Breaking News
Home / ਰਾਸ਼ਟਰੀ / ਵੀਡੀਉ-ਜਾਣੋ ਵਿਧਾਇਕ ਦੀ ਕੁੜੀ ਸਾਕਸ਼ੀ ਅਤੇ ਦਲਿਤ ਮੁੰਡੇ ਅਜਿਤੇਸ਼ ਦੀ ਪੂਰੀ ਲਵ ਸਟੋਰੀ

ਵੀਡੀਉ-ਜਾਣੋ ਵਿਧਾਇਕ ਦੀ ਕੁੜੀ ਸਾਕਸ਼ੀ ਅਤੇ ਦਲਿਤ ਮੁੰਡੇ ਅਜਿਤੇਸ਼ ਦੀ ਪੂਰੀ ਲਵ ਸਟੋਰੀ

ਦੇਸ਼ ਵਿੱਚ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਦਾ ਦਲਿਤ ਲੜਕੇ ਅਜਿਤੇਸ਼ ਕੁਮਾਰ ਨਾਲ ਵਿਆਹ ਦਾ ਮੁੱਦਾ ਛਾਇਆ ਹੋਇਆ ਹੈ। ਸਾਕਸ਼ੀ ਨੇ ਘਰੋਂ ਭੱਜ ਕੇ ਆਪਣੀ ਮਰਜੀ ਨਾਲ ਇਹ ਵਿਆਹ ਕਰਵਾਇਆ। ਆਪਣੀ ਸੁਰੱਖਿਆ ਲਈ ਬਰੇਲੀ ਦੇ ਪੁਲਿਸ ਮੁਖੀ ਤੋਂ ਵੀ ਗੁਹਾਰ ਲਗਾਈ ਪਰ ਉਨ੍ਹਾਂ ਨੇ ਕੋਰਟ ਦੇ ਹੁਕਮ ਦੇ ਬਿਨਾਂ ਸੁਰੱਖਿਆ ਮੁੱਹਈਆ ਕਰਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਦੋਹਾਂ ਨੇ ਸੋਸ਼ਲ਼ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਲੜਕੀ ਦੇ ਘਰ ਵਾਲਿਆਂ ਤੋਂ ਜਾਨ ਦਾ ਖਤਰਾ ਦੱਸਿਆ। ਮੁੱਦਾ ਮੀਡੀਆ ਵਿੱਚ ਆਉਣ ਤੋਂ ਬਾਅਦ ਬੇਸ਼ਕ ਹੁਣ ਦੋਹਾਂ ਨੂੰ ਪੁਲਿਸ ਸੁਰੱਖਿਆ ਮਿਲ ਗਈ ਹੈ। ਪਰ ਇਸ ਸਾਰੇ ਮਾਮਲੇ ਵਿੱਚ ਸਵਾਰ ਉੱਠ ਰਹੇ ਹਨ ਕਿ ਆਜਾਦੀ ਮਿਲਣ ਦੇ ਇੰਨੇ ਸਾਲਾਂ ਬਾਅਦ ਵੀ ਇੱਕ ਬਾਲਗ ਲੜਕੀ ਤੇ ਲੜਕਾ ਨੂੰ ਆਪਣੀ ਮਰਜੀ ਨਾਲ ਵਿਆਹ ਕਰਨ ਦਾ ਅਧਿਕਾਰ ਹੈ ਜਾਂ ਨਹੀਂ।

ਇਸ ਦੇ ਸੰਬੰਧ ਵਿਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰੈਜੀਡੈਂਟ ਅਤੇ ਸੀਨੀਅਰ ਐਡਵੋਕੇਟ ਜਿਤੇਂਦਰ ਮੋਹਨ ਸ਼ਰਮਾ ਨੇ ਕਿਹਾ ਕਿ ਹਰੇਕ ਲੜਕੀ ਜਿਸ ਨੇ 18 ਸਾਲ ਦੀ ਉਮਰ ਪੂਰੀ ਕਰ ਲਈ ਹੈ ਅਤੇ 21 ਸਾਲ ਦੀ ਉਮਰ ਪੂਰੀ ਕਰਨ ਵਾਲੇ ਹਰੇਕ ਲੜਕੇ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਬੁਨਿਆਦੀ ਅਧਿਕਾਰ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਨਿਰਣੇ ਵਿੱਚ ਕਈ ਵਾਰ ਕਿਹਾ ਹੈ ਕਿ ਵਿਆਹ ਕਰਾਉਣ ਦਾ ਅਧਿਕਾਰ ਭਾਰਤੀ ਸੰਵਿਧਾਨ ਦੇ ਅਨੁਛੇਦ 21 ਵਿੱਚ ਮਿਲੇ ਜੀਵਨ ਦੇ ਅਧਿਕਾਰ ਨਾਲ ਸੰਬੰਧਿਤ ਹੈ। ਕੋਈ ਵੀ ਇਸ ਅਧਿਕਾਰ ਨੂੰ ਖੋਹ ਨਹੀਂ ਸਕਦਾ।

ਉਹ ਕਹਿੰਦੇ ਹਨ ਕਿ ਜੇ ਲੜਕੀ 18 ਸਾਲ ਪੂਰੇ ਕਰ ਲਵੇ ਅਤੇ ਲੜਕੇ 21 ਸਾਲ ਦੀ ਉਮਰ ਪੂਰੀ ਕਰ ਲਵੇ, ਤਾਂ ਉਹ ਵਿਆਹ ਕਰ ਸਕਦੇ ਹਨ। ਉਨ੍ਹਾਂ ਦੇ ਵਿਆਹਾਂ ਵਿਚ ਜਾਤ, ਧਰਮ, ਖੇਤਰ ਅਤੇ ਭਾਸ਼ਾ ਜਿਹੀਆਂ ਚੀਜ਼ਾਂ ਕੋਈ ਰੁਕਾਵਟ ਨਹੀਂ ਪਾਈ ਸਕਦੀਆਂ। ਇਸਦਾ ਮਤਲਬ ਇਹ ਹੈ ਕਿ 18 ਸਾਲ ਦੀ ਉਮਰ ਨੂੰ ਪੂਰਾ ਕਰਨ ਵਾਲੀ ਲੜਕੀ ਕਿਸੇ ਵੀ ਜਾਤੀ, ਧਰਮ ਅਤੇ ਵਿਦੇਸ਼ੀ ਨਾਲ ਵਿਆਹ ਕਰ ਸਕਦੀ ਹੈ। ਇਹੀ ਗੱਲ ਮੁੰਡਿਆਂ ਤੇ ਵੀ ਲਾਗੂ ਹੁੰਦੀ ਹੈ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਜੀਤੇਂਦਰ ਮੋਹਨ ਸ਼ਰਮਾ ਨੇ ਕਿਹਾ ਕਿ ਜੇਕਰ ਲੜਕੇ 21 ਸਾਲ ਦੀ ਉਮਰ ਦਾ ਹੈ ਤਾਂ ਉਹ ਕਿਸੇ ਵੀ ਜਾਤੀ, ਧਰਮ ਜਾਂ ਕਿਸੇ ਹੋਰ ਦੇਸ਼ ਦੇ ਨਾਗਰਿਕ ਨਾਲ ਵਿਆਹ ਕਰ ਸਕਦਾ ਹੈ। ਜੇ ਕੋਈ ਵਿਆਹ ਵਿਚ ਰੁਕਾਵਟਾਂ ਪੈਦਾ ਕਰਦਾ ਹੈ ਜਾਂ ਉਨ੍ਹਾਂ ਨੂੰ ਰੋਕ ਦਿੰਦਾ ਹੈ ਤਾਂ ਉਹ ਸਿੱਧੇ ਤੌਰ ‘ਤੇ ਭਾਰਤੀ ਸੰਵਿਧਾਨ ਦੇ ਅਨੁਛੇਦ 226 ਦੇ ਤਹਿਤ ਸਿੱਧੇ ਹਾਈਕੋਰਟ ਤੇ ਅਨੁਛੇਦ 32 ਦੇ ਤਹਿਤ ਸਿੱਧੇ ਸੁਪਰੀਮ ਕੋਰਟ ਵਿਚ ਜਾ ਸਕਦੇ ਹਨ। ਜੇ ਨਵੇਂ ਵਿਆਹੇ ਜੋੜੇ ਨੂੰ ਆਪਣੇ ਪਰਿਵਾਰ ਤੋਂ ਜਾਨੀ-ਮਾਲੀ ਦਾ ਖਤਰਾ ਹੈ, ਤਾਂ ਉਹ ਸੁਪਰੀਮ ਕੋਰਟ ਅਤੇ ਹਾਈ ਕੋਰਟ ਤੋਂ ਵੀ ਸੁਰੱਖਿਆ ਦੀ ਮੰਗ ਕਰ ਸਕਦੇ ਹਨ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਜੀਤੇਂਦਰ ਮੋਹਨ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਲੜਕੇ ਜਾਂ ਲੜਕੀ ਨੂੰ ਵਿਆਹ ਕਰਾਉਣ ਦੀ ਕਿਸੇ ਦੀ ਵੀ ਇਜਾਜ਼ਤ ਨਹੀਂ ਹੁੰਦੀ। ਵਿਆਹ ਲਈ ਬੱਸ ਸ਼ਰਤ ਇਹ ਹੈ ਕਿ ਲੜਕੇ ਜਾਂ ਲੜਕੀ ਦੀ ਸਥਿਤੀ ਦਿਮਾਗੀ ਤੌਰ ਤੇ ਠੀਕ ਹੋਣੀ ਚਾਹੀਦੀ ਹੈ, ਤਾਂ ਜੋ ਉਹ ਵਿਆਹ ਲਈ ਆਪਣੀ ਸਹਿਮਤੀ ਦੇ ਸਕਣ।

ਦੱਸ ਦੇਈਏ ਕਿ ਵਿਆਹਾਂ ਲਈ ਹਿੰਦੂ ਮੈਰਿਜ ਐਕਟ, ਸਪੈਸ਼ਲ ਮੈਰਿਜ ਐਕਟ, ਇੰਡੀਅਨ ਕ੍ਰਿਸਨਚਨ ਮੈਰਿਜ ਐਕਟ ਅਤੇ ਫੌਰਨ ਮੈਰਿਜ ਐਕਟ ਸਮੇਤ ਬਹੁਤ ਸਾਰੇ ਐਕਟ ਬਣਾਏ ਗਏ ਹਨ। ਇਹਨਾਂ ਦੇ ਤਹਿਤ ਹੀ ਵਿਆਹ ਲੜਕੀ ਤੇ ਲੜਕੇ ਦੀ ਮਰਜੀ ਨਾਲ ਹੁੰਦਾ ਹੈ। ਅਜਿਹਾ ਕਰਨ ਲਈ ਕਿਸੇ ਦੀ ਆਗਿਆ ਦੀ ਵੀ ਕੋਈ ਲੋੜ ਨਹੀਂ ਹੁੰਦੀ।

ਸਫੀਨ ਜਹਾਂ ਬਨਾਮ ਕੇ.ਐੱਮ. ਅਸ਼ੋਕਨ ਅਤੇ ਹੋਰਨਾਂ ਦੇ ਮਾਮਲੇ ਵਿਚ, ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਦੌਰਾਨ ਕਿਹਾ ਕਿ ਧਾਰਾ 21 ਤਹਿਤ ਵਿਆਹ ਕਰਨ ਦਾ ਅਧਿਕਾਰ ਹਰ ਕਿਸੇ ਦਾ ਬੁਨਿਆਦੀ ਅਧਿਕਾਰ ਹੈ। ਕਾਨੂੰਨ ਦੁਆਰਾ ਸਥਾਪਤ ਪ੍ਰਕਿਰਿਆ ਤੋਂ ਬਿਨਾਂ ਕੋਈ ਵੀ ਇਸ ਨੂੰ ਨਹੀਂ ਖੋਹ ਸਕਦਾ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: