Breaking News
Home / ਪੰਜਾਬ / ਕੌਰ ਬੀ ਦੇ ਆਸਟ੍ਰੇਲੀਆ ਸ਼ੋਅ ਵਿਚ ਲੜਾਈ

ਕੌਰ ਬੀ ਦੇ ਆਸਟ੍ਰੇਲੀਆ ਸ਼ੋਅ ਵਿਚ ਲੜਾਈ

ਅਕੌਰ ਬੀ ਦੇ ਆਸਟ੍ਰੇਲੀਆ ਸ਼ੋਅਵਿਚ ਲੜਾਈ ਦੀ ਵੀਡੀਉ ਵਾਇਰਲ ਹੋਈ ਹੈ। ਆਸਟਰੇਲੀਆ ‘ਚ ਕੌਰ ਬੀ ਤੇ ਉਸ ਦੇ ਭਰਾ ਨਾਲ ਹੋਈ ਗਾਲੀ-ਗਲੋਚ । ਵੀਡਿਉ ਵਿਚ ਕੌਰ ਬੀ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਅਸੀਂ ਕਿਸੇ ਦੀ ਧੌਂਸ ਨਹੀਂ ਸਹਿੰਦੇ।

ਪੰਜਾਬੀ ਗਾਇਕ ਹਮੇਸ਼ਾਂ ਕਿਸੇ ਨਾਂ ਕਿਸੇ ਵਿਵਾਦ ਵਿਚ ਘਿਰੇ ਰਹਿੰਦੇ ਹਨ। ਕੌਰ ਬੀ ਨਾਲ ਕੁਝ ਵਿਅਕਤੀ ਬਹਿਸ ਕਰਦੇ ਨਜ਼ਰ ਆ ਰਹੇ ਹਨ ਅਤੇ ਗਾਲੀ ਗਲੋਚ ਵਾਲੀ ਸ਼ਬਦਾਵਲੀ ਵਰਤਦੇ ਨਜ਼ਰ ਆ ਰਹੇ ਹਨ।

ਪ੍ਰੀਤੀ ਸਪਰੂ ਦੀ ਫਿਲਮ ਦੇ ਮਹੂਰਤ ਤੇ ਕੁੜੀ ਨੇ ਸਟੇਜ ਤੇ ਕੀਤਾ ਹੰਗਾਮਾ
ਪੰਜਾਬੀ ਫਿਲਮ ਇੰਡਸਟਰੀ ‘ਚ ਬਤੌਰ ਅਦਾਕਾਰਾ ਲੰਮੀ ਪਾਰੀ ਹੰਢਾਉਣ ਵਾਲੀ ਮਸ਼ਹੂਰ ਅਦਾਕਾਰਾ ਪ੍ਰੀਤੂ ਸਪਰੂ ਨੇ ਪਿਛਲੇ 2 ਦਹਾਕਿਆਂ ਤੋਂ ਫਿਲਮਾਂ ਤੋਂ ਦੂਰੀ ਬਣਾ ਕੇ ਰੱਖੀ। ਇਸੇ ਸਾਲ ਪ੍ਰੀਤੀ ਸਪਰੂ ਨੇ 18 ਸਾਲ ਬਾਅਦ ‘ਕਾਕੇ ਦਾ ਵਿਆਹ’ ਨਾਲ ਫਿਲਮੀ ਪਰਦੇ ‘ਤੇ ਵਾਪਸੀ ਕੀਤੀ ਸੀ। ਦੱਸ ਦਈਏ ਕਿ ਪ੍ਰੀਤੀ ਸਪਰੂ ਹੁਣ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮੇ ‘ਚ ‘ਤੇਰੀ ਮੇਰੀ ਗੱਲ ਬਣ ਗਈ’ ਨਾਂ ਦੀ ਫਿਲਮ ਨਾਲ ਕਦਮ ਰੱਖਣ ਜਾ ਰਹੀ ਹੈ। ਉਨ੍ਹਾਂ ਦੀ ਇਸ ਫਿਲਮ ਦਾ ਹੀਰੋ ਪੰਜਾਬੀ ਗਾਇਕ ਅਖਿਲ ਹੋਵੇਗਾ, ਜਿਨ੍ਹਾਂ ਦੀ ਅਦਾਕਾਰ ਵਜੋਂ ਇਹ ਪਹਿਲੀ ਫਿਲਮ ਹੋਵੇਗੀ। ਇਸ ਫਿਲਮ ‘ਚ ਅਖਿਲ ਨਾਲ ਹੀਰੋਇਨ ਦੇ ਤੌਰ ‘ਤੇ ਰੁਬੀਨਾ ਬਾਜਵਾ ਨਜ਼ਰ ਆਵੇਗੀ।

ਦੱਸ ਦਈਏ ਕਿ ‘ਤੇਰੀ ਮੇਰੀ ਗੱਲ ਬਣ ਗਈ’ ਫਿਲਮ ਦੀ ਸ਼ੂਟਿੰਗ ਅੰਬਾਲਾ ਨੇ ਸ਼ੁਰੂ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਪ੍ਰੀਤੀ ਸਪਰੂ ਨੇ ਆਪ ਲਿਖੇ ਹਨ, ਜਦੋਂਕਿ ਨਿਹਾਲ ਪੁਰਬਾ ਨੇ ਫਿਲਮ ਦੇ ਡਾਇਲਾਗ ਲਿਖੇ ਹਨ। ਇਸ ਫਿਲਮ ‘ਚ ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਗੱਗੂ ਗਿੱਲ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ। ਖੁਦ ਪ੍ਰੀਤ ਸਪਰੂ ਵੀ ਫਿਲਮ ‘ਚ ਅਹਿਮ ਕਿਰਦਾਰ ਨਿਭਾ ਰਹੀ ਹੈ। ਹਾਲਾਂਕਿ ਫਿਲਮ ਦੀ ਹਾਲੇ ਤੱਕ ਕੋਈ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਹੋਈ ਹੈ। ਇਸ ਫਿਲਮ ਨੂੰ ਪ੍ਰੀਤੀ ਸਪਰੂ ਆਪਣੇ ਨਿੱਜੀ ਪ੍ਰੋਡਕਸ਼ਨ ਹਾਊਸ ‘ਸਾਈਂ ਸਪਰੂ ਪ੍ਰੋਡਕਸ਼ਨ’ ਹੇਠ ਪ੍ਰੋਡਿਊਸ ਕਰ ਰਹੇ ਹਨ।

Check Also

ਚੰਡੀਗੜ੍ਹ ਤੇ ਭਈਆਂ ਦਾ ਕਬਜ਼ਾ

ਇਹ ਤਸਵੀਰਾਂ ਚੰਡੀਗੜ੍ਹ ਪਾਸਪੋਰਟ ਦਫਤਰ ‘ਚ ਮਹਾਂਰਾਣੀ ਪੰਜਾਬੀ ਨੁੱਕਰੇ ਲਾ ਕੇ ਪਟਰਾਣੀ ਹਿੰਦੀ ਦੀ ਸਰਦਾਰੀ …

%d bloggers like this: