Home / ਅੰਤਰ ਰਾਸ਼ਟਰੀ / ਰੰਗ ਬਦਲਣ ਲੱਗੀ ਕੈਨੇਡੀਅਨ ਸਿਆਸੀ ਫਿਜ਼ਾ

ਰੰਗ ਬਦਲਣ ਲੱਗੀ ਕੈਨੇਡੀਅਨ ਸਿਆਸੀ ਫਿਜ਼ਾ

ਮਈ ਮਹੀਨੇ ਐਸ.ਐਨ.ਸੀ.-ਲੈਵਾਲਿਨ ਘਪਲੇ ‘ਚ ਘਿਰਨ ਤੋਂ ਬਾਅਦ ਲਿਬਰਲ ਪਾਰਟੀ ਦੀ ਹਰਮਨਪਿਆਰਤਾ ਘਟ ਗਈ ਸੀ ਪਰ ਹੁਣ ਫਿਰ ਲਿਬਰਲ ਪਾਰਟੀ ਅੱਗੇ ਚੱਲ ਰਹੀ ਹੈ।

ਇੱਕ ਤਾਜ਼ਾ ਸਰਵੇਖਣ ਮੁਤਾਬਿਕ ਜੇ ਅੱਜ ਚੋਣਾਂ ਕਰਵਾਈਆਂ ਜਾਣ ਤਾਂ ਲਿਬਰਲ ਨੂੰ 34.6, ਕੰਜ਼ਰਵਟਿਵ ਨੂੰ 30.4, ਐਨ.ਡੀ.ਪੀ. ਨੂੰ 17.9 ਅਤੇ ਗਰੀਨ ਪਾਰਟੀ ਨੂੰ 8.8 ਫੀਸਦੀ ਵੋਟਾਂ ਪੈ ਸਕਦੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਜਿਸ ਪਾਰਟੀ ਕੋਲ 39 ਫੀਸਦੀ ਸਮਰਥਨ ਹੋਵੇ, ਉਹ ਸੌਖਿਆਂ ਸਰਕਾਰ ਬਣਾ ਜਾਂਦੀ ਹੈ। ਮੌਜੂਦਾ ਸਰਵੇਖਣ ਤੋਂ ਜਾਪਦਾ ਹੈ ਕਿ ਲਿਬਰਲ ਦੀ ਘੱਟਗਿਣਤੀ ਸਰਕਾਰ ਬਣ ਸਕਦੀ ਹੈ।

ਮੁੱਖ ਮੁਕਾਬਲਾ ਇਸ ਵਾਰ ਵੀ ਲਿਬਰਲ ਅਤੇ ਕੰਜ਼ਰਵਟਿਵ ਪਾਰਟੀ ‘ਚ ਹੋਣਾ ਤੈਅ ਹੈ। ਐਨ.ਡੀ.ਪੀ. ਕਿੰਗ ਮੇਕਰ ਬਣ ਸਕਦੀ ਹੈ। ਲਿਬਰਲ ਦੀ ਵਧੀ ਹਰਮਨਪਿਆਰਤਾ ‘ਚ ਔਰਤਾਂ ਦਾ ਵੱਡਾ ਯੋਗਦਾਨ ਹੈ।

ਜਿਸ ਤਰਾਂ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਕੰਜ਼ਰਵਟਿਵ ਲੀਡਰ ਸਟੀਫਨ ਹਾਰਪਰ ਸਿੱਖ ਵਿਰੋਧੀ ਤਾਕਤਾਂ ਦੀ ਬੋਲੀ ਬੋਲ ਰਹੇ ਹਨ, ਇਸਦਾ ਸਿੱਧਾ ਨੁਕਸਾਨ ਕੰਜ਼ਰਵਿਟਵ ਪਾਰਟੀ ਨੂੰ ਹੋਣਾ ਤੈਅ ਹੈ। ਪਿਛਲੇ ਹਫਤੇ ਸਟੀਫਨ ਹਾਰਪਰ ਵਲੋਂ ਭਾਰਤੀ ਲਾਬੀ ਗਰੁੱਪ ”ਕੈਨੇਡਾ-ਇੰਡੀਆ ਫਾਊਂਡੇਸ਼ਨ” ਦੇ ਸਮਾਗਮ ‘ਚ ਦਿੱਤੇ ਅਹੁਰੇ ਬਿਆਨ ਨੇ ਲਿਬਰਲ ਪਾਰਟੀ ਤੋਂ ਖਫਾ ਹੋ ਕੇ ਦੂਰ ਜਾ ਰਹੇ ਕੈਨੇਡੀਅਨ ਸਿੱਖਾ ਦੇ ਇੱਕ ਵੱਡੇ ਧੜੇ ਨੂੰ ਮੁੜ ਲਿਬਰਲ ਪਾਰਟੀ ਨਾਲ ਜੋੜ ਦਿੱਤਾ ਹੈ।

ਪਬਲਿਕ ਸੇਫਟੀ ਰਿਪੋਰਟ ‘ਚ ਸਿੱਖਾਂ ਦਾ ਜ਼ਿਕਰ ਹੋਣ ਕਾਰਨ ਸਿੱਖ ਲਿਬਰਲ ਪਾਰਟੀ ਨਾਲ ਖਫਾ ਸਨ ਪਰ ਜਦੋਂ ਇਹ ਜ਼ਿਕਰ ਹਟਾ ਦਿੱਤਾ ਗਿਆ ਤਾਂ ਕੁਝ ਠੰਡੇ ਪੈ ਗਏ। ਪਰ ਜਦੋਂ ਸਟੀਫਨ ਹਾਰਪਰ ਨੇ ਭਾਰਤ ਪੱਖੀ ਸੁਰ ਕੱਢੀ ਤਾਂ ਸਿੱਖਾਂ ਨੂੰ ਮੁੜ ਅਹਿਸਾਸ ਹੋਇਆ ਕਿ ਕੰਜ਼ਰਵਿਟਵ ਪਾਰਟੀ ਸਰਕਾਰ ਬਣਾ ਕੇ ਕੈਨੇਡਾ ‘ਚ ਮੋਦੀ ਦੀਆਂ ਨੀਤੀਆਂ ਲਾਗੂ ਕਰੇਗੀ, ਇਸ ਲਈ ਉਹ ਹੁਣ ਠਠੰਬਰ ਗਏ ਹਨ ਤੇ ਦੁਬਾਰਾ ਲਿਬਰਲ ਪਾਰਟੀ ਵੱਲ ਉਲਾਰ ਹੋਣ ਲਈ ਤਿਆਰ ਹਨ।

ਕੈਨੇਡੀਅਨ ਚੋਣਾਂ ਦਿਲਚਸਪ ਬਣਦੀਆਂ ਜਾ ਰਹੀਆਂ ਹਨ।

– ਗੁਰਪ੍ਰੀਤ ਸਿੰਘ ਸਹੋਤਾ

Check Also

ਹਿੰਦੂਤਵਾ ਦਾ ਦੋਗਲਾ ਰੂਪ – ਨਾਮ ਸਦਭਾਵਨਾ ਫੋਰਮ ਤੇ ਕੰਮ ਨਫ਼ਰਤ ਫੈਲਾਉਣ ਵਾਲੇ

ਓਂਟਾਰੀਓ ਤੋਂ ਕੰਜ਼ਰਵਟਿਵ ਵਿਧਾਇਕ ਅਤੇ ਸਹਾਇਕ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਉੱਥੋਂ ਦੇ “ਇੰਡੋ ਕੈਨੇਡੀਅਨ …

%d bloggers like this: