Home / ਸਾਹਿਤ / ਇੱਕ ਵਾਰ ਜ਼ਰੂਰ ਪੜ੍ਹੋ- ਮਾਮਲਾ ਪਹਿਲਾਂ ਬਕਵਾਸ ਤੇ ਫਿਰ ਮਾਫੀ ਦਾ

ਇੱਕ ਵਾਰ ਜ਼ਰੂਰ ਪੜ੍ਹੋ- ਮਾਮਲਾ ਪਹਿਲਾਂ ਬਕਵਾਸ ਤੇ ਫਿਰ ਮਾਫੀ ਦਾ

ਪਾਇਲ ਰੋਹਤਗੀ ਨੇ ਮਾਫ਼ੀ ਮੰਗ ਲਈ ਹੈ । ਐਨੀਂ ਗੱਲ ਕਹਿ ਕੇ ਪੱਲਾ ਛੁੜਾ ਲਿਆ , ਅਖੇ ਮੇਰਾ ਇਰਾਦਾ ਸਿੱਖ ਹਿੰਦੂ ਭਰਾਵਾਂ ਵਿਚ ਏਕਤਾ ਕਰਾਉਂਣੀ ਸੀ । ਮੇਰੀ ਨਾਨੀ ਵੀ ਸਿੱਖਣੀ ਸੀ । ਵਗੈਰਾ – ਵਗੈਰਾ ।
ਇਹ ਏਕਤਾ ਕਰਾਉਂਣ ਦਾ ਕਿਹੜਾ ਨਵਾਂ ਤਾਰੀਕਾ ਹੈ ” ? ਰੋਜ਼ ਕੋਈ ਨਾ ਕੋਈ ਮੋਬਾਇਲ ਤੋਂ ਪੜ੍ਹ ਪੜ੍ਹ ਕੇ ਸਾਨੂੰ ਗਾਲ੍ਹਾਂ ਕੱਢ ਰਿਹਾ ਹੈ ।
ਅੱਜ ਕੱਲ੍ਹ ਸ਼ੋਸ਼ਲ ਮੀਡੀਆ ਤੇ ਏਜੰਸੀਆਂ ਐਹੋ ਜਿਹੇ ਚੇਹਰੇ ਲਿਆ ਰਹੀਆਂ ਹਨ ਜਿੰਨ੍ਹਾਂ ਰਾਹੀਂ ਰੋਜ਼ ਸਿੱਖ ਮਾਨਸਿਕਤਾ ਵਿਚ ਬੇਚੈਨੀ ਪੈਦਾ ਕੀਤੀ ਜਾਂਦੀ ਹੈ । ਇਕ ਬੰਦਾ ਐਹੋ ਜਿਹੀ ਬੇਹੂਦਾ ਵੀਡੀਓ ਪਾਉਂਦਾ ਹੈ । ਦੋ ਦਿਨ ਰੌਲਾ – ਰੱਪਾ ਪੈਂਦਾ ਹੈ । ਕੁੱਝ ਚਿਰ ਬਾਅਦ ਕੋਈ ਹੋਰ ਉਠ ਖੜ੍ਹਦਾ ਹੈ । ਕਦੇ ਰਾਹੁਲ ਆਰੀਆ ਕਦੇ ਪਾਇਲ ਰੋਹਤਗੀ । ਬਾਅਦ ਵਿਚ ਐਹੋ ਬੰਦੇ ਦੀ ਮਾਫ਼ੀ ਮੰਗਣ ਦੀ ਵੀਡੀਓ ਆ ਜਾਂਦੀ ਹੈ । ਇਹ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਕਾਨੂੰਨ ਕਿਸੇ ਦੋਸ਼ੀ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦਾ ।
ਆਖਿਰ ਕਿਉਂ ਐਦਾਂ ਰੋਜ਼ ਹੁੰਦਾ ਹੈ । ਇਸ ਦਾ ਸਪੱਸ਼ਟ ਕਾਰਨ ਹੈ । ਇਕ ਪਲੈਨਿਗ ਤਾਹਿਤ ਸਿੱਖ ਮਾਨਸਿਕਤਾ ਨੂੰ ਰੋਜ਼ ਟਾਰਚਰ ਕੀਤਾ ਜਾਂਦਾ ਹੈ । ਰੋਜ਼ ਸਾਨੂੰ ਕਿਸੇ ਨਾ ਕਿਸੇ ਪਾਸੇ ਬਗੈਰ ਵਜ਼ਾਹ ਭਜਾਇਆ ਜਾਂਦਾ ਹੈ । ਜੇਕਰ ਸਿੱਖ ਹਿੰਸਕ ਹੁੰਦੇ ਹਨ , ਉਨ੍ਹਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ । ਝੂਠੇ ਕੇਸ ਦਰਜ਼ ਕਰਕੇ ਸਿੱਖਾਂ ਨੂੰ ਉਮਰ ਭਰ ਜੇਲ੍ਹਾਂ ਵਿਚ ਸੁੱਟਿਆ ਜਾਂਦਾ ਹੈ ।

ਐਡੀ ਲੰਮੀ ਸਜ਼ਾ ਦੇਣੀ ਕਿ ਬਾਹਰ ਬੈਠੇ ਲੋਕਾਂ ਨੂੰ ਸਬਕ ਦਿੱਤਾ ਜਾਵੇ ਕਿ ਰਾਸ਼ਟਰਵਾਦੀ ਜੋ ਮਰਜ਼ੀ ਕਹੀ ਜਾਣ , ਤੁਸੀਂ ਚੁੱਪ ਕਰਕੇ ਸੁਣੀ ਜਾਓ ।
ਜੇਕਰ ਸਿੱਖ ਕਾਨੂੰਨ ਹੱਥ ਵਿਚ ਲੈਂਦਾ ਹੈ । ਸਾਡਾ ਆਪਣਾ ਭਾਈਚਾਰਾ ਉਸ ਨੂੰ ਲਾਹਨਤਾਂ ਪਾਉਂਦਾ ਹੈ । ਜਦੋਂ ਸਾਡੇ ਖਿਲਾਫ਼ ਬਹੁਗਿਣਤੀ ਵਾਲਾ ਵੀਡੀਓ ਪਾਉਂਦਾ ਹੈ । ਸਾਡਾ ਭਾਈਚਾਰਾ ਚੁੱਪ ਰਹਿਦਾ ਹੈ ।
ਜਾਗਦੀ ਜ਼ਮੀਰ ਵਾਲਾ ਕਾਨੂੰਨ ਤੋਂ ਵੀ ਤੰਗ ਹੈ । ਆਪਣੇ ਗੂੰਗੇ ਬੋਲੇ ਲੋਕਾਂ ਤੋਂ ਵੀ ।

ਜੇਕਰ ਇਸ ਤਰ੍ਹਾਂ ਦੀ ਵੀਡੀਓ ਪਾਉਣ ਵਾਲੇ ਨੂੰ ਕਾਨੂੰਨ ਸਜ਼ਾ ਦੇਵੇ , ਮੁੜ ਕੇ ਕੋਈ ਬੇਹੂਦਾ ਵੀਡੀਓ ਨਹੀਂ ਪਾਵੇਗਾ ।
ਲੇਕਿਨ ਐਥੇ ਕੰਮ ਉਲਟ ਹੈ । ਕਦੀਂ ਕਿਸੇ ਦੋਸ਼ੀ ਨੂੰ ਫੜਿਆ ਨਹੀਂ ਜਾਂਦਾ , ਦੂਜੇ ਦਿਨ ਕੋਈ ਹੋਰ ਘਟੀਆ ਹਰਕਤ ਕਰਦਾ ਹੈ ।

ਐਦਾਂ ਰੋਜ਼ ਸਿੱਖ ਕੌਮ ਨੂੰ ਅਹਿਸਾਸ ਕਰਾਇਆ ਜਾਂਦਾ ਹੈ । ਹਿੰਦੂ ਲਈ ਕਾਨੂੰਨ ਹੋਰ ਸਿੱਖ ਲਈ ਕਾਨੂੰਨ ਹੋਰ ਹਨ ।
– ਐਸ ਸੁਰਿੰਦਰ –

Check Also

ਗੁਰਦੁਆਰਾ ਮਟਨ ਸਾਹਿਬ ਜਿਸ ਉੱਤੇ ਕਸ਼ਮੀਰੀ ਪਡਿੰਤਾਂ ਨੇ ਕਬਜ਼ਾ ਕੀਤਾ ਹੋਇਆ

ਮਟਨ ਇਕ ਜਗ੍ਹਾ ਦਾ ਨਾਮ ਹੈ ਜਿਸਦੇ ਬਾਰੇ ਮੈਂ ਜਿਆਦਾ ਨਹੀਂ ਸੀ ਸੁਣਿਆ….ਪਰ ਸਰਬਜੀਤ ਕੌਰ …

%d bloggers like this: