Breaking News
Home / ਅੰਤਰ ਰਾਸ਼ਟਰੀ / ਪਾਕਿਸਤਾਨ ਨੇ ਗੋਪਾਲ ਸਿਂਘ ਚਾਵਲਾ ਨੂੰ ਕਰਤਾਰਪੁਰ ਕਮੇਟੀ ਚੋਂ ਹਟਾਇਆ

ਪਾਕਿਸਤਾਨ ਨੇ ਗੋਪਾਲ ਸਿਂਘ ਚਾਵਲਾ ਨੂੰ ਕਰਤਾਰਪੁਰ ਕਮੇਟੀ ਚੋਂ ਹਟਾਇਆ

ਇਸਲਾਮਾਬਾਦ, 13 ਜੁਲਾਈ- ਕਰਤਾਰਪੁਰ ਲਾਂਘੇ ‘ਤੇ ਐਤਵਾਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਕਿ ਸਰਕਾਰ ਨੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਟਾ ਦਿੱਤਾ ਹੈ। ਬੈਠਕ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੇ ਦਬਾਅ ਅੱਗੇ ਝੁਕਦਿਆਂ ਇਹ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਗੋਪਾਲ ਸਿੰਘ ਚਾਵਲਾ ਹੁਣ ਕਰਤਾਰਪੁਰ ਕੋਰੀਡੋਰ ਕਮੇਟੀ ਦਾ ਮੈਂਬਰ ਵੀ ਨਹੀਂ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਕਮੇਟੀ ‘ਚ ਗੋਪਾਲ ਸਿੰਘ ਚਾਵਲਾ ਨੂੰ ਸ਼ਾਮਲ ਕੀਤੇ ਜਾਣ ‘ਤੇ ਭਾਰਤ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ। ਇਸ ਮੁੱਦੇ ‘ਤੇ ਭਾਰਤ ਨੇ ਪਿਛਲੀ ਬਾਰ ਇਸ ਬੈਠਕ ਨੂੰ ਰੱਦ ਵੀ ਕਰ ਦਿੱਤਾ ਸੀ। ਇਸ ਤੋਂ ਬਾਅਦ ਐਤਵਾਰ ਨੂੰ ਅਟਾਰੀ-ਵਾਹਗਾ ਬਾਰਡਰ ‘ਤੇ ਸ਼ੁਰੂ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਗੋਪਾਲ ਸਿੰਘ ਚਾਵਲਾ ਨੂੰ ਉਸ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ।

Check Also

ਦੇਖੋ ਕਿਵੇਂ ਹਾਈਵੇ ਤੇ ਡਾਲਰਾਂ ਦਾ ਮੀਂਹ ਵਰਿਆ

ਅਮਰੀਕਾ ਦੇ ਇੱਕ ਹਾਈਵੇ ਤੇ ਡਾਲਰਾਂ ਦਾ ਮੀਂਹ ਵਰਨ ਲੱਗ ਪਿਆ ਤੇ ਫਿਰ ਦੇਖਦੇ ਹੀ …

%d bloggers like this: