Breaking News
Home / ਪੰਜਾਬ / ਕੈਪਟਨ ਤੋਂ ਨਾਰਾਜ਼ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਅਸਤੀਫ਼ਾ

ਕੈਪਟਨ ਤੋਂ ਨਾਰਾਜ਼ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਅਸਤੀਫ਼ਾ

ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਚਿੱਠੀ ਲਿਖ ਕੇ ਆਪਣੇ ਪੰਜਾਬ ਕੈਬਨਿਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ।ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਲਿਖੀ ਦੋ ਲਾਈਨਾਂ ਚਿੱਠੀ ਨੂੰ ਨਵਜੋਤ ਸਿੰਘ ਸਿਧੂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਪੋਸਟ ਕੀਤੀ ਹੈ।ਚਿੱਠੀ ਵਿੱਚ ਜੋ ਤਰੀਕ ਨਜ਼ਰ ਆ ਰਹੀ ਹੈ ਉਹ ਅੱਜ ਦੀ ਨਹੀਂ ਬਲਕਿ 10 ਜੂਨ 2019 ਦੀ ਹੈ।

ਹਾਲਾਂਕਿ ਇਹ ਚਿੱਠੀ ਜਨਤਕ ਕਰਨ ਦੇ ਕੁਝ ਸਮੇਂ ਬਾਅਦ ਹੀ ਨਵਜੋਤ ਸਿੱਧੂ ਨੇ ਕਿਹ ਹੈ ਕਿ ਮੈਂ ਇਹ ਅਸਤੀਫਾ ਪੰਜਾਬ ਦੇ ਸੀਐੱਮ ਅਮਰਿੰਦਰ ਸਿੰਘ ਨੂੰ ਵੀ ਭੇਜਾਂਗਾ।
6 ਜੂਨ ਨੂੰ ਨਵਜੋਤ ਸਿੰਘ ਸਿੱਧੂ ਦਾ ਮੰਤਰਾਲਾ ਬਦਲਿਆ ਗਿਆ ਸੀ। ਉਨ੍ਹਾਂ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਲੈ ਕੇ ਬਿਜਲੀ ਵਿਭਾਗ ਦਿੱਤਾ ਗਿਆ ਸੀ। ਪਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਨਵਾਂ ਮੰਤਰਾਲਾ ਰਸਮੀ ਤੌਰ ‘ਤੇ ਨਹੀਂ ਸੰਭਾਲਿਆ ਸੀ।ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਅਹੁਦੇ ਤੋਂ 3 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਟਵਿੱਟਰ ‘ਤੇ 4 ਪੰਨਿਆਂ ਦਾ ਆਪਣਾ ਅਸਤੀਫ਼ਾ ਪੇਸ਼ ਕੀਤਾ ਸੀ।

ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਉਣ ਲੱਗੀ।ਪੰਜਾਬ ਦੇ ਕੈਬਨਿਟ ਮਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ, ”ਮੈਂ ਨਹੀਂ ਚਾਹੁੰਦਾ ਕਿ ਉਹ ਅਸਤੀਫ਼ਾ ਦੇਣ। ਅੱਜ ਵੀ ਮੈਨੂੰ ਮਿਲਣ ਤਾਂ ਮੈਂ ਮਨਾਉਣਾ ਚਾਹਾਂਗਾ ਅਤੇ ਕਹਾਂਗਾ ਕਿ ਮਹਿਕਮਾ ਸਾਂਭੋ। ਸਿੱਧੂ ਵਧੀਆ ਤੇ ਹੁਸ਼ਿਆਰ ਬੰਦੇ ਹਨ ਪਰ ਸਟੈਂਡ ਗ਼ਲਤ ਲੈ ਗਏ।”ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਮੁਤਾਬਕ, ”ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਬਿਜਲੀ ਮਹਿਕਮਾ ਸਾਂਭਣਾ ਚਾਹੀਦਾ ਹੈ ਅਤੇ ਭ੍ਰਿਸ਼ਟਾਚਾਰ ਉਜਾਗਰ ਕਰਨਾ ਚਾਹੀਦਾ ਹੈ। ਸਿੱਧੂ ਨੇ ਇੱਕ ਮੌਕਾ ਗੁਆ ਦਿੱਤਾ ਪੰਜਾਬ ਦੇ ਲੋਕਾਂ ਨੂੰ ਨਿਆਂ ਦਿਵਾਉਣ ਦਾ।”

Check Also

ਇਹ ਕੀ ਮਾਮਲਾ ਹੈ- ਇਹ ਕਿਥੋਂ ਦੀ ਵੀਡੀਉ ਹੈ- ਬਜ਼ੁਰਗ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਤੇ ਕੁਟਮਾਰ ਕੀਤੀ

ਕਿਸੇ ਕੋਲ ਇਸ ਵੀਡੀਉ ਬਾਰੇ ਜ਼ਿਆਦਾ ਜਾਣਕਾਰੀ ਹੈ ਤਾਂ ਸਾਂਝੀ ਕਰੋ

%d bloggers like this: