Breaking News
Home / ਅੰਤਰ ਰਾਸ਼ਟਰੀ / ਪੁਰਤਗਾਲ ਵਿਚ ਸੜਕ ਹਾਦਸੇ ਦੌਰਾਨ 4 ਪੰਜਾਬੀ ਨੌਜਵਾਨਾਂ ਦੀ ਮੌਤ

ਪੁਰਤਗਾਲ ਵਿਚ ਸੜਕ ਹਾਦਸੇ ਦੌਰਾਨ 4 ਪੰਜਾਬੀ ਨੌਜਵਾਨਾਂ ਦੀ ਮੌਤ

ਪੁਰਤਗਾਲ ਵਿਚ ਹੋਏ ਦਰਦਨਾਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਰ ਦੇ ਇਕ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ।

ਹਾਦਸੇ ਸਮੇਂ ਕਾਰ ਵਿਚ ਚਾਰੇ ਨੌਜਵਾਨ ਸਵਾਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਇਹ ਹਾਦਸਾ ਪੁਰਤਗਾਲ ਦੇ ਲਿਸਬਨ ਦੇ ਨੇੜਲੇ ਊਦੀ ਮੀਰਾ ਸ਼ਹਿਰ ਵਿਚ ਵਾਪਰਿਆ।

ਮਰਨ ਵਾਲਿਆਂ ਵਿਚ 3 ਪੰਜਾਬੀ ਤੇ ਇਕ ਹਰਿਆਣੇ ਦਾ ਨੌਜਵਾਨ ਹੈ। ਇਨ੍ਹਾਂ ਵਿਚੋਂ ਦੋ ਦੀ ਪਛਾਣ ਰਜਤ ਕੁਮਾਰ ਤੇ ਪ੍ਰਿਤਪਾਲ ਵਜੋਂ ਹੋਈ ਹੈ, ਜੋ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ।

ਫਿਲੀਪੀਨਜ਼ ‘ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, 51 ਲੋਕ ਜ਼ਖ਼ਮੀ
ਮਨੀਲਾ, 13 ਜੁਲਾਈ- ਫਿਲੀਪੀਨਜ਼ ‘ਚ ਅੱਜ ਆਏ ਜ਼ਬਰਦਸਤ ਭੂਚਾਲ ਕਾਰਨ 51 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਿਕ ਭੂਚਾਲ ਦੇ ਝਟਕੇ ਸੁਰੀਗਓ ਦੇਰ ਸੁਰ ਸੂਬੇ ‘ਚ ਮਹਿਸੂਸ ਕੀਤੇ ਗਏ ਅਤੇ ਰਿਕਟਰ ਸਕੇਲ ‘ਚ ਇਸ ਦੀ ਤੀਬਰਤਾ 5.8 ਮਾਪੀ ਗਈ। ਭੂਚਾਲ ਕਾਰਨ ਕਈ ਘਰ ਅਤੇ ਵੱਡੀਆਂ-ਵੱਡੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ।

Check Also

ਜਰਮਨੀ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਵਾਲੇ ਜੋੜੇ ਖਿਲਾਫ ਅਦਾਲਤੀ ਸੁਣਵਾਈ ਸ਼ੁਰੂ ਹੋਈ

ਫਰੈਂਕਫਰਟ: ਜਰਮਨੀ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਕੇ ਭਾਰਤੀ ਖੂਫੀਆ ਏਜੰਸੀ ਰਾਅ ਨੂੰ ਦੇਣ …