Breaking News
Home / ਸਾਹਿਤ / ਜਦੋਂ ਸਿੰਧ ਤੇ ਹਕੂਮਤ ਕਰਨ ਵਾਲੇ ਰਾਜਾ ਜੋ ਕਸ਼ਮੀਰੀ ਪੰਡਿਤ ਸੀ ਨੇ ਆਪਣੀ ਸਕੀ ਭੈਣ ਨਾਲ ਵਿਆਹ ਕਰਾਇਆ

ਜਦੋਂ ਸਿੰਧ ਤੇ ਹਕੂਮਤ ਕਰਨ ਵਾਲੇ ਰਾਜਾ ਜੋ ਕਸ਼ਮੀਰੀ ਪੰਡਿਤ ਸੀ ਨੇ ਆਪਣੀ ਸਕੀ ਭੈਣ ਨਾਲ ਵਿਆਹ ਕਰਾਇਆ

ਹਰ ਵੇਲੇ ਸਿੱਖਾਂ ਬਾਰੇ ਬਕਵਾਸ ਕਰਨ ਅਤੇ ਹਰ ਗਲ੍ਹ ਨੂੰ ਸਿੱਖਾਂ ਨਾਲ ਜੋੜਨ ਵਾਲੀਆਂ ਚਵਲਾਂ ਨੂੰ ਇਨ੍ਹਾਂ ਦਾ ਇਤਿਹਾਸ ਪੜਾਇਆ ਕਰੋ…ਕਿ ਕਿਦਾ ਸਕੀਆਂ ਭੈਣਾ ਨਾਲ ਵਿਆਹ ਕਰਾਉਂਦੇ ਸੀ ਤੇ ਕਿਵੇਂ ਆਪਣੀਆਂ ਧੀਆਂ ਮੁਸਲਮਾਨਾਂ ਕੋਲ ਭੇਜਦੇ ਸਨ-ਬੀਬੀਸੀ ਦੀ ਰਿਪੋਰਟ ਇਹ
ਰਾਜਾ ਦਾਹਿਰ ਅਠਾਰਵੀਂ ਸਦੀ ਵਿੱਚ ਸਿੰਧ ਦੇ ਹੁਕਮਰਾਨ ਸਨ। ਉਹ ਰਾਜਾ ਚਚ ਦੇ ਸਭ ਤੋਂ ਛੋਟੇ ਬੇਟੇ ਅਤੇ ਬ੍ਰਾਹਮਣ ਵੰਸ਼ ਦੇ ਆਖ਼ਰੀ ਹੁਕਮਰਾਨ ਸਨ।ਸਿੰਧੀਆਨਾ ਇਨਸਾਈਕਲੋਪੀਡੀਆ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਕਈ ਕਸ਼ਮੀਰੀ ਬ੍ਰਾਹਮਣ ਵੰਸ਼ ਸਿੰਧ ਆ ਕੇ ਵਸ ਗਏ ਸਨ। ਇਹ ਪੜ੍ਹਿਆ ਲਿਖਿਆ ਤਬਕਾ ਸੀ, ਸਿਆਸੀ ਅਸਰ ਅਤੇ ਰਸੂਖ਼ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਰਾਏ ਘਰਾਣੇ ਦੀ 184 ਸਾਲ ਦੀ ਹਕੂਮਤ ਦਾ ਖ਼ਾਤਮਾ ਕੀਤਾ ਅਤੇ ਚਚ ਪਹਿਲੇ ਬ੍ਰਾਹਮਣ ਬਾਦਸ਼ਾਹ ਬਣੇ; ਇਤਿਹਾਸਕਾਰਾਂ ਮੁਤਾਬਕ ਰਾਜਾ ਦਾਹਿਰ ਦੀ ਹਕੂਮਤ ਪੱਛਮ ਵਿੱਚ ਮਕਰਾਨ ਤੱਕ, ਦੱਖਣ ਵਿੱਚ ਅਰਬ ਸਾਗਰ ਅਤੇ ਗੁਜਰਾਤ ਤੱਕ, ਪੂਰਬ ਵਿੱਚ ਮੌਜੂਦਾ ਮਾਲਵੇ ਦੇ ਕੇਂਦਰ ਅਤੇ ਰਾਜਪੂਤਾਨੇ ਤੱਕ ਅਤੇ ਉੱਤਰ ਵਿੱਚ ਮੁਲਤਾਨ ਵਿੱਚੋਂ ਦੀ ਲੰਘਦੀ ਹੋਈ ਦੱਖਣੀ ਪੰਜਾਬ ਤੱਕ ਫੈਲੀ ਹੋਈ ਸੀ

ਰਾਜਾ ਦਾਹਿਰ ਜੋਤਸ਼ੀਆਂ ਦੀ ਗੱਲ ਦਾ ਡੂੰਘਾ ਅਸਰ ਮੰਨਦੇ ਸਨ।ਉਨ੍ਹਾਂ ਨੇ ਜਦੋਂ ਜੋਤਸ਼ੀਆਂ ਤੋਂ ਆਪਣੀ ਭੈਣ ਦੇ ਵਿਆਹ ਬਾਰੇ ਸਲਾਹ ਮੰਗੀ ਤਾਂ ਜੋਤਸ਼ੀਆਂ ਨੇ ਦੱਸਿਆ ਕਿ ਜਿਸ ਕਿਸੇ ਨਾਲ ਵੀ ਰਾਜਕੁਮਾਰੀ ਦਾ ਵਿਆਹ ਹੋਵੇਗਾ, ਉਹੀ ਸਿੰਧ ਦਾ ਰਾਜਾ ਬਣੇਗਾ।ਰਾਜਾ ਦਾਹਿਰ ਨੇ ਆਪਣੇ ਮੰਤਰੀਆਂ ਤੇ ਜੋਤਸ਼ੀਆਂ ਨਾਲ ਸਲਾਹ ਮਗਰੋਂ ਆਪਣੀ ਸਕੀ ਭੈਣ ਨਾਲ ਵਿਆਹ ਕਰਵਾ ਲਿਆ। ਚਚਨਾਮਾ ਦੇ ਇਤਿਹਾਸਕਾਰ ਲਿਖਦੇ ਹਨ ਕਿ ਰਾਜਾ ਦਾਹਿਰ ਦੀਆਂ ਦੋ ਧੀਆਂ ਨੂੰ ਖ਼ਲੀਫਾ ਦੇ ਕੋਲ ਭੇਜ ਦਿੱਤਾ ਗਿਆ।ਖ਼ਲੀਫਾ ਬਿਨ ਅਬਦੁੱਲ ਮਾਲਿਕ ਨੇ ਦੋਵਾਂ ਧੀਆਂ ਨੂੰ ਇੱਕ-ਦੋ ਦਿਨ ਆਰਾਮ ਕਰਨ ਤੋਂ ਬਾਅਦ ਹਰਮ ਵਿੱਚ ਲੈ ਕੇ ਆਉਣ ਦਾ ਆਦੇਸ਼ ਦਿੱਤਾ।ਇੱਕ ਰਾਤ ਦੋਵਾਂ ਨੂੰ ਖ਼ਲੀਫਾ ਦੇ ਹਰਮ ਵਿੱਚ ਬੁਲਾਇਆ ਗਿਆ। ਖ਼ਲੀਫਾ ਨੇ ਆਪਣੇ ਇੱਕ ਅਧਿਕਾਰੀ ਨੂੰ ਕਿਹਾ ਕਿ ਪਤਾ ਕਰੇ ਕਿ ਦੋਵਾਂ ਵਿਚੋਂ ਕਿਹੜੀ ਵੱਡੀ ਹੈ।

ਵੱਡੀ ਨੇ ਆਪਣਾ ਨਾਮ ਸੂਰਿਆ ਦੇਵੀ ਦੱਸਿਆ ਅਤੇ ਉਸ ਨੇ ਚਿਹਰੇ ਤੋਂ ਜਿਵੇਂ ਹੀ ਨਕਾਬ ਬਟਾਇਆ ਤਾਂ ਖ਼ਲੀਫ਼ਾ ਉਨ੍ਹਾਂ ਦੀ ਖ਼ੂਬਸੂਰਤੀ ਦੇਖ ਕੇ ਹੈਰਾਨ ਹੋ ਗਿਆ ਅਤੇ ਕੁੜੀ ਨੂੰ ਹੱਥ ਨਾਲ ਆਪਣੇ ਵੱਲ ਖਿੱਚਿਆ।ਪਰ ਕੁੜੀ ਨੇ ਖ਼ੁਦ ਨੂੰ ਛੁੜਾਉਂਦੇ ਹੋਏ ਕਿਹਾ, “ਬਾਦਸ਼ਾਹ ਸਲਾਮਤ ਰਹੇ, ਮੈਂ ਬਾਦਸ਼ਾਹ ਦੇ ਕਾਬਿਲ ਨਹੀਂ ਹਾਂ ਕਿਉਂਕਿ ਆਦਿਲ ਇਮਾਦੁਦੀਨ ਮੁਹੰਮਦ ਕਾਸਿਮ ਨੇ ਸਾਨੂੰ ਤਿੰਨ ਦਿਨ ਆਪਣੇ ਕੋਲ ਰੱਖਿਆ ਅਤੇ ਉਸ ਤੋਂ ਬਾਅਦ ਖ਼ਲੀਫਾ ਦੀ ਖ਼ਿਦਮਤ ਵਿੱਚ ਭੇਜਿਆ ਹੈ। ਸ਼ਾਇਦ ਤੁਹਾਡਾ ਦਸਤੂਰ ਕੁਝ ਅਜਿਹਾ ਹੈ, ਬਾਦਸ਼ਾਹਾਂ ਲਈ ਬਦਨਾਮੀ ਜਾਇਜ਼ ਨਹੀਂ।”

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: