Breaking News
Home / ਪੰਥਕ ਖਬਰਾਂ / ਭਾਰਤੀ ਏਜੰਸੀਆਂ ਨੇ ਕਰਤਾਰਪੁਰ ਕੋਰੀਡੋਰ ਬਾਰੇ ਕੀਤਾ ਬਕਵਾਸ

ਭਾਰਤੀ ਏਜੰਸੀਆਂ ਨੇ ਕਰਤਾਰਪੁਰ ਕੋਰੀਡੋਰ ਬਾਰੇ ਕੀਤਾ ਬਕਵਾਸ

ਨਵੀਂ ਦਿੱਲੀ: ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਜੁਟੇ ਹੋਏ ਹਨ, ਪਰ ਭਾਰਤੀ ਏਜੰਸੀਆਂ ਨੇ ਇਸ ਲਾਂਘੇ ਬਾਰੇ ਵੱਡੇ ਖ਼ਦਸ਼ੇ ਪ੍ਰਗਟਾਏ ਹਨ। ਭਾਰਤੀ ਏਜੰਸੀਆਂ ਵੱਲੋਂ ਇੱਕ ਖ਼ੁਫ਼ੀਆ ਰਿਪੋਰਟ ਆਈ ਹੈ ਜਿਸ ਵਿੱਚ ਚੌਕਸ ਕੀਤਾ ਗਿਆ ਹੈ ਕਿ ਪਾਕਿਸਤਾਨ ਕਰਤਾਰਪੁਰ ਕੌਰੀਡੋਰ ਰਾਹੀਂ ਦਹਿਸ਼ਤੀ ਗਤੀਵਿਧੀਆਂ ਨੂੰ ਉਤਸ਼ਾਹਤ ਕਰੇਗਾ।

ਹਾਲ ਹੀ ਵਿੱਚ ਭਾਰਤੀ ਇੰਟੈਲੀਜੈਂਸ ਏਜੰਸੀਆਂ ਦੀ ਬੈਠਕ ਵਿੱਚ ਪਾਕਿਸਤਾਨ ਦੇ ਸੂਹੀਆ ਤੰਤਰ ਵੱਲੋਂ ਭਾਰਤ ਵਿੱਚ ਗੜਬੜੀਆਂ ਫੈਲਾਉਣ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ ਹੈ। ਏਜੰਸੀਆਂ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਖ਼ਾਲਿਸਤਾਨੀ ਰਣਜੀਤ ਸਿੰਘ ਨੀਟਾ ਦਾ ਸਾਥੀ ਮਨਜੀਤ ਸਿੰਘ ਪਿੰਕਾ ਇਸ ਸਮੇਂ ਪਾਕਿਸਤਾਨ ਸਥਿਤ ਕਰਤਾਰਪੁਰ ਖੇਤਰ ਵਿੱਚ ਸਰਗਰਮ ਹੈ।

ਰਿਪੋਰਟਾਂ ਮੁਤਾਬਕ ਪਾਕਿ ਖ਼ੁਫੀਆ ਏਜੰਸੀਆਂ ਨੇ ਉਸ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਖ਼ਾਲਿਸਤਾਨ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਹੋਰ ਤਰੀਕੇ ਲੱਭੇ। ਇਹ ਵੀ ਖ਼ਦਸ਼ਾ ਪ੍ਰਗਟਾਇਆ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੌਰਾਨ ਖ਼ਾਲਿਸਤਾਨੀ ਸਮਰਥਕ ਵੱਡੀ ਗਿਣਤੀ ਵਿੱਚ ਕਰਤਾਰਪੁਰ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਣਗੇ ਅਤੇ ਖ਼ਾਲਿਸਤਾਨ ਏਜੰਡੇ ਦੀ ਵਿਉਂਤਬੰਦੀ ਕਰਨਗੇ।

ਏਜੰਸੀਆਂ ਨੇ ਖ਼ਦਸ਼ਾ ਜਤਾਇਆ ਹੈ ਕਿ ਅਜਿਹੇ ਹਾਲਾਤ ਵਿੱਚ ਕਰਤਾਰਪੁਰ ਕੌਰੀਡੋਰ ਕਰਕੇ ਭਾਰਤ ਲਈ ਸਰਹੱਦਾਂ ਦੀ ਰਾਖੀ ਨੂੰ ਚੁਣੌਤੀਪੂਰਨ ਕਰ ਦੇਵੇਗਾ। ਰਿਪੋਰਟ ਵਿੱਚ ਕਰਤਾਰਪੁਰ ਸਾਹਿਬ ਗਲਿਆਰੇ ਲਈ ਪਾਕਿਸਤਾਨ ਵੱਲੋਂ ਵੱਡੀ ਤੇ ਉੱਚ ਪੱਧਰ ਦੀ ਮਸ਼ੀਨਰੀ ਵਰਤ ਚੌੜੀਆਂ ਸੜਕਾਂ ਤੇ ਵੱਡਾ ਢਾਂਚਾ ਉਸਾਰੇ ਜਾਣ ਤੋਂ ਏਜੰਸੀਆਂ ਪਹਿਲਾਂ ਤੋਂ ਹੀ ਚੌਕਸ ਹਨ। ਇਸ ਦੇ ਨਾਲ-ਨਾਲ ਪਾਕਿਸਤਾਨ ਵੱਲੋਂ ਭਾਰਤ ਨਾਲ ਲੱਗਦੀ ਕੌਮਾਂਤਰੀ ਸਰਹੱਦ ‘ਤੇ ਪੰਜਾਬ ਵਿੱਚ ਡਰੋਨ (Unmanned Aerial Vehicle-UAV) ਉਡਾਏ ਜਾਣ ਬਾਰੇ ਵੀ ਏਜੰਸੀਆਂ ਚੌਕਸ ਹੋਈਆਂ ਹਨ।

ਏਜੰਸੀਆਂ ਦੇ ਅੰਕੜੇ ਦੱਸਦੇ ਹਨ ਕਿ ਸਾਲ 2018 ਵਿੱਚ 35 ਵਾਰੀ ਯੂਏਵੀ ਦੇਖੇ ਗਏ ਹਨ। ਹੁਣ ਏਜੰਸੀਆਂ ਨੇ ਅਜਿਹੇ UAV ਅਤੇ ਡਰੋਨ ਦੀਆਂ ਤਸਵੀਰਾਂ ਬਣਾ ਕੇ ਪੰਜਾਬ ਸਰਹੱਦ ‘ਤੇ ਤਾਇਨਾਤ ਰੱਖਿਆ ਬਲਾਂ ਨੂੰ ਸੌਂਪ ਦਿੱਤੇ ਹਨ ਤਾਂ ਜੋ ਉਹ ਇਨ੍ਹਾਂ ਦੀ ਰੋਕਥਾਮ ਕਰ ਸਕਣ।

ਰੈਫਰੰਡਮ ਦੇ ਸਮਰਥਕਾਂ ਵੱਲੋਂ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਅਤੇ ਉਨ੍ਹਾਂ ਵੱਲੋਂ ਪਾਕਿਸਤਾਨ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਛੇੜਣ ਦੇ ਐਲਾਨਾਂ ਦਰਮਿਆਨ ਇਹ ਰਿਪੋਰਟ ਤੋਂ ਬਾਅਦ ਗਲਿਆਰਾ ਪ੍ਰਾਜੈਕਟ ‘ਤੇ ਖ਼ਤਰੇ ਦੇ ਬੱਦਲ ਛਾ ਸਕਦੇ ਹਨ। ਹੁਣ 14 ਜੁਲਾਈ ਨੂੰ ਵਾਹਗਾ ਸਰਹੱਦ ‘ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਬੈਠਕ ਹੋਣ ਜਾ ਰਹੀ ਹੈ।

ਇਸ ਤੋਂ ਪਹਿਲਾਂ ਖ਼ਾਲਿਸਤਾਨ ਪੱਖੀ ਗੋਪਾਲ ਚਾਵਲਾ ਦੇ ਕਰਤਾਰਪੁਰ ਸਾਹਿਬ ਸਬੰਧੀ ਪਾਕਿਸਤਾਨੀ ਕਮੇਟੀ ਵਿੱਚ ਸ਼ਾਮਲ ਹੋਣ ਕਰਕੇ ਭਾਰਤ ਇਹ ਬੈਠਕ ਰੱਦ ਕਰ ਚੁੱਕਾ ਹੈ। ਅਜਿਹੇ ਹਾਲਾਤ ਕਰਤਾਰਪੁਰ ਗਲਿਆਰੇ ਬਾਰੇ ਤੌਖ਼ਲੇ ਖੜ੍ਹੇ ਕਰਦੀ ਹੈ।

Check Also

ਭਾਰਤੀ ਮੀਡੀਆ ਦੀ ਹਿੰਦੁਸੰਤਾਨ ਟਾਈਮਜ਼ ਮੁਤਾਬਕ ਟਰੰਪ ਰਲ ਗਿਆ ਖਾਲਿਸਤਾਨੀਆਂ ਨਾਲ

4 ਜੁਲਾਈ ਨੂੰ ਵਾਸ਼ਿੰਗਟਨ ਡੀ. ਸੀ. ਵਿਖੇ ਅਮਰੀਕਾ ਦੇ ਅਜ਼ਾਦੀ ਜਸ਼ਨਾਂ ਮੌਕੇ ਰਾਸ਼ਟਰਪਤੀ ਟਰੰਪ ਦੇ …

%d bloggers like this: