Breaking News
Home / ਅੰਤਰ ਰਾਸ਼ਟਰੀ / ਹੁਣ ਭਾਰਤੀਆਂ ਨੂੰ ਆਸਾਨੀ ਨਾਲ ਮਿਲੇਗਾ ਅਮਰੀਕਾ ਦਾ ਗਰੀਨ ਕਾਰਡ

ਹੁਣ ਭਾਰਤੀਆਂ ਨੂੰ ਆਸਾਨੀ ਨਾਲ ਮਿਲੇਗਾ ਅਮਰੀਕਾ ਦਾ ਗਰੀਨ ਕਾਰਡ

ਅਮਰੀਕੀ ਸੰਸਦ ਨੇ ਗਰੀਨ ਕਾਰਡ ਜਾਰੀ ਕਰਨ ਲਈ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਬਿੱਲ ਪਾਸ ਹੋ ਗਿਆ ਹੈ। ਹੁਣ ਗਰੀਨ ਕਾਰਡ ਦੀ ਮੌਜੂਦਾ ਸ਼ਰਤ 7 ਫ਼ੀਸਦੀ ਦੀ ਹੱਦ ਨੂੰ ਹਟਾ ਲਿਆ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਭਾਰਤ ਤੋਂ ਹਾਈ ਸਕਿਲਡ ਆਈ ਟੀ ਪੇਸ਼ੇਵਰਾਂ ਨੂੰ ਵੱਡਾ ਫ਼ਾਇਦਾ ਮਿਲੇਗਾ।

ਗਰੀਨ ਕਾਰਡ ਮਿਲਣ ਵਾਲਾ ਅਮਰੀਕਾ ਚ ਪੱਕੇ ਤੌਰ ਤੇ ਰਹਿ ਅਤੇ ਕੰਮ ਕਰ ਸਕਦਾ ਹੈ। ਅਮਰੀਕੀ ਹਾਊਸ ਆਫ਼ ਰਿਪ੍ਰੇਜ਼ੇਂਟੇਟਿਵਸ ਵਿੱਚ ਪਾਸ ਇਹ ਬਿੱਲ ਭਾਰਤ ਵਰਗੇ ਹੋਣਹਾਰ ਪੇਸ਼ੇਵਰ ਲੋਕਾਂ ਨੂੰ ਅਮਰੀਕਾ ਵਿੱਚ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਦਿੰਦਾ ਹੈ। ਫੇਅਰਨੈੱਸ ਆਫ਼ ਹਾਈ ਸਕਿਲਡ ਇਮੀਗ੍ਰੇਸ਼ਨ ਐਕਟ, 2019 ਜਾਂ ਐਚ ਆਰ 1044 ਨਾਮ ਦਾ ਇਹ ਬਿੱਲ 435 ਮੇਮ੍ਬ੍ਰੀ ਸਦਨ ਚ 65 ਮੁਕਾਬਲੇ 365 ਵੋਟਾਂ ਨਾਲ ਪਾਸ ਹੋਇਆ।

ਹਰ ਸਾਲ ਸਭ ਤੋਂ ਜ਼ਿਆਦਾ ਭਾਰਤ ਤੋਂ ਲੋਕ H-1B ਤੇ L ਵੀਜ਼ਾ ਤੇ ਅਮਰੀਕਾ ਜਾਂਦੇ ਹਨ।ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਭਾਰਤੀਆਂ ਨੂੰ ਗਰੀਨ ਕਾਰਡ ਦੇ ਨਾਲ ਨਾਲ H-1B ਵੀਜ਼ਾ ਵੀ ਜ਼ਿਆਦਾ ਮਿਲੇਗਾ। ਅੰਕੜਿਆਂ ਮੁਤਾਬਿਕ ਅਪ੍ਰੈਲ 2018 ਤੱਕ ਹੀ ਅਮਰੀਕੀ ਤਕਨੀਕ ਦੇ ਖੇਤਰ ਵਿੱਚ 3 ਲੱਖ ਭਾਰਤੀ ਅਜਿਹੇ ਹਨ ਜੋ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ।

Check Also

ਜਾਪਾਨ : ਡਾਇਮੰਡ ਪ੍ਰਿਸੰਸ ਜਹਾਜ਼ ‘ਚ 40 ਅਮਰੀਕੀ ਕੋਰੋਨਾ ਵਾ ਇ ਰ ਸ ਨਾਲ ਪੀੜਤ

ਵਾਸ਼ਿੰਗਟਨ – ਅਮਰੀਕਾ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਆਖਿਆ ਕਿ ਜਾਪਾਨ ਦੇ …

%d bloggers like this: