Breaking News
Home / ਪੰਜਾਬ / ਪਾਇਲ ਰੋਹਤਗੀ ਨੇ ਮੰਗੀ ਮਾਫੀ

ਪਾਇਲ ਰੋਹਤਗੀ ਨੇ ਮੰਗੀ ਮਾਫੀ

ਇਹ ਬੀਬੀ ਪਾਇਲ ਰੋਹਤਗੀ ਨੂੰ ਬੁਰਾ ਭਲਾ ਕਹਿ ਐਵੇ ਮਸ਼ਹੂਰ ਨਹੀ ਕਰਨਾ ਆਪਾ,ਸਾਡੀਆ ਅਧਿਕਾਰਿਤ ਕਮੇਟੀਆ ਨੂੰ ਚਾਹੀਦਾ ਕੇ ਇਸ ਨੂੰ ਸੱਦਾ ਪੱਤਰ ਦੇ ਕਿਸੇ ਵੀ ਜਗਾਹ ਇਸਦੀ ਚੁਣੀ ਹੋਈ ਤੇ ਬੁਲਾ ਕੇ ਇਸ ਨੂੰ ਕਹੋ ਕੇ ਤੂੰ ਆਪਦੀ ਗੱਲ ਰੱਖ ਤੇ ਸਾਡੇ ਬੁੱਧੀਜੀਵੀ ਤੈਨੂੰ ਜਵਾਬ ਦੇਣਗੇ,

ਆਪਾ ਇਹਦੀ ਚਾਲ ਚ ਨਾ ਫਸੀਏ ਇਹ ਖੁਦ ਚਾਹੁੰਦੀ ਹੋਉ ਕੇ ਸਿੱਖ ਮੈਨੂੰ ਗਾਲਾ ਕੱਢਣ ਤੇ ਮੈ ਲੋਕਾ ਨੂੰ ਵਿਖਾ ਕੇ ਕਹਾ ਕੇ ਵੇਖੋ ਮੈ ਸੱਚ ਕਿਹਾ ਸੀ ਸਿੱਖਾ ਕੋਲ ਮੇਰਾ ਜਵਾਬ ਤਾਂ ਹੈ ਕੋਈ ਨਹੀ ਇਸ ਲਈ ਮੈਨੂੰ ਗਾਲਾ ਕੱਢ ਕੇ ਡਰਾ ਕੇ ਚੁੱਪ ਕਰਵਾਉਣਾ ਚਾਹੁੰਦੇ ਆ,ਇਸ ਲਈ ਸਾਡੇ ਉਹ ਲੋਕ ਜਿਹਨਾਂ ਨੂੰ ਧਰਮ ਦਾ ਪੂਰਾ ਗਿਆਨ ਹੈ ਤੇ ਜੇਕਰ ਕੋਈ ਭੈਣ ਹੋਵੇ ਤਾਂ ਉਹ ਹੋਰ ਵੀ ਵਧੀਆ,ਉਹ ਇਸ ਬੀਬੀ ਨੂੰ ਡਿਬੇਟ ਲਈ ਚੰਲੇਜ ਦੇਣ,

ਇਸ ਬੀਬਾ ਜੀ ਦੀ ਆਪਣੀ ਸੋਚ ਇਹ ਹੈ ਕੇ ਗਉ ਮੂਤਰ ਨਾਲ ਏਡਜ ਦਾ ਮਰੀਜ ਵੀ ਠੀਕ ਹੋ ਸਕਦਾ ਚਲੋ ਇਹਦੀ ਸੋਚ ਇਸਨੂੰ ਮੁਬਾਰਕ ਪਰ ਇਸਦੀ ਪੋਸਟ ਥੱਲੇ ਗਾਲਾ ਕੱਢ ਇਹਨੂੰ ਮਸ਼ਹੂਰ ਨੀ ਕਰਨਾ ਤੇ ਸਾਡੇ ਪੰਜਾਬੀ ਮੀਡੀਆ ਹਾਊਸ ਆਪਦੇ ਪੇਜਾ ਤੇ ਇਹਦੀ ਵੀਡੀਉ ਪਾਉਣ ਨਾਲੋ ਕਿਸੇ ਚੰਗੇ ਬੁੱਧੀਜੀਵੀ ਨੂੰ ਲਿਆ ਕੇ ਇਸਦੇ ਜਵਾਬ ਦੇਣ।
ਦਵਿੰਦਰ ਸਿੰਘ ਸੌਮਲ

Check Also

ਪਿਉ ਨੇ PUBG ਗੇਮ ‘ਤੇ 16 ਲੱਖ ਉਡਾਉਣ ਵਾਲੇ ਬੇਟੇ ਨੂੰ ਸਬਕ ਸਿਖਾਉਣ ਲਈ ਸਕੂਟਰ ਰਿਪੇਅਰ ਦੇ ਕੰਮ ਲਾਇਆ

ਖਰੜ ਵਿਚ ਇਕ ਵਿਦਿਆਰਥੀ ਸਿਰ ਆਨਲਾਈਨ ਗੇਮ ਦਾ ਨਸ਼ਾ ਇੰਨਾ ਚੜ੍ਹਿਆ ਕਿ ਉਸ ਨੇ ਆਪਣੇ …

%d bloggers like this: