Breaking News
Home / ਰਾਸ਼ਟਰੀ / ਇਤਰਾਜ਼ਯੋਗ ਟਿੱਪਣੀਆਂ ਤੋਂ ਦੁਖੀ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ

ਇਤਰਾਜ਼ਯੋਗ ਟਿੱਪਣੀਆਂ ਤੋਂ ਦੁਖੀ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ

ਨਵੀਂ ਦਿੱਲੀ, 11 ਜੁਲਾਈ – ਆਪਣੇ ਜ਼ਮਾਨੇ ਦੇ ਪ੍ਰਸਿੱਧ ਨਾਇਕ ਰਹੇ ਅਤੇ ਹਰਮਨ ਪਿਆਰੇ ਅਦਾਕਾਰ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਹੈ। ਧਰਮਿੰਦਰ ਇੰਸਟਾਗ੍ਰਾਮ ਤੇ ਟਵੀਟਰ ‘ਤੇ ਕਾਫੀ ਸਰਗਰਮ ਸਨ।

ਬੀਤੇ ਦਿਨੀਂ ਧਰਮਿੰਦਰ ਨੇ ਆਪਣੇ ਟਵੀਟਰ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਦੀ ਪੋਸਟ ‘ਤੇ ਕਈ ਇਤਰਾਜ਼ਯੋਗ ਟਿੱਪਣੀਆਂ ਆਈਆਂ ਸਨ। ਇਸ ਸਾਰੇ ਕੁੱਝ ਨੇ ਧਰਮਿੰਦਰ ਨੂੰ ਕਾਫੀ ਠੇਸ ਪਹੁੰਚਾਈ।

ਜਿਸ ਕਾਰਨ ਧਰਮਿੰਦਰ ਨੇ ਸੋਸ਼ਲ ਮੀਡੀਆ ਛੱਡਣ ਦਾ ਫ਼ੈਸਲਾ ਲੈ ਲਿਆ ਹੈ। ਜਿਸ ‘ਤੇ ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਕਿਹਾ ਕਿ ਉਹ ਬੁਰੀ ਟਿੱਪਣੀ ਤੋਂ ਆਹਤ ਹੋਏ ਹਨ। ਉਹ ਇਕ ਸੰਵੇਦਨਸ਼ੀਲ ਵਿਅਕਤੀ ਹਨ, ਇਸ ਲਈ ਉਹ ਹੁਣ ਕਿਸੇ ਨੂੰ ਤੰਗ ਨਹੀਂ ਕਰਨਗੇ।

ਧਰਮਿੰਦਰ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਪ੍ਰਸੰਸਕਾਂ ਨੂੰ ਦੁੱਖ ਪਹੁੰਚਿਆ ਹੈ।

Check Also

ਵੀਡੀਉ – ਕਮਲ ਹਾਸਨ ਦੀ ਫ਼ਿਲਮ ‘ਇੰਡੀਅਨ 2’ ਦੇ ਸੈੱਟ ਤੇ ਵੱਡਾ ਹਾਦਸਾ, 3 ਦੀ ਮੌਤ

ਚੇੱਨਈ : ਸੁਪਰਸਟਾਰ ਕਮਲ ਹਾਸਨ (Kamal Haasan) ਦੀ ਫ਼ਿਲਮ ਇੰਡੀਅਨ 2 (Indian 2) ਦੇ ਸੈੱਟ …

%d bloggers like this: