Breaking News
Home / ਰਾਸ਼ਟਰੀ / ਹੁਣ ਹੇਮਾ ਮਾਲਿਨੀ ਦਾ ਝਾੜੁ ਲਾਉਣ ਦਾ ਡਰਾਮਾ ਹੋਇਆ ਵਾਇਰਲ

ਹੁਣ ਹੇਮਾ ਮਾਲਿਨੀ ਦਾ ਝਾੜੁ ਲਾਉਣ ਦਾ ਡਰਾਮਾ ਹੋਇਆ ਵਾਇਰਲ

ਸਵੱਛ ਭਾਰਤ ਮੁਹਿੰਮ ਤਹਿਤ ਸੰਸਦ ਭਵਨ ‘ਚ ਸੰਸਦਾਂ ਨੇ ਝਾੜੂ ਲਗਾਇਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਆਗੂ ਤੇ ਸੰਸਦ ਮੈਂਬਰਾਂ ਨੇ ਹੱਥਾਂ ‘ਚ ਝਾੜੂ ਲੈ ਕੇ ਸੰਸਦ ਭਵਨ ਕੰਪਲੈਕਸ ‘ਚ ਪਹੁੰਚੇ। ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਤੇ ਹੇਮਾ ਮਾਲਿਨੀ ਸਮੇਤ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਸਵੱਛ ਭਾਰਤ ਮੁਹਿੰਮ ‘ਚ ਹਿੱਸਾ ਲਿਆ ਤੇ ਸੰਸਦ ਭਵਨ ‘ਚ ਝਾੜੂ ਲਾਇਆ।

ਇਸ ਦੌਰਾਨ ਹੇਮਾ ਮਾਲਿਨੀ ਦਾ ਝਾੜੂ ਲਾਉਣ ਦਾ ਅੰਦਾਜ਼ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਇਆ। ਦਰਅਸਲ ਹੇਮਾ ਮਾਲਿਨੀ ਜਿਸ ਤਰ੍ਹਾਂ ਝਾੜੂ ਲਗਾ ਰਹੇ ਸਨ, ਉਸ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਪਹਿਲੀ ਵਾਰ ਝਾੜੂ ਫੜਿਆ ਸੀ। ਸੋਸ਼ਲ ਮੀਡੀਆ ਉਤੇ ਖੂਬ ਕੁਮੈਂਟ ਆਏ ਤੇ ਇਕ ਨੇ ਤਾਂ ਲਿਖਿਆ ਸੀ ਕਿ ਹੇਮਾ ਮਾਲਿਨੀ ਜੀ ਦਾ ਸਫਾਈ ਵਿੱਚ ਓਨਾ ਹੀ ਯੋਗਦਾਨ ਹੈ, ਜਿੰਨਾ ਸਚਿਨ ਤੇਂਦੁਲਕਰ ਦਾ ਫ਼ਿਲਮਾਂ ਵਿਚ ਹੈ।

Check Also

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ …

%d bloggers like this: