Breaking News
Home / ਅੰਤਰ ਰਾਸ਼ਟਰੀ / ਪੰਜਾਬੀਆ ਦੀ ਬਾਹਰਲੇ ਮੁਲਕਾਂ ਵਿਚ ਫੁਕਰਬਾਜ਼ੀ ਦੀ ਇੱਕ ਹੋਰ ਵੀਡੀਉ ਵਾਇਰਲ

ਪੰਜਾਬੀਆ ਦੀ ਬਾਹਰਲੇ ਮੁਲਕਾਂ ਵਿਚ ਫੁਕਰਬਾਜ਼ੀ ਦੀ ਇੱਕ ਹੋਰ ਵੀਡੀਉ ਵਾਇਰਲ

‘ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਵਣ ਲੱਗੀ’ ਦੇ ਅਖਾਣ ਮੁਤਾਬਿਕ ਕਿਸੇ ਸਥਾਨਕ ਵਿਆਹ ‘ਚ ਸ਼ਾਮਲ ਹੋਣ ਤੋਂ ਬਾਅਦ ਲਿਮੋ-ਬੱਸ ਦੀ ਛੱਤ ‘ਤੇ ਭੰਗੜਾ ਪਾ ਰਿਹਾ ਜਾਂਝੀ (ਬਰਾਤੀ)।

ਕੈਨੇਡਾ ਅੰਦਰ ਹੋ ਰਹੇ ਬਹੁਤੇ ਵਿਆਹ ਫਜੂਲ ਖਰਚੀ ਅਤੇ ਫੁਕਰਬਾਜ਼ੀ ਦਾ ਸਿਰਾ ਕਰ ਰਹੇ ਹਨ। ਕੁਝ ਲੋਕ ਸਿਆਣਪ ਦਿਖਾ ਕੇ ਆਪਣੇ ਵਿੱਤ ਮੁਤਾਬਿਕ ਖਰਚੇ ਕਰ ਰਹੇ ਹਨ ਪਰ ਬਹੁਤੇ ਲਾਈਲੱਗ ਬਣਕੇ ਆਪਣਾ ਝੁੱਗਾ ਚੌੜ ਕਰਵਾ ਰਹੇ ਹਨ।

ਹੁਣ ਕੈਨੇਡਾ ‘ਚ ਆਮ ਵਿਆਹ ‘ਤੇ 3-4 ਪਾਰਟੀਆਂ ਆਮ ਗੱਲ ਹੋ ਗਈ। ਵੀਡੀਓਗ੍ਰਾਫੀ `ਤੇ 10-15 ਹਜ਼ਾਰ ਦਾ ਖਰਚਾ ਮਾਮੂਲੀ ਗੱਲ ਹੈ। ਖਾਣ-ਪੀਣ, ਕੱਪੜੇ, ਦੇਣ-ਲੈਣ ਦੇ ਖਰਚੇ ਅੱਡ। ਆਮ ਵਿਆਹ ਲੱਖ ਡਾਲਰ ‘ਚ ਪੈਂਦਾ, ਇੱਕ ਪਾਸੇ ਨੂੰ। ਸ਼ਹਿਰ ਦੇ ਹਰ ਨਾਮਵਰ ਬੰਦੇ ਨੂੰ ਸੱਦਿਆ ਜਾਣਾ ਫੈਸਨ ਬਣ ਗਿਆ ਹੈ। ਵਿਆਹ ਕਾਹਦਾ ਸ਼ੋਅ ਬਣ ਗਿਆ। ਜਿਹੜੇ ਸਰਦੇ ਪੁੱਜਦੇ ਹਨ, ਉਹ ਇਹ ਕਰ ਸਕਦੇ ਹਨ ਪਰ ਹਰ ਕੋਈ ਨਹੀਂ। ਕਈਆਂ ਨੂੰ ਨਾ ਚਾਹੁੰਦਿਆਂ ਕਰਨਾ ਪੈ ਰਿਹਾ।

Check Also

ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਕੈਨੇਡਾ ਵਿਖੇ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ …

%d bloggers like this: