Breaking News
Home / ਪੰਜਾਬ / ਪਤਨੀ ਤੋਂ ਦੁਖੀ ਡਾਕਟਰ ਨੇ 3 ਸਾਲਾ ਪੁੱਤ ਨੂੰ ਪਿੱਠ ਨਾਲ ਬੰਨ੍ਹ ਕੇ ਮਾਰੀ ਨਹਿਰ ਵਿਚ ਛਾਲ, ਦੋਵਾਂ ਦੀ ਮੌਤ

ਪਤਨੀ ਤੋਂ ਦੁਖੀ ਡਾਕਟਰ ਨੇ 3 ਸਾਲਾ ਪੁੱਤ ਨੂੰ ਪਿੱਠ ਨਾਲ ਬੰਨ੍ਹ ਕੇ ਮਾਰੀ ਨਹਿਰ ਵਿਚ ਛਾਲ, ਦੋਵਾਂ ਦੀ ਮੌਤ

ਫ਼ਾਜ਼ਿਲਕਾ ਵਿਚ ਪਤਨੀ ਤੋਂ ਤੰਗ ਪਸ਼ੂਆਂ ਦੇ ਡਾਕਟਰ ਨੇ ਆਪਣੇ ਤਿੰਨ ਸਾਲਾ ਬੱਚੇ ਨੂੰ ਪਿੱਠ ਨਾਲ ਬੰਨ੍ਹ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਛਿੰਦਰਪਾਲ ਸਿੰਘ ਪਿੰਡ ‘ਚ ਪਸ਼ੂਆਂ ਦਾ ਆਰਐੱਮਪੀ ਡਾਕਟਰ ਸੀ। ਉਸ ਦਾ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਰਾਜਪਾਲ ਕੌਰ ਅਤੇ ਸਹੁਰਾ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ।

ਤਿੰਨ ਮਹੀਨੇ ਪਹਿਲਾਂ ਛਿੰਦਰਪਾਲ ਸਿੰਘ ਦੀ ਪਤਨੀ ਉਸ ਨਾਲ ਝਗੜਾ ਕਰ ਕੇ ਆਪਣੀ ਲੜਕੀ ਨੂੰ ਆਪਣੇ ਨਾਲ ਲੈ ਕੇ ਪੇਕੇ ਰਾਜਸਥਾਨ ਚਲੀ ਗਈ ਸੀ। ਪਰੇਸ਼ਾਨ ਛਿੰਦਰਪਾਲ ਸਿੰਘ ਨੇ ਆਪਣੇ ਪੁੱਤਰ ਨੂੰ ਪਿੱਠ ਨਾਲ ਬੰਨ੍ਹ ਕੇ ਗੰਗ ਕੈਨਾਲ ‘ਚ ਛਾਲ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਆਲੇ-ਦੁਆਲੇ ਕਾਫ਼ੀ ਭਾਲ ਕੀਤੀ ਗਈ ਪਰ ਉਹ ਕਿਧਰੇ ਨਹੀਂ ਮਿਲੇ ਅਤੇ ਅੱਜ ਸਵੇਰੇ ਲਗਭਗ 5 ਵਜੇ ਛਿੰਦਰਪਾਲ ਸਿੰਘ ਅਤੇ ਉਸ ਦੇ ਤਿੰਨ ਵਰ੍ਹਿਆਂ ਦੇ ਪੁੱਤਰ ਦੀਆਂ ਮ੍ਰਿਤਕ ਦੇਹਾਂ ਗੰਗ ਕੈਨਾਲ ‘ਚੋਂ ਬਰਾਮਦ ਹੋਈਆਂ।

ਮ੍ਰਿਤਕ ਕੋਲੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ ਜਿਸ ਵਿਚ ਉਸ ਨੇ ਲਿਖਿਆ ਹੈ ਕਿ ਉਹ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਆਤਮ ਹੱਤਿਆ ਕਰ ਰਿਹਾ ਹੈ। ਉਸ ਦੀ ਮੌਤ ਦੇ ਜ਼ਿੰਮੇਵਾਰ ਉਸ ਦੀ ਪਤਨੀ ਤੇ ਸਹੁਰਾ ਪਰਿਵਾਰ ਹੋਣਗੇ। ਮ੍ਰਿਤਕ ਦੇ ਭਰਾ ਰੇਸ਼ਮ ਸਿੰਘ ਦੇ ਬਿਆਨਾਂ ‘ਤੇ ਮ੍ਰਿਤਕ ਦੀ ਪਤਨੀ ਰਾਜਪਾਲ ਕੌਰ, ਸਹੁਰਾ ਮਹਿੰਦਰ ਸਿੰਘ, ਸੱਸ ਪਰਮਜੀਤ ਕੌਰ ਨਾਨੀ ਸੱਸ ਮਹਿੰਦਰੋ ਬਾਈ ਅਤੇ ਮਾਮਾ ਸਹੁਰਾ ਜਗਦੀਸ਼ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: