Breaking News
Home / ਪੰਜਾਬ / ਭਾਰਤ ਵਿਚ ਕਨੇਡਾ ਵੇਚ ਰਿਹਾ ਹਵਾ- ਮੁੱਲ ਦੇ ਸਾਹ ਲੈਣ ਲਈ ਲੋਕ ਹੋਏ ਮਜ਼ਬੂਰ

ਭਾਰਤ ਵਿਚ ਕਨੇਡਾ ਵੇਚ ਰਿਹਾ ਹਵਾ- ਮੁੱਲ ਦੇ ਸਾਹ ਲੈਣ ਲਈ ਲੋਕ ਹੋਏ ਮਜ਼ਬੂਰ

ਵਧੇਰੇ ਹਵਾ ਪ੍ਰਦੂਸ਼ਣ ਕਾਰਨ ਬੋਧਾਤਮਕ ਕਾਰਜਸ਼ਕਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇੱਕ ਨਵੇਂ ਸਰਵੇਖਣ ਨੇ ਇਹ ਦਾਅਵਾ ਕੀਤਾ ਹੈ।ਖੋਜਕਰਤਾਵਾਂ ਦਾ ਦਾਅਵਾ ਹੈ ਕਿ ਨਕਾਰਾਤਮਕ ਪ੍ਰਭਾਵ ਉਮਰ ਮੁਤਾਬਕ ਵੱਧਦੇ ਹਨ ਅਤੇ ਘੱਟ ਪੜ੍ਹੇ-ਲਿਖੇ ਮਰਦਾਂ ‘ਤੇ ਇਸ ਦਾ ਅਸਰ ਵਧੇਰੇ ਪੈਂਦਾ ਹੈ।ਅਮਰੀਕੀ-ਚੀਨੀ ਸਰਵੇਖਣਕਰਤਾਵਾਂ ਨੇ ਚਾਰ ਸਾਲਾਂ ਤੱਕ ਤਕਰੀਬਨ 20,000 ਲੋਕਾਂ ਦੀਆਂ ਗਣਿਤ ਅਤੇ ਮੌਖਿਕ ਸਕਿੱਲਜ਼ ਦੇਖੀਆਂ।ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਨਤੀਜੇ ਵਿਸ਼ਵ ਪੱਧਰੀ ਲੋਕਾਂ ਨਾਲ ਸਬੰਧਤ ਹਨ ਕਿਉਂਕਿ 80 ਫੀਸਦੀ ਦੁਨੀਆਂ ਦੀ ਆਬਾਦੀ ਪ੍ਰਦੂਸ਼ਨ ਦੇ ਅਸੁਰੱਖਿਅਤ ਪੱਧਰ ਵਿੱਚ ਸਾਹ ਲੈ ਰਹੀ ਹੈ।

ਸੋਮਵਾਰ ਨੂੰ ‘ਨੈਸ਼ਨਲ ਅਕੈਡਮੀ ਆਫ਼ ਸਾਈਂਸਿਜ਼’ ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ “ਸਾਡੇ ਕੋਲ ਇਸ ਗੱਲ ਦਾ ਸਬੂਤ ਹੈ ਕਿ ਮੌਖਿਕ ਟੈਸਟਾਂ ‘ਤੇ ਹਵਾ ਦੇ ਪ੍ਰਦੂਸ਼ਣ ਦਾ ਅਸਰ ਉਮਰ ਵਧਣ ‘ਤੇ ਵਧੇਰੇ ਹੁੰਦਾ ਹੈ, ਖਾਸ ਤੌਰ ‘ਤੇ ਮਰਦਾਂ ਅਤੇ ਘੱਟ ਪੜ੍ਹੇ ਲਿਖੇ ਲੋਕਾਂ ‘ਤੇ।”ਅਧਿਐਨ ਮੁਤਾਬਕ ਪ੍ਰਦੂਸ਼ਣ ਅਲਜ਼ਾਈਮਰ ਅਤੇ ਡਿਮੇਨਸ਼ੀਆ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਵਧਾਉਂਦਾ ਹੈ।ਪਹਿਲਾਂ ਦੇ ਸਰਵੇਖਣਾਂ ਮੁਤਾਬਕ ਪ੍ਰਦੂਸ਼ਣ ਦਾ ਵਿਦਿਆਰਥੀਆਂ ਦੀ ਸੋਚਣ-ਸਮਝਣ ਦੀ ਸ਼ਕਤੀ ‘ਤੇ ਮਾੜਾ ਅਸਰ ਪੈਂਦਾ ਹੈ।ਇਹ ਸਰਵੇਖਣ ਖੋਜਰਕਤਾਵਾਂ ਨੇ ਸਾਲ 2010-2014 ਵਿਚਾਲੇ ਕੁੜੀਆਂ ਅਤੇ ਮੁੰਡਿਆਂ ਦੋਹਾਂ ‘ਤੇ ਹੀ ਕੀਤਾ ਹੈ ਜਿਨ੍ਹਾਂ ਦੀ ਉਮਰ 10 ਸਾਲ ਅਤੇ ਉਸ ਤੋਂ ਵੱਧ ਹੈ।ਇਸ ਵਿੱਚ 24 ਗਣਿਤ ਅਤੇ 34 ਸ਼ਬਦ-ਪਛਾਣ ਸਬੰਧੀ ਸਵਾਲ ਸਨ।

Check Also

ਸਿੱਧੂ ਮੂਸੇਵਾਲ ਨੇ ਮੰਗੀ ਪੰਜਾਬ ਪੁਲਿਸ ਅੱਗੇ ਮੁਆਫ਼ੀ

ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲ ਅੱਜ ਲੁਧਿਆਣਾ ਪੁਲਿਸ ਦੇ ਏਸੀਪੀ ਕੋਲ ਪੇਸ਼ ਹੋਏ ਅਤੇ ਮੁਆਫੀ …

%d bloggers like this: