Breaking News
Home / ਅੰਤਰ ਰਾਸ਼ਟਰੀ / ਟਿਊਨੀਸ਼ੀਆ ਦੇ ਕੋਲ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 80 ਤੋਂ ਵਧੇਰੇ ਮੌਤਾਂ ਦਾ ਖਦਸ਼ਾ

ਟਿਊਨੀਸ਼ੀਆ ਦੇ ਕੋਲ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 80 ਤੋਂ ਵਧੇਰੇ ਮੌਤਾਂ ਦਾ ਖਦਸ਼ਾ

ਟਿਊਨਿਸ— ਲੀਬੀਆ ਤੋਂ ਇਟਲੀ ਜਾ ਰਹੀ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਟਿਊਨੀਸ਼ੀਆ ਦੇ ਕੋਲ ਸਮੁੰਦਰ ‘ਚ ਡੁੱਬ ਗਈ, ਜਿਸ ਤੋਂ ਬਾਅਦ 80 ਤੋਂ ਜ਼ਿਆਦਾ ਪ੍ਰਵਾਸੀ ਲਾਪਤਾ ਹਨ, ਜਿਨ੍ਹਾਂ ਦੇ ਮਾਰੇ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਚਾਰ ਪ੍ਰਵਾਸੀਆਂ ਨੂੰ ਬਚਾਇਆ ਗਿਆ ਹੈ। ਇਹ ਜਾਣਕਾਰੀ ਟਿਊਨੀਸ਼ੀਆ ਦੇ ਕੋਸਟ ਗਾਰਡ ਨੇ ਵੀਰਵਾਰ ਨੂੰ ਦਿੱਤੀ ਹੈ।

ਦ ਰੈੱਡ ਕ੍ਰੀਸੈਂਟ ਤੇ ਨੇਵੀ ਨੇ ਦੱਸਿਆ ਕਿ ਮਾਲੀ ਦੇ ਤਿੰਨ ਤੇ ਆਈਵਰੀ ਕੋਸਟ ਦੇ ਇਕ ਵਿਅਕਤੀ ਨੂੰ ਕੋਸਟਗਾਰਡ ਨੇ ਦੱਖਣੀ ਟਿਊਨੀਸ਼ੀਆ ‘ਚ ਜਾਰਜੀਸ ਦੇ ਕੋਲੋਂ ਬਚਾ ਲਿਆ। ਕੋਸਟ ਗਾਰਡ ਨੂੰ ਸਥਾਨਕ ਮਛੇਰਿਆਂ ਨੇ ਅਲਰਟ ਕੀਤਾ ਸੀ। ਹਾਲਾਂਕਿ ਆਈਵਰੀ ਕੋਸਟ ਦੇ ਵਿਅਕਤੀ ਦੀ ਹਸਪਤਾਲ ‘ਚ ਮੌਤ ਹੋ ਗਈ ਜਦਕਿ ਮਾਲੀ ਦੇ ਨਾਗਰਿਕਾਂ ‘ਚੋਂ ਇਕ ਨੂੰ ਆਈ.ਸੀ.ਯੂ. ‘ਚ ਰੱਖਿਆ ਗਿਆ ਹੈ। ਬਚਾਏ ਗਏ ਲੋਕਾਂ ਨੇ ਟਿਊਨੀਸ਼ੀਆ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਲ ਵਾਲੀ ਕਿਸ਼ਤੀ ਜਦੋਂ ਲੀਬੀਆ ਦੇ ਜੁਵਾਰਾ ਨਗਰ ਤੋਂ ਰਵਾਨਾ ਹੋਈ ਤਾਂ ਉਸ ‘ਚ 86 ਲੋਕ ਸਵਾਰ ਸਨ। ਇਹ ਕਿਸ਼ਤੀ ਭੂਮੱਧ ਸਾਗਰ ਪਾਰ ਕਰਕੇ ਇਟਲੀ ਜਾ ਰਹੀ ਸੀ।

Check Also

ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ

ਮੈਲਬੋਰਨ: ਵਿਸਟਰ ਵੀਜ਼ਾ ‘ਤੇ ਆਸਟ੍ਰੇਲੀਆ ਗਈ 23 ਸਾਲਾ ਪੰਜਾਬਣ ਲੜਕੀ ਨੂੰ ਅਵਲੋਨ ਏਅਰਪੋਰਟ ‘ਤੇ ਡਿਪੋਰਟ …