Breaking News
Home / ਸਾਹਿਤ / ਸਮੇਂ ਦੇ ਹਾਣੀ – ਜਦੋਂ ਅੰਗਰੇਜ਼ ਮਿਸਟਰ ਜਿਨਾਹ ਨੂੰ ਪਾਕਿਸਤਾਨ ਦੇਣਾ ਮੰਨ ਗਏ

ਸਮੇਂ ਦੇ ਹਾਣੀ – ਜਦੋਂ ਅੰਗਰੇਜ਼ ਮਿਸਟਰ ਜਿਨਾਹ ਨੂੰ ਪਾਕਿਸਤਾਨ ਦੇਣਾ ਮੰਨ ਗਏ

ਮਹਾਤਮਾ ਗਾਂਧੀ ਨੇ ਜਿਨਾਹ ਨੂੰ ਕਿਹਾ , ਤੂੰ ਚੁਆਨੀ ਲੈ ਰਿਹਾ ਹੈ , ਮੈਂ ਤੈਨੂੰ ਰੁਪਿਆ ਦੇ ਰਿਹਾ ਹਾਂ ” ।
ਜਿਨਾਹ ਕਹਿਣ ਲੱਗਾ ਜਿਹੜਾ ਰੁਪਿਆ ਚੁਆਨੀ ਬਦਲੇ ਆ ਰਿਹਾ ਹੈ ਉਹ ਜ਼ਰੂਰ ਖੋਟਾ ਹੋਵੇਗਾ ” ।
ਜਦੋਂ ਸਿੱਖ ਲੀਡਰਸ਼ਿਪ ਨੂੰ ਅੰਗਰੇਜਾਂ ਨੇ ਰਾਜ ਦੇਣ ਦੀ ਪੇਸ਼ਕਸ਼ ਕੀਤੀ , ਹਿੰਦੂ ਲੀਡਰਸ਼ਿਪ ਸਿੱਖ ਲੀਡਰਾਂ ਨੂੰ ਕਹਿਣ ਲੱਗੀ ਤੁਸੀਂ ਰਾਜ ਲੈ ਕੀ ਕਰਨਾ , ਸਾਰਾ ਭਾਰਤ ਤੁਹਾਡਾ ਹੈ ” ।

ਇਹ ਹੈ ਦੂਰ ਅੰਦੇਸ਼ੀ ਤੇ ਕਮ ਅਕਲੀ ਦੀ ਨਿਸ਼ਾਨੀ । ਦੂਰ ਅੰਦੇਸ਼ ਆਗੂ ਸਮੇਂ ਤੇ ਢੁੱਕਵਾ ਫੈਸਲਾ ਲੈ ਲੈਂਦਾ ਹੈ ਤਾਂ ਕਿ ਆਉਣ ਵਾਲੇ ਖਤਰਿਆਂ ਤੋਂ ਬਚਿਆ ਜਾ ਸਕੇ ।
ਜਿਨਾਹ ਇਹ ਜਾਣਦਾ ਸੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਘੱਟ ਗਿਣਤੀਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਣੀ ਹੈ । ਉਹ ਸਿੱਖ ਲੀਡਰਾਂ ਨੂੰ ਕਹਿਦਾ ਰਿਹਾ , ਤੁਸੀਂ ਹਿੰਦੂ ਗੁਲਾਮ ਦੇਖਿਆ ਹੈ , ਹੁਕਮਰਾਨ ਨਹੀਂ ਦੇਖਿਆ । ਜਦੋਂ ਇਸ ਨੇ ਤੁਹਾਡਾ ਹਾਕਮ ਬਣਨਾ ਹੈ , ਫੇਰ ਤੁਹਾਨੂੰ ਪਤਾ ਲੱਗੇਗਾ ”।
ਸਿਰਦਾਰ ਕਪੂਰ ਸਿੰਘ ਲਿਖਦੇ ਹਨ , ਜਿਨਾਹ ਦੀਆਂ ਗੱਲਾਂ ਆਜ਼ਾਦੀ ਤੋਂ ਬਾਅਦ ਬਹੁਤ ਜਲਦੀ ਸੱਚ ਸਾਬਤ ਹੋਣ ਲੱਗ ਪਈਆਂ ।

ਆਗੂ ਸਮੇਂ ਦੇ ਹਾਣ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਜਿਸ ਕੌਮ ਦਾ ਆਗੂ ਜ਼ਹਿਨੀ ਤੌਰ ਤੇ ਕਮਜ਼ੋਰ ਹੈ । ਕੌਮ ਵਿਚ ਕਮਜ਼ੋਰੀ ਆਉਣੀ ਕੁਦਰਤੀ ਗੱਲ ਹੈ । ਜਿਸ ਆਗੂ ਵਿਚ ਫ਼ੈਸਲਾ ਲੈਣ ਦੀ ਯੋਗਤਾ ਨਹੀਂ ਉਹ ਸਿੱਖ ਕੌਮ ਦੇ ਆਗੂ ਹਨ ।
ਹਿੰਦੂ ਰਾਸ਼ਟਰ ਵਾਸਤੇ ਗਾਂਧੀ ਨਹਿਰੂ ਪਟੇਲ ਦੀ ਬੜੀ ਦੇਣ ਹੈ । ਪਾਕਿਸਤਾਨ ਲਈ ਜਿਨਾਹ ਦੀ ਬੜੀ ਦੇਣ ਹੈ ।
ਸਮੇਂ ਦੀ ਲੋੜ ਹੈ ਸਿੱਖ ਕੌਮ ਦੀ ਅਗਵਾਈ ਐਸਾ ਆਗੂ ਕਰੇ ਜੋ ਵਿਸ਼ਵ ਵਿਆਪੀ ਸਮਝ ਰੱਖਦਾ ਹੋਵੇ ।

ਮਿਸਟਰ ਜਿਨਾਹ ਦੀਆਂ ਉਦੋਂ ਦੀਆਂ ਸਪੀਚਾਂ ਸੁਣ ਕੇ ਪਤਾ ਲਗਦਾ ਹੈ , ਉਸ ਨੂੰ ਉਦੋਂ ਵਿਸ਼ਵ ਪੱਧਰ ਵਿਚ ਵਾਪਰਦੀਆਂ ਤਬਦੀਲੀਆਂ ਦੀ ਬਹੁਤ ਸਮਝ ਸੀ । ਸਿੱਖ ਆਗੂ ਵਿਸ਼ਵ ਵਿਆਪੀ ਸੋਚ ਦੇ ਮਾਲਕ ਨਹੀਂ ਸਨ ।
ਅੱਜ ਵੀ ਸਿੱਖ ਆਗੂਆਂ ਦਾ ਇਹੋ ਹਾਲ ਹੈ ਉਨ੍ਹਾਂ ਨੂੰ ਵਿਸ਼ਵ ਸਿਆਸਤ ਦੇ ਪਾਸਕੂ ਵੀ ਨਹੀਂ ਹਨ ।
– ਐਸ ਸੁਰਿੰਦਰ –

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: