Breaking News
Home / ਪੰਥਕ ਖਬਰਾਂ / ਭਾਰਤੀ ਮੀਡੀਆ ਦੀ ਹਿੰਦੁਸੰਤਾਨ ਟਾਈਮਜ਼ ਮੁਤਾਬਕ ਟਰੰਪ ਰਲ ਗਿਆ ਖਾਲਿਸਤਾਨੀਆਂ ਨਾਲ

ਭਾਰਤੀ ਮੀਡੀਆ ਦੀ ਹਿੰਦੁਸੰਤਾਨ ਟਾਈਮਜ਼ ਮੁਤਾਬਕ ਟਰੰਪ ਰਲ ਗਿਆ ਖਾਲਿਸਤਾਨੀਆਂ ਨਾਲ

4 ਜੁਲਾਈ ਨੂੰ ਵਾਸ਼ਿੰਗਟਨ ਡੀ. ਸੀ. ਵਿਖੇ ਅਮਰੀਕਾ ਦੇ ਅਜ਼ਾਦੀ ਜਸ਼ਨਾਂ ਮੌਕੇ ਰਾਸ਼ਟਰਪਤੀ ਟਰੰਪ ਦੇ ਮਹਿਮਾਨਾਂ ‘ਚ ਇਸ ਵਾਰ ਰੈਫਰੈਂਡਮ 2020 ਲਹਿਰ ਚਲਾਉਣ ਵਾਲੀ ਜਥੇਬੰਦੀ “ਸਿੱਖਸ ਫਾਰ ਜਸਟਿਸ” ਦੇ ਗੁਰਪਤਵੰਤ ਸਿੰਘ ਪੰਨੂ ਅਤੇ ਸਾਥੀਆਂ ਨੂੰ ਵੀ.ਵੀ.ਆਈ.ਪੀ. ਮਹਿਮਾਨਾਂ ਵਜੋਂ ਸੱਦਾ ਮਿਲਿਆ ਸੀ ਤੇ ਉਹ ਉੱਥੇ ਹਾਜ਼ਰ ਵੀ ਹੋਏ।
ਇਸ ਸੱਦੇ ਅਤੇ ਨੇੜਤਾ ਦੇ ਮਤਲਬ ਕੱਢਣ ਲਈ ਸਮਰਥਕ ਅਤੇ ਵਿਰੋਧੀ ਦੋਵੇਂ ਜ਼ੋਰ ਲਾ ਰਹੇ ਹਨ। ਅਚਾਨਕ ਪੱਕੀ ਇਸ ਖਿਚੜੀ ਨੇ ਕਈਆਂ ਨੂੰ ਹੈਰਾਨ ਅਤੇ ਕਈਆਂ ਨੂੰ ਪਰੇਸ਼ਾਨ ਕਰ ਦੇਣਾ ਹੈ।ਦੇਖਦੇ ਹਾਂ ਕੈਪਟਨ ਅਮਰਿੰਦਰ ਸਿੰਘ ਹੁਣ ਕਦੋਂ ਮੋਦੀ ਨੂੰ ਆਖ ਕੇ ਯੂ. ਐਨ. ਤੋਂ ਅਮਰੀਕਾ ਉੱਤੇ ਪਾਬੰਦੀ ਲਵਾਉਂਦੇ ਹਨ!

– ਗੁਰਪ੍ਰੀਤ ਸਿੰਘ ਸਹੋਤਾ

ਹਿੰਦੁਸੰਤਾਨ ਟਾਈਮਜ਼ ਦੀ ਖਬਰ ਮੁਤਾਬਕ -ਭਾਰਤ ‘ਚ ਪਾਬੰਦੀਸ਼ੁਦਾ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਤੇ ‘ਸਿੱਖ ਰਾਇਸ਼ੁਮਾਰੀ 2020’ ਮੁਹਿੰਮ ਦੇ ਬਾਨੀ ਗੁਰਪਤਵੰਤ ਸਿੰਘ ਪਨੂੰ ਅਮਰੀਕਾ ਦੇ ਵੀਵੀਆਈਪੀ (VVIP) ਹਨ।ਇਹ ਇੰਕਸ਼ਾਫ਼ ਉਦੋਂ ਹੋਇਆ, ਜਦੋਂ ਗੁਰਪਤਵੰਤ ਸਿੰਘ ਪਨੂੰ ਤੇ ਉਨ੍ਹਾਂ ਦੀ ਟੀਮ ਨੂੰ ਅਮਰੀਕਾ ਦੇ ਆਜ਼ਾਦੀ ਦਿਵਸ ਦੀ ਪਰੇਡ ਮੌਕੇ ਬੀਤੀ 4 ਜੁਲਾਈ ਨੂੰ ਪੂਰਾ ਵੀਆਈਪੀ ਟ੍ਰੀਟਮੈਂਟ ਮਿਲਿਆ। ਇਹ ਖ਼ੁਲਾਸਾ ਹੁਣ ‘ਅਮਰ ਉਜਾਲਾ’ ਅਖ਼ਬਾਰ ਸਮੂਹ ਨੇ ਆਪਣੇ ਪ੍ਰਤੀਨਿਧ ਸੁਰਿੰਦਰ ਪਾਲ ਦੀ ਇੱਕ ਰਿਪੋਰਟ ਰਾਹੀਂ ਕੀਤਾ ਹੈ।ਗੁਰਪਤਵੰਤ ਸਿੰਘ ਪਨੂੰ ਬੀਤੀ 4 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਟੇਜ ਦੇ ਐਨ ਪਿੱਛੇ ਵੀਵੀਆਈਪੀ (VVIP) ਗੈਲਰੀ ਵਿੱਚ ਬੈਠੇ ਵਿਖਾਈ ਦਿੱਤੇ। ਹੋਰ ਤਾਂ ਹੋਰ, ਉਨ੍ਹਾਂ ਨੇ ਅਮਰੀਕਾ ਦੀ ਆਜ਼ਾਦੀ–ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਵਿੱਚ ਵੱਖਰੇ ਦੇਸ਼ ਖ਼ਾਲਿਸਤਾਨ ਲਈ ਅਰਦਾਸ ਵੀ ਕੀਤੀ।ਇੱਥੇ ਵਰਨਣਯੋਗ ਹੈ ਕਿ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਨ ਕਿ ਗੁਰਪਤਵੰਤ ਸਿੰਘ ਪਨੂੰ ਨੂੰ ਹਵਾਲਗੀ ਸੰਧੀ ਦੇ ਆਧਾਰ ਉੱਤੇ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।ਬੀਤੇ ਦਿਨੀਂ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪਨੂੰ ਨੂੰ ਵੀਵੀਆਈਪੀ ਟ੍ਰੀਟਮੈਂਟ ਮਿਲਣ ਕਾਰਨ ‘ਸਿੱਖਸ ਫ਼ਾਰ ਜਸਟਿਸ’ ਦੀਆਂ ਕੈਨੇਡਾ, ਅਮਰੀਕਾ ਤੇ ਯੂਰੋਪੀਅਨ ਦੇਸ਼ਾਂ ਦੀਆਂ ਇਕਾਈਆਂ ਕਾਫ਼ੀ ਉਤਸ਼ਾਹਿਤ ਹੋਈਆਂ ਹਨ।

ਟਰੰਪ ਸਰਕਾਰ ਵੱਲੋਂ ‘ਸਿੱਖਸ ਫ਼ਾਰ ਜਸਟਿਸ’ ਦੀ ਸਮੁੱਚੀ ਟੀਮ ਨੂੰ ਪੂਰੀ ਹੱਲਾਸ਼ੇਰੀ ਦੇਣ ਦੇ ਵਿਡੀਓ ਸੋਸ਼ਲ–ਮੀਡੀਆ ਉੱਤੇ ਵਾਇਰਲ ਹੋ ਰਹੇ ਹਨ ਤੇ ਨੌਜਵਾਨ ਉਸ ਨਾਲ ਜੁੜਨਾ ਚਾਹ ਰਹੇ ਹਨ।‘ਸਿੱਖਸ ਫ਼ਾਰ ਜਸਟਿਸ’ ਦੇ ਅਧਿਕਾਰਤ ਚੈਨਲ ਉੱਤੇ ‘ਸਿੱਖਸ ਫ਼ਾਰ ਜਸਟਿਸ’ ਵੱਲੋਂ ਸ੍ਰੀ ਡੋਨਾਲਡ ਟਰੰਪ ਦੇ ਭਾਸ਼ਣ ਤੋਂ ਪਹਿਲਾਂ ਬਾਕਾਇਦਾ ਕੀਤੀ ਗਈ ਅਰਦਾਸ ਨੂੰ ਵੀ ਰਿਲੀਜ਼ ਕੀਤਾ ਗਿਆ ਹੈ।ਇਹ ਅਰਦਾਸ ਬਾਬਾ ਜਗ ਸਿੰਘ ਵੱਲੋਂ ਕੀਤੀ ਗਈ; ਜਿੱਥੇ ਗੁਰਪਤਵੰਤ ਸਿੰਘ ਪਨੂੰ ਤੇ ਉਨ੍ਹਾਂ ਦੇ ਸਾਥੀ ਰਾਸ਼ਟਰਪਤੀ ਸ੍ਰੀ ਟਰੰਪ ਦੀ ਬੁਲੇਟ–ਪਰੂਫ਼ ਸਟੇਜ ਦੇ ਪਿਛਲੇ ਪਾਸੇ ਬੈਠੇ ਵਿਖਾਈ ਦੇ ਰਹੇ ਹਨ।ਗੁਰਪਤਵੰਤ ਸਿੰਘ ਪਨੂੰ ਨੇ ਆਪਣਾ ਇੱਕ ਵਿਡੀਓ ਰਿਲੀਜ਼ ਕੀਤਾ ਤੇ ਉਸ ਵਿੱਚ ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਅਮਰੀਕਾ ’ਚ ਹਨ; ਜਿੱਥੇ ਮਨੁੱਖੀ ਅਧਿਕਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਹਰੇਕ ਨੂੰ ਬੋਲਣ ਦੀ ਆਜ਼ਾਦੀ ਹੈ। ‘ਕੈਪਟਨ ਤੇ ਮੋਦੀ ਸਰਕਾਰ ਕੈਨੇਡਾ ਤੋਂ ਹਰਦੀਪ, ਇੰਗਲੈਂਡ ਤੋਂ ਪਰਮਜੀਤ ਸਿੰਘ ਪੰਮਾ ਨੂੰ ਹਵਾਲਗੀ ਸੰਧੀ ਰਾਹੀਂ ਭਾਰਤ ਲਿਜਾਣ ਦੇ ਜਤਨਾਂ ਉੱਤੇ ਮੂੰਹ ਦੀ ਖਾ ਚੁੱਕੀ ਹੈ। ਮੇਰੇ ਲਈ ਵੀ ਦੋਵੇਂ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਹਨ ਪਰ ਸਫ਼ਲ ਨਹੀਂ ਹੋਣਗੀਆਂ।’

ਨੋਟ-ਪੰਜਾਬ ਸਪੈੱਕਟ੍ਰਮ ਦਾ ਸਿੱਖਜ਼ ਫਾਰ ਜਸਟਿਸ ਨਾਲ ਜਾਂ ਉਸਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੁਰੀ ਨਹੀਂ ਹੈ। ਪਰ ਇਹ ਖਬਰ ਭਾਰਤ ਤੋਂ ਆ ਰਹੀਆਂ ਹਾਸੇ ਵਾਲੀਆਂ ਖਬਰਾਂ ਕਾਰਨ ਵਿਅੰਗ ਤੇ ਤੌਰ ਤੇ ਲਾਈ ਜਾ ਰਹੀ ਹੈ। ਕਿਉਂਕਿ ਜੇ ਕੋਈ ਹੋਰ ਮੁਲਕ ਹੁੰਦਾ ਤਾਂ ਟਰੰਪ ਲਈ ਹਵਨ ਕਰਨ ਵਾਲਿਆਂ ਨੇ ਬੜਾ ਟੱਪਣਾ ਸੀ। ਹੁਣ ਫੂਕੋ ਪੁਤਲੇ ਅਤੇ ਕਰੋ ਸਰਜੀਕਲ ਸਟਰਾਈਕ..

Check Also

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਅੱਪਗਰੇਡ ਕਿਵੇਂ ਹੋਇਆ ?

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਅੱਪਗਰੇਡ ਕਿਵੇਂ ਹੋਇਆ ? ◾ਇਸ Video ‘ਚ ਸੁਣੋ ਰਣਜੀਤ ਸਿੰਘ …

%d bloggers like this: