Breaking News
Home / ਪੰਜਾਬ / ਧੋਨੀ ਦਾ ਹੰਕਾਰ ਟੁੱਟਿਆ – ਯੋਗਰਾਜ ਸਿੰਘ

ਧੋਨੀ ਦਾ ਹੰਕਾਰ ਟੁੱਟਿਆ – ਯੋਗਰਾਜ ਸਿੰਘ

ਭਾਰਤੀ ਸਲਾਮੀ ਬੱਲੇਬਾਜ਼ ਉਸ ਅਹਿਮ ਮੈਚ ਵਿਚ ਨਾਕਾਮ ਸਾਬਤ ਹੋਏ ਜਦੋਂ ਉਨ੍ਹਾਂ ਦੀ ਜ਼ਿਆਦਾ ਲੋੜ ਸੀ ਅਤੇ ਰਵਿੰਦਰ ਜਡੇਜਾ ਨੇ ਨਿਊਜ਼ੀਲੈਂਡ ਦੇ ਤੇਜ਼ ਅਟੈਕ ਦਾ ਸਾਹਮਣਾ ਕਰਕੇ ਮੈਚ ਨੂੰ ਰੋਮਾਂਚਕ ਦੌਰ ਤੱਕ ਪਹੁੰਚਾ ਦਿੱਤਾ, ਜਿੱਥੇ ਭਾਰਤ ਦੀ 18 ਦੌੜਾਂ ਨਾਲ ਹਾਰ ਹੋ ਗਈ | ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦੇ ਉਪਰਲੇ ਬੱਲੇਬਾਜ਼ ਇਕ ਹੀ ਮੈਚ ਵਿਚ ਅਸਫ਼ਲ ਰਹੇ ਅਤੇ ਇਸ ਦਾ ਖਮਿਆਜ਼ਾ ਉਸ ਨੂੰ ਵਿਸ਼ਵ ਕੱਪ ਵਿਚੋਂ ਬਾਹਰ ਹੋ ਕੇ ਭੁਗਤਣਾ ਪਿਆ | ਭਾਵੇਂ ਕਿ ਜਡੇਜਾ (59 ਗੇਂਦਾਂ ਵਿਚ 77 ਦੌੜਾਂ) ਨੇ ਸਿਰ ਤੋੜ ਯਤਨ ਕਰਦੇ ਹੋਏ ਮੈਚ ਵਿਚ ਨੂੰ ਆਪਣੇ ਪੱਖ ਵਿਚ ਕਰਨ ਦੀ ਕੋਸ਼ਿਸ਼ ਕੀਤੀ ਪਰ ਆਖਰ ਵਿਚ ਟੀਮ 49.3 ਓਵਰਾਂ ਵਿਚ 221 ‘ਤੇ ਹੀ ਆਲ ਆਊਟ ਹੋ ਗਈ |

। ਇਸ ਸੈਮੀਫਾਈਨਲ ਦੀ ਸਥਿਤੀ 2015 ਦੇ ਵਿਸ਼ਵ ਕੱਪ ਦੇ ਭਾਰਤ ਬਨਾਮ ਆਸਟ੍ਰੇਲੀਆ ਦੇ ਸੈਮੀਫਾਈਨਲ ਵਰਗੀ ਹੀ ਸੀ ਅਤੇ ਅੱਜ ਵੀ ਕੋਹਲੀ ਸਸਤੇ ਵਿਚ ਆਊਟ ਹੋ ਗਏ ਅਤੇ ਧੋਨੀ ਨੇ ਅਰਧ ਸੈਂਕੜਾ ਲਗਾਇਆ। ਸੈਂਟਨਰ (2/34) ਨੇ ਧੋਨੀ ਨੂੰ ਬੰਨ੍ਹ ਕੇ ਰੱਖਿਆ ਅਤੇ ਜਡੇਜਾ, ਜਿਸ ਨੇ ਚਾਰ ਛੱਕੇ ਅਤੇ ਚਾਰ ਚੌਕੇ ਲਗਾਏ, ‘ਤੇ ਹੀ ਮੈਚ ਬਚਾਉਣ ਦਾ ਪੂਰਾ ਦਾਰੋਮਦਾਰ ਸੀ। ਧੋਨੀ, ਜਿਨ੍ਹਾਂ ਲਈ ਇਹ ਆਖਰੀ ਇਕ ਦਿਨਾ ਮੈਚ ਹੋ ਸਕਦਾ ਹੈ, ਮਾਰਟਿਨ ਗੁਪਟਿਲ ਦੀ ਸਿੱਧੀ ਥ੍ਰੋਅ ਨਾਲ ਰਨ ਆਊਟ ਹੋ ਗਏ। ਧੋਨੀ ਅਤੇ ਜਡੇਜਾ ਨੇ 116 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਜਡੇਜਾ, ਧੋਨੀ ਦਾ ਸਾਥ ਦੇਣ ਉਸ ਸਮੇਂ ਆਏ ਜਦੋਂ ਟੀਮ ਦਾ ਸਕੋਰ 6 ਵਿਕਟਾਂ ‘ਤੇ 92 ਦੌੜਾਂ ਸੀ। ਜਡੇਜਾ ਅਜਿਹੀ ਸਥਿਤੀ ਵਿਚ ਮੈਦਾਨ ‘ਤੇ ਆਏ ਸਨ ਜਦੋਂ ਟੀਮ ਨੂੰ ਜਿੱਤਣ ਦੀਆਂ ਉਮੀਦਾਂ ਨਾਮਾਤਰ ਸਨ ਅਤੇ ਜਡੇਜਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸੰਜੇ ਮੰਜਰੇਕਰ ਦੀ ਅਲੋਚਨਾ ਦਾ ਆਪਣੇ ਬੱਲੇ ਨਾਲ ਢੁੱਕਵਾਂ ਜਵਾਬ ਦਿੱਤਾ। ਜਡੇਜਾ ਨੇ 10 ਓਵਰਾਂ ਵਿਚ 34 ਦੌੜਾਂ ਦੇ ਕੇ ਇਕ ਵਿਕਟ ਵੀ ਲਈ ਸੀ।

ਭਾਵੇਂ ਕਿ ਨਿਊਜ਼ੀਲੈਂਡ ਵਲੋਂ ਦਿੱਤਾ ਗਿਆ ਟੀਚਾ ਵੱਡਾ ਨਹੀਂ ਸੀ ਪਰ ਮੈਟ ਹੈਨਰੀ ਵਲੋਂ ਸੁੱਟੇ ਗਏ ਸ਼ੁਰੂਆਤੀ ਓਵਰਾਂ ਵਿਚ ਉਸ ਨੇ ਟੀਮ ਇੰਡੀਆ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਫੇਲ੍ਹ ਕਰ ਦਿੱਤਾ। ਹੈਨਰੀ ਦਾ ਸਾਥ ਦਿੱਤਾ ਬੋਲਟ ਨੇ। ਇਨ੍ਹਾਂ ਦੋਵੇਂ ਗੇਂਦਬਾਜ਼ਾਂ ਨੇ ਟੀਮ ਇੰਡੀਆ ਦੇ ਪਹਿਲੇ ਤਿੰਨ ਬੱਲੇਬਾਜ਼ ਕੇਵਲ 5 ਦੌੜਾਂ ‘ਤੇ ਆਊਟ ਕਰ ਦਿੱਤੇ, ਜਿਨ੍ਹਾਂ ਵਿਚ ਰੋਹਿਤ ਸ਼ਰਮਾ, ਰਾਹੁਲ ਅਤੇ ਵਿਰਾਟ ਕੋਹਲੀ ਸਨ। ਅਜੇ ਟੀਮ ਦੀਆਂ 3 ਵਿਕਟਾਂ ‘ਤੇ 24 ਦੌੜਾਂ ਬਣੀਆਂ ਹੀ ਸਨ ਕਿ ਦਿਨੇਸ਼ ਕਾਰਤਿਕ ਵਲੋਂ ਲਗਾਏ ਗਏ ਸ਼ਾਟ ਨੂੰ ਜਿੰਮੀ ਨੀਸ਼ਮ ਨੇ ਬਿਹਤਰੀਨ ਤਰੀਕੇ ਨਾਲ ਕੈਚ ਤਬਦੀਲ ਕਰਦੇ ਹੋਏ ਭਾਰਤੀ ਟੀਮ ਨੂੰ ਚੌਥਾ ਝਟਕਾ ਦਿੱਤਾ।

ਇਸ ਤੋਂ ਬਾਅਦ ਰਿਸ਼ਭ ਪੰਤ (32) ਅਤੇ ਹਾਰਦਿਕ ਪਾਂਡਿਆ ਨੇ 47 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਸੰਕਟ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਲੱਗ ਰਿਹਾ ਸੀ ਕਿ ਉਹ ਟੀਮ ਨੂੰ ਸੰਕਟ ਵਿਚੋਂ ਕੱਢ ਸਕਦੇ ਹਨ ਤਾਂ ਸੈਂਟਨਰ ਦੀ ਗੇਂਦ ‘ਤੇ ਰਿਸ਼ਭ ਪੰਤ ਆਊਟ ਹੋ ਗਏ। ਇਸ ਤੋਂ ਬਾਅਦ ਪਾਂਡਿਆ ਵੀ ਜਲਦੀ ਹੀ ਆਊਟ ਹੋ ਗਏ। ਇਸ ਤੋਂ ਬਾਅਦ ਜਡੇਜਾ, ਧੋਨੀ ਦਾ ਸਾਥ ਦੇਣ ਆਏ। ਇਸ ਤੋਂ ਪਹਿਲਾਂ ਕੀਵੀ ਟੀਮ ਨੇ ਕੱਲ੍ਹ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਨੇ 8 ਵਿਕਟਾਂ ਦੇ ਨੁਕਸਾਨ ‘ਤੇ 239 ਦੌੜਾਂ ਬਣਾਈਆਂ। ਕੀਵੀ ਟੀਮ ਨੇ ਆਖਰੀ 23 ਗੇਂਦਾਂ ਵਿਚ 28 ਦੌੜਾਂ ਬਣਾ ਸਕੀ। ਮੈਟ ਹੈਨਰੀ ਨੂੰ ਸ਼ਾਨਦਰਾ ਗੇਂਦਬਾਜ਼ੀ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: