Breaking News
Home / ਰਾਸ਼ਟਰੀ / ਢਾਬੇ ‘ਤੇ ਖਾਣਾ ਖਾ ਰਹੇ ਸਨ ਫ਼ੌਜੀ, ਅਚਾਨਕ ਡਿੱਗੀ ਇਮਾਰਤ

ਢਾਬੇ ‘ਤੇ ਖਾਣਾ ਖਾ ਰਹੇ ਸਨ ਫ਼ੌਜੀ, ਅਚਾਨਕ ਡਿੱਗੀ ਇਮਾਰਤ

ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਕੁਮਾਰਹੱਟੀ ‘ਚ ਐਤਵਾਰ ਨੂੰ ਮੀਂਹ ਕਾਰਨ ਇੱਕ ਤਿੰਨ ਮੰਜ਼ਿਲਾਂ ਹੋਟਲ ਦੇ ਢਹਿਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਸ ਹੋਟਲ ਦੇ ਮਲਬੇ ਹੇਠ 25 ਲੋਕ ਫਸੇ ਹੋਏ ਹਨ ਅਤੇ ਇਸ ਦੇ ਇਲਾਵਾ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਬਚਾਅ ਕਾਰਜਾਂ ਵੇਲੋਂ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਹੋ ਚੁੱਕਿਆ ਹੈ।

ਹਿਮਾਚਲ ਦੇ ਸੋਲਨ ਜ਼ਿਲ੍ਹੇ ਵਿਚ ਇਕ 3 ਮੰਜ਼ਿਲਾਂ ਇਮਾਰਤ ਅਚਾਨਕ ਡਿੱਗ ਗਈ। ਇਮਾਰਤ ਹੇਠ ਕਾਫੀ ਲੋਕਾਂ ਦੇ ਦੱਬੇ ਹੋਣ ਦੀ ਖਬਰ ਹਨ।ਪਤਾ ਲੱਗਾ ਹੈ ਕਿ ਇਸ ਇਮਾਰਤ ਵਿਚ ਬਣੇ ਢਾਬੇ ਵਿਚ ਕੁਝ ਫੌਜੀ ਜਵਾਨ ਖਾਣਾ ਖਾ ਰਹੇ ਸਨ ਜਿਨ੍ਹਾਂ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ। ਜਾਣਕਾਰੀ ਮਿਲਦਿਆਂ ਹੀ ਬਚਾਅ ਦਲ ਮੌਕੇ ਉਤੇ ਪੁੱਜ ਗਏ ਹਨ। 15 ਜ਼ਖਮੀਆਂ ਨੂੰ ਕੱਢ ਲਿਆ ਗਿਆ ਹੈ ਜਦੋਂ ਬਚਾਅ ਕਾਰਜ ਅਜੇ ਜਾਰੀ ਹੈ। ਮਲਬੇ ਹੇਠ 30 ਲੋਕਾਂ ਦੇ ਦੱਬੇ ਹੋਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਮਲਬੇ ਹੇਠ ਦੱਬੇ ਲੋਕਾਂ ਵਿਚੋਂ ਜਿਆਦਾਤਰ ਫੌਜ ਦੇ ਜਵਾਨ ਹਨ।

Check Also

ਭਾਰਤੀ ਡਾਕਟਰ ਨੇ ਅੋਰਤ ਦੇ ਪੇਟ ਦਰਦ ਦਾ ਇਲਾਜ ਦੱਸਿਆ ਕੰਡੋਮ

ਰਾਂਚੀ: ਇੱਥੇ ਡਾਕਟਰ ਵੱਲੋਂ ਮਰੀਜ਼ ਨੂੰ ਦਿੱਤੀ ਗਈ ਸਿਫਾਰਸ਼ ‘ਤੇ ਕਾਫੀ ਹੰਗਾਮਾ ਹੋ ਗਿਆ। ਹੁਣ …

%d bloggers like this: