗ ਖੇਤਰ ਵਿਚ ਯੋਗ ਕਰਮਚਾਰੀਆਂ ਲਈ 2 ਸਾਲਾਂ ਦੀ LMIA (Labour Market Impact Assessment ) ਜਾਰੀ ਕੀਤੀ ਜਾਵੇਗੀ।,ਆਈਆਰਸੀਸੀ ਦਾ ਕਹਿਣਾ ਹੈ ਕਿ ਯੂਨੀਅਨ ਮੀਟ ਪ੍ਰੋਸੈਸਰ ਲਈ ਅਪਣੇ ਯੂਨੀਅਨ ਤੋਂ ‘ਲੇਟਰ ਆਫ ਸਪੋਟ’ ਦੀ ਜ਼ਰੂਰਤ ਹੋਵੇਗੀ ਅਤੇ ਬਾਕੀਆਂ ਲਈ ਹੋਰ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ।

Check Also

ਅਮਰੀਕਾ ਵਿਚ ਭਾਰਤੀ ਸਹੁਰੇ ਨੇ ਕੀਤਾ ਨੂੰਹ ਦਾ ਕਤਲ

ਬੇਕਰਸਫੀਲਡ (ਅਮਰੀਕਾ) ਦੇ ਜਾਣੇ ਪਛਾਣੇ ਪੰਜਾਬੀ 65 ਸਾਲਾ ਜਗਜੀਤ ਸਿੰਘ ਕੂਨਰ ਨੂੰ ਆਪਣੀ 37 ਸਾਲਾ …

%d bloggers like this: