Breaking News
Home / ਰਾਸ਼ਟਰੀ / ਸਿੱਖ ਹੋਣ ਕਾਰਨ ਫ਼ਿਲਮਕਾਰ ਮੈਨੂੰ ਨਜ਼ਰ ਅੰਦਾਜ਼ ਕਰ ਦਿੰਦੇ ਸਨ- ਮਨਜੋਤ ਸਿੰਘ

ਸਿੱਖ ਹੋਣ ਕਾਰਨ ਫ਼ਿਲਮਕਾਰ ਮੈਨੂੰ ਨਜ਼ਰ ਅੰਦਾਜ਼ ਕਰ ਦਿੰਦੇ ਸਨ- ਮਨਜੋਤ ਸਿੰਘ

ਮੁੰਬਈ, 11 ਜੁਲਾਈ (ਏਜੰਸੀ)-‘ਫੁਕਰੇ’ ਫ਼ਿਲਮ ਦੇ ਅਦਾਕਾਰ ਮਨਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਹੋਣ ਕਾਰਨ ਬਾਲੀਵੁੱਡ ‘ਚ ਕਈ ਵਾਰ ਭੂਮਿਕਾ ਨਿਭਾਉਣ ਦੀ ਕੀਮਤ ਚੁਕਾਉਣੀ ਪਈ | ਦਿਬਾਕਰ ਬੈਨਰਜੀ ਦੀ ‘ਓਏ ਲੱਕੀ, ਲੱਕੀ ਓਏ’ ਨਾਲ ਬਾਲੀਵੁੱਡ ‘ਚ ਸ਼ੁਰੂਆਤ ਕਰਨ ਵਾਲੇ ਅਭਿਨੇਤਾ ਹਾਲਾਂਕਿ ਸਿਰਫ਼ ਹਾਸੇ ਵਾਲੀਆਂ ਭੂਮਿਕਾਵਾਂ ਤੱਕ ਖੁਦ ਦੇ ਸਿਮਟਣ ਤੋਂ ਦੁਖੀ ਹੈ |

ਮਨਜੋਤ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਨੂੰ ਇਸ ਲਈ ਨਜ਼ਰ ਅੰਦਾਜ਼ ਕੀਤਾ ਗਿਆ ਕਿਉਂਕਿ ਮੈਂ ਸਿੱਖ ਹਾਂ | ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਦਸਤਾਰ ਬੰਨ੍ਹਦਾ ਹੈ ਤਾਂ ਉਹ ਪਰਦੇ ‘ਤੇ ਗੰਭੀਰ ਭੂਮਿਕਾ ‘ਚ ਨਜ਼ਰ ਨਹੀਂ ਆ ਸਕਦਾ ਅਤੇ ਨਾ ਹੀ ਉਹ ਐਕਸ਼ਨ ਜਾਂ ਡਰਾਮਾ ਕਰ ਸਕਦਾ ਹੈ | ਇਹ ਦੇਖ ਕੇ ਮੈਨੂੰ ਕਾਫ਼ੀ ਦੁੱਖ ਹੰੁਦਾ ਹੈ ਕਿਉਂਕਿ ਅਜਿਹੀ ਧਾਰਨਾ ਬਣ ਗਈ ਹੈ ਕਿ ਦਸਤਾਰਧਾਰੀ ਕੇਵਲ ਲੋਕਾਂ ਨੂੰ ਹਸਾ ਸਕਦਾ ਹੈ | ਮਨਜੋਤ ਦਾ ਮੰਨਣਾ ਹੈ ਕਿ ਇਹ ਫ਼ਿਲਮਕਾਰਾਂ ਦੀ ਅਯੋਗਤਾ ਹੈ ਕਿ ਇਸ ਤੋਂ ਵੱਧ ਕਲਪਨਾ ਨਹੀਂ ਕਰ ਸਕਦੇ, ਜਿਸ ਦੀ ਵਜ੍ਹਾ ਨਾਲ ਉਸ ਵਰਗੇ ਕਲਾਕਾਰ ਇਕ ਹੀ ਤਰ੍ਹਾਂ ਦੀ ਭੂਮਿਕਾ ‘ਚ ਕੈਦ ਹੋ ਕੇ ਰਹਿ ਗਏ ਹਨ | ਉਸ ਨੇ ਕਿਹਾ ਕਿ ਅਸੀਂ ਐਕਸ਼ਨ ਵੀ ਕਰ ਸਕਦੇ ਹਾਂ, ਪਿਆਰ ਵੀ ਕਰ ਸਕਦੇ ਅਤੇ ਗਮ ਵੀ ਹੋ ਸਕਦੇ ਹਾਂ, ਪਰ ਲੋਕ ਇਹੀ ਮੰਨਦੇ ਹਨ ਕਿ ਜੇਕਰ ਕਹਾਣੀ ਦੀ ਮੰਗ ਹੋਵੇਗੀ ਤਾਂ ਹੀ ਕਿਸੇ ਸਿੱਖ ਨੂੰ ਲਿਆ ਜਾ ਸਕਦਾ ਹੈ | ਉਸ ਨੇ ਕਿਹਾ ਕਿ ਮੈਂ ਇਸ ਧਾਰਨਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹਾਂ | ਮਨਜੋਤ ਦੀਆਂ ਹੁਣ 2 ਫ਼ਿਲਮਾਂ ਆ ਰਹੀਆਂ ਹਨ |

Check Also

ਕੈਮਰੇ ਚ ਕੈਦ-ਧੀ ਦੇ ਜਨਮ ਮਗਰੋਂ ਮਾਂ ਨੇ ਨਾਲੇ ‘ਚ ਸੁੱਟਿਆ, ਆਵਾਰਾ ਕੁੱਤਿਆਂ ਨੇ ਬਚਾਈ ਜਾਨ

ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ …

%d bloggers like this: