Breaking News
Home / ਪੰਜਾਬ / ਨਕਲੀ ਆਈ.ਪੀ.ਐਸ. ਵਜੋਂ ਰੋਹਬ ਝਾੜਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ

ਨਕਲੀ ਆਈ.ਪੀ.ਐਸ. ਵਜੋਂ ਰੋਹਬ ਝਾੜਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ

ਸਥਾਨਕ ਪੁਲਿਸ ਨੇ ਇੱਕ ਨਕਲੀ ਆਈ.ਪੀ.ਐਸ. ਅਫ਼ਸਰ ਦੇ ਿਖ਼ਲਾਫ਼ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕੀਤਾ ਹੈ | ਥਾਣਾ ਸਿਵਲ ਲਾਇਨ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਮੁਲਜ਼ਮ ਅਮਨਦੀਪ ਸਿੰਘ ਸਨੌਰ ਖੇਤਰ ਦਾ ਰਹਿਣ ਵਾਲਾ ਹੈ | ਇਹ ਕਾਰਵਾਈ ਇੱਥੇ ਪੰਜਾਬੀ ਬਾਗ ਵਿਚ ਸਥਿਤ ਇੱਕ ਜਿੰਮ ਦੇ ਮਾਲਕ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ |

ਮੁਲਜ਼ਮ ਅਕਸਰ ਹੀ ਪੁਲਿਸ ਦੀ ਵਰਦੀ ‘ਚ ਜਿੰਮ ਆ ਕੇ ਰੋਹਬ ਝਾੜਿਆ ਕਰਦਾ ਸੀ | ਕੌਸ਼ਲ ਨੇ ਦੱਸਿਆ ਕਿ ਉਸ ਦੇ ਵਰਦੀ ਦੌਰਾਨ ਦੋ ਸਟਾਰ ਤੇ ਆਈ.ਪੀ.ਐਸ. ਦਾ ਬੈਜ ਵੀ ਲੱਗਾ ਹੁੰਦਾ ਸੀ | ਇਹ ਨੌਜਵਾਨ ਆਪਣੀ ਪਹਿਚਾਣ ਆਈ.ਪੀ.ਐਸ. ਵਜੋਂ ਕਰਵਾਉਂਦਿਆਂ ਦੱਸਦਾ ਸੀ ਕਿ ਉਹ ਅਜੇ ਅੰਡਰ ਟਰੇਨਿੰਗ ਹੈ |

ਜਿਸ ਕਰਕੇ ਸਬ-ਇੰਸਪੈਕਟਰ ਵਜੋਂ ਵਿਚਰ ਕੇ ਟਰੇਨਿੰਗ ਲੈ ਰਿਹਾ ਹੈ | ਪੁਲਿਸ ਨੇ ਜਾਂਚ ਕੀਤੀ ਤਾਂ ਉਹ ਨਕਲੀ ਆਈ.ਪੀ.ਐਸ. ਨਿਕਲਿਆ | ਜਿਸ ਦੇ ਿਖ਼ਲਾਫ਼ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ |

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: