Home / ਅੰਤਰ ਰਾਸ਼ਟਰੀ / ਪਾਕਿਸਤਾਨ ਦੇ ਸੱਭ ਤੋਂ ਭਾਰੇ ਵਿਅਕਤੀ ਦੀ ਮੌਤ, ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ

ਪਾਕਿਸਤਾਨ ਦੇ ਸੱਭ ਤੋਂ ਭਾਰੇ ਵਿਅਕਤੀ ਦੀ ਮੌਤ, ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ

ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਦੀ ਹੋਈ ਮੌਤ , ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ:ਲਾਹੌਰ : ਪਾਕਿਸਤਾਨ ਦੇ ਸਭ ਤੋਂ ਵਜ਼ਨੀ ਵਿਅਕਤੀ ਨੂਰੁਲ ਹਸਨ ਦੀ ਲਾਹੌਰ ਦੇ ਇੱਕ ਹਸਪਤਾਲ ਵਿਚ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਹਸਨ ਨੂੰ ਆਈ.ਸੀ.ਯੂ. ਵਿੱਚ ਇਕੱਲਾ ਛੱਡ ਦਿੱਤਾ ਗਿਆ ਸੀ। ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿਚ ਹੰਗਾਮੇ ਦੇ ਕਾਰਨ ਸਟਾਫ ਹਸਪਤਾਲ ਵਿੱਚ ਮੌਜੂਦ ਨਹੀਂ ਸੀ ,ਜਿਸ ਕਾਰਨ ਉਸਦੀ ਜਾਨ ਚਲੀ ਗਈ।

ਸਾਦਿਕਾਬਾਦ ਦੇ ਰਹਿਣ ਵਾਲੇ ਨੂਰੁਲ ਹਸਨ (55) ਦਾ ਵਜ਼ਨ 330 ਕਿੱਲੋ ਹੋ ਗਿਆ ਸੀ। ਵਜ਼ਨ ਘੱਟ ਕਰਨ ਲਈ ਇੱਥੋਂ ਦੇ ਇਕ ਹਸਪਤਾਲ ਵਿਚ ਪਿਛਲੀ 28 ਜੂਨ ਨੂੰ ਉਨ੍ਹਾਂ ਦੀ ਸਰਜਰੀ ਕੀਤੀ ਗਈ ਸੀ। ਉਦੋਂ ਤੋਂ ਉਹ ਆਈਸੀਯੂ ਵਿਚ ਭਰਤੀ ਸਨ। ਦੱਸਣਯੋਗ ਹੈ ਕਿ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਨਿਰਦੇਸ਼ ‘ਤੇ ਫ਼ੌਜ ਦੇ ਹੈਲੀਕਾਪਟਰ ਰਾਹੀਂ ਘਰੋਂ ਏਅਰਲਿਫਟ ਕਰ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ।

ਦੱਸਿਆ ਜਾਂਦਾ ਹੈ ਕਿ ਬੀਤੇ ਸੋਮਵਾਰ ਹਸਪਤਾਲ ਵਿਚ ਇੱਕ ਮੁਟਿਆਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਕਰ ਦਿੱਤਾ ਤੇ ਤੋੜਭੰਨ ਸ਼ੁਰੂ ਕਰ ਦਿੱਤੀ। ਉਨ੍ਹਾਂ ਲੋਕਾਂ ਨੇ ਵੈਂਟੀਲੇਟਰ ਦਾ ਸਵਿੱਚ ਬੰਦ ਕਰਨ ਦੇ ਨਾਲ ਹੀ ਡਾਕਟਰਾਂ ‘ਤੇ ਵੀ ਹਮਲਾ ਕੀਤਾ। ਇਸ ਹੰਗਾਮੇ ਕਾਰਨ ਨਰਸਾਂ ਆਈਸੀਯੂ ਛੱਡ ਕੇ ਭੱਜ ਗਈਆਂ। ਇਸੇ ਦਰਮਿਆਨ ਨੂਰੁਲ ਦੀ ਸਿਹਤ ਵਿਗੜ ਗਈ ਅਤੇ ਕਰੀਬ ਇਕ ਘੰਟੇ ਤੱਕ ਕੋਈ ਵੀ ਨਰਸ ਜਾਂ ਡਾਕਟਰ ਉਨ੍ਹਾਂ ਦੀ ਦੇਖਭਾਲ ਲਈ ਨਹੀਂ ਪੁੱਜਾ ਤੇ ਉਨ੍ਹਾਂ ਨੇ ਦਮ ਤੋੜ ਦਿੱਤਾ।

Check Also

ਹਿੰਦੂਤਵਾ ਦਾ ਦੋਗਲਾ ਰੂਪ – ਨਾਮ ਸਦਭਾਵਨਾ ਫੋਰਮ ਤੇ ਕੰਮ ਨਫ਼ਰਤ ਫੈਲਾਉਣ ਵਾਲੇ

ਓਂਟਾਰੀਓ ਤੋਂ ਕੰਜ਼ਰਵਟਿਵ ਵਿਧਾਇਕ ਅਤੇ ਸਹਾਇਕ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਉੱਥੋਂ ਦੇ “ਇੰਡੋ ਕੈਨੇਡੀਅਨ …

%d bloggers like this: