Breaking News
Home / ਪੰਜਾਬ / ਭਾਰਤ ਸਰਕਾਰ ਵਲੋਂ ਸਿੱਖਜ਼ ਫਾਰ ਜਸਟਿਸ ਨੂੰ ਬੈਨ ਕਰਨ ਤੇ ਕੈਪਟਨ ਨੇ ਕੀਤਾ ਧੰਨਵਾਦ

ਭਾਰਤ ਸਰਕਾਰ ਵਲੋਂ ਸਿੱਖਜ਼ ਫਾਰ ਜਸਟਿਸ ਨੂੰ ਬੈਨ ਕਰਨ ਤੇ ਕੈਪਟਨ ਨੇ ਕੀਤਾ ਧੰਨਵਾਦ

ਕੇਂਦਰ ਸਰਕਾਰ ਨੇ ‘ਸਿੱਖਸ ਫਾਰ ਜਸਟਿਸ’ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਹੈ। ਇਹ ਸੰਗਠਨ ਅਮਰੀਕਾ ਵਿੱਚ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਹੈ।
ਕੇਂਦਰ ਸਰਕਾਰ ਨੇ ਇਹ ਫ਼ੈਸਲਾ ਕਈ ਸਿੱਖ ਸੰਗਠਨਾਂ ਦੀ ਰਾਇ ਤੋਂ ਬਾਅਦ ਲਿਆ ਹੈ।ਸਿੱਖਸ ਫਾਰ ਜਸਟਿਸ ਆਨਲਾਈਨ 20-20 ਰਫਰੈਂਡਮ ਮੁਹਿੰਮ ਚਲਾ ਰਿਹਾ ਹੈ। ਇਸ ਸੰਗਠਨ ਵੱਲੋਂ ਇਹ ਰਫਰੈਂਡਮ ਖਾਲਿਸਤਾਨ ਬਣਾਉਣ ਲਈ ਚਲਾਈ ਜਾ ਰਹੀ ਹੈ।

ਭਾਰਤ ਸਰਕਾਰ ਨੂੰ ਇਸ ਸਬੰਧੀ ਜਾਣਕਾਰੀ ਕਾਫ਼ੀ ਸਮੇਂ ਤੋਂ ਮਿਲੀ ਸੀ ਜਿਸ ਤੋਂ ਬਾਅਦ ਅੱਜ ਕੇਂਦਰ ਸਕਰਾਰ ਨੇ ਇਹ ਫ਼ੈਸਲਾ ਲੈਂਦੇ ਹੋਏ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਕਿਹਾ,ਮੈਂ ਸਿੱਖਜ਼ ਫਾੱਰ ਜਸਟਿਸ ਨੂੰ ਗੈਰ-ਕਾਨੂੰਨੀ ਕਰਾਰ ਦੇਣ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕਰਦਾ ਹਾਂ। ਸਾਨੂੰ ਇੱਥੇ ਸੋਚਣ ਦੀ ਲੋੜ ਹੈ ਕਿ ਅੱਤਵਾਦ ਇੱਕ ਗੰਭੀਰ ਮੁੱਦਾ ਹੈ ਤੇ ਸਾਨੂੰ ਇਸ ਖਿਲਾਫ਼ ਢਿੱਲ ਨਾ ਵਰਤ ਕੇ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਸਿਖਜ਼ ਫਾੱਰ ਜਸਟਿਸ ਦੀ ਧਮਕੀ ਗੰਭੀਰ ਹੈ ਤੇ ਮੈਨੂੰ ਹੈਰਾਨੀ ਹੈ ਕਿ ਅਕਾਲੀ ਦਲ ਵੀ ਇਸ ਸਬੰਧੀ ਕੁੱਝ ਨਹੀਂ ਬੋਲ ਰਿਹਾ। ਸਿਖਜ਼ ਫਾੱਰ ਜਸਟਿਸ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਆਪਣੀ ਮਿੱਟੀ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਵਾਲੇ ਦੇਸ਼ਾਂ ‘ਤੇ ਵੀ ਰੋਕ ਲਗਾਉਣ ਦੀ ਜ਼ਰੂਰਤ ਹੈ।

Check Also

ਮਾਮਲਾ ਐਲੀ ਮਾਂਗਟ ਤੇ ਤਸ਼ਦੱਦ ਦਾ- ਐਸ.ਐਸ.ਪੀ ਦੀ ਪੇਸ਼ੀ

ਪੰਜਾਬੀ ਸਿੰਗਰ ਐਲੀ ਮਾਂਗਟ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਐਸਐਸਪੀ ਮੁਹਾਲੀ ਕੁਲਦੀਪ ਚਹਿਲ ਹਿਊਮਨ ਰਾਈਟਸ …

%d bloggers like this: