Breaking News
Home / ਰਾਸ਼ਟਰੀ / ਵਿਧਾਇਕ ਦੀ ਕੁੜੀ ਨਾਲ ਲਵ ਮੈਰਿਜ ਕਰਾਉਣ ਵਾਲੇ ਦਲਿਤ ਮੁੰਡੇ ਦੇ ਖਿਲਾਫ ਹੋਏ ਲੋਕ

ਵਿਧਾਇਕ ਦੀ ਕੁੜੀ ਨਾਲ ਲਵ ਮੈਰਿਜ ਕਰਾਉਣ ਵਾਲੇ ਦਲਿਤ ਮੁੰਡੇ ਦੇ ਖਿਲਾਫ ਹੋਏ ਲੋਕ

ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਦੀ ਬੇਟੀ ਸਾਕਸ਼ੀ ਨਾਲ ਵਿਆਹ ਕਰਨ ਵਾਲੇ ਅਜੀਤੇਸ਼ ਵਿਰੁਧ ਉਸ ਦੀ ਕਾਲੋਨੀ ਦੇ ਲੋਕਾਂ ਦਾ ਗੁੱਸਾ ਫੁਟ ਪਿਆ। ਕਾਲੋਨੀ ਦੇ ਸਾਰੇ ਲੋਕ ਉਸ ਦੇ ਘਰ ਪਹੁੰਚੇ ਗਏ। ਉਨ੍ਹਾਂ ਨੇ ਉਥੇ ਬਹੁਤ ਹੰਗਾਮਾ ਕੀਤਾ। ਹਾਲਾਂਕਿ, ਪੁਲਿਸ ਸੁਰੱਖਿਆ ਹੋਣ ਕਾਰਨ ਲੋਕ ਵਾਪਸ ਚਲੇ ਗਏ। ਵਿਧਾਇਕ ਦੀ ਬੇਟੀ ਸਾਕਸ਼ੀ ਮਿਸ਼ਰਾ ਨਾਲ ਭੱਜ ਕੇ ਪ੍ਰਯਾਗਰਾਜ ਦੇ ਰਾਮ ਜਨਕੀ ਮੰਦਰ ਵਿੱਚ ਵਿਆਹ ਕਰਵਾਉਣ ਕਾਰਨ ਅਤਿਜੇਸ਼ ਉਰਫ਼ ਅਭੀ ਸੁਰਖ਼ੀਆਂ ਵਿੱਚ ਹੈ।


ਕਈ ਟੀ.ਵੀ ਚੈਨਲਾਂ ਵਿੱਚ ਉਨ੍ਹਾਂ ਦੀ ਡਿਬੇਟ ਚੱਲ ਰਹੀ ਹੈ। ਵਿਧਾਇਕ ਅਤੇ ਉਸ ਦੇ ਪਰਿਵਾਰਕ ਦੋਸਤਾਂ ਉੱਤੇ ਧਮਕਾਉਣ ਦੇ ਫ਼ਰਜ਼ੀ ਦੋਸ਼ਾਂ ਨੂੰ ਲੈ ਕੇ ਲੋਕ ਗੁੱਸੇ ਵਿੱਚ ਆ ਗਏ। ਅਜੀਤੇਸ਼ ਵੀਰ ਸਾਵਰਕਰ ਨਗਰ ਕਾਲੋਨੀ ਵਿੱਚ ਰਹਿੰਦਾ ਹੈ।ਸ਼ਨੀਵਾਰ ਨੂੰ ਕਾਲੋਨੀ ਦੀ ਕਮੇਟੀ ਦੇ ਪ੍ਰਧਾਨ, ਨੌਜਵਾਨ ਕਮੇਟੀ ਦੇ ਜਨਰਲ ਸੈਕਟਰੀ ਸਣੇ ਕਈ ਲੋਕ ਉਨ੍ਹਾਂ ਦੇ ਘਰ ਬਾਹਰ ਪੁੱਜੇ।

ਉਨ੍ਹਾਂ ਦੋਸ਼ ਲਾਇਆ ਕਿ ਅਭੀ ਉੱਤੇ ਲੋਕਾਂ ਦਾ ਲੱਖਾਂ ਰੁਪਏ ਬਕਾਇਆ ਹੈ। ਉਨ੍ਹਾਂ ਨੇ ਉਸ ਦੇ ਚਰਿੱਤਰ ਉੱਤੇ ਵੀ ਸਵਾਲ ਚੁੱਕਦੇ ਹੋਏ ਕਾਫੀ ਦੇਰ ਤੱਕ ਹੰਗਾਮਾ ਕੀਤਾ। ਲੋਕਾਂ ਨੇ ਅਜੀਤੇਸ਼ ਅਤੇ ਸਾਕਸ਼ੀ ਦੇ ਕਦਮ ਨੂੰ ਗ਼ਲਤ ਦੱਸਦੇ ਹੋਏ ਵਿਧਾਇਕ ਦਾ ਸਮਰੱਥਨ ਕੀਤਾ।

Check Also

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ …

%d bloggers like this: