Breaking News
Home / ਸਾਹਿਤ / ਜਿਹੜੇ ਆਪੂ ਬਣੇ ਵਿਦਵਾਨ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਅੱਯਾਸ਼ ਸੀ

ਜਿਹੜੇ ਆਪੂ ਬਣੇ ਵਿਦਵਾਨ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਅੱਯਾਸ਼ ਸੀ

ਜਿਹੜੇ ਆਪੂੰ ਬਣੇ ਵਿਦਵਾਨ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਅੱ ਯਾ ਸ਼ ਸੀ, ਸ਼ ਰਾ ਬੀ ਸੀ ਉਹਨਾਂ ਵਿਦਵਾਨਾਂ ਦੀ ਨਜ਼ਰ ……ਹਾਂ ਮਹਾਰਾਜਾ ਅਯੱਾਸ਼ ਸੀ ਕਿਉਂਕਿ ਉਹਦੇ ਰਾਜ ਚ ਚਾਰ ਹਜ਼ਾਰ ਦੇ ਲਗਪਗ ਸਕੂਲ ਸਨ । ਡਾ ਲੈਤੀਨਰ ਲਿਖਦਾ ਹੈ ਕਿ ਖਾਲਸਾ ਰਾਜ ਚ 22 ਤਰਾਂ ਦੀ ਵਿੱਦਿਆ ਦਿੱਤੀ ਜਾਂਦੀ ਸੀ । ਇੱਥੋਂ ਪੜ ਕੇ ਨਿਕਲਣ ਵਾਲੇ ਵਿਦਿਆਰਥੀਆਂ ਨੂੰ ਮਹਾਰਾਜਾ ਫਰਾਂਸੀਸੀ, ਇਟਾਲੀਅਨ ਤੇ ਅੰਗਰੇਜ ਆਪਣੇ ਡਾਕਟਰਾਂ ਤੇ ਅਫਸਰਾਂ ਦੀ ਨਿਗਰਾਨੀ ਚ ਇੰਜਨੀਅਰੀ, ਡਾਕਟਰੀ, ਅਸਲਾਬਾਜ਼ੀ ਤੇ ਬਾਰੂਦਸਾਜ਼ੀ ਦਾ ਹੁਨਰ ਸਿੱਖਣ ਲਈ ਮੁਕੱਰਰ ਕਰ ਦਿੰਦਾ ਸੀ ..। ਹਾਂ ਮਹਾਰਾਜਾ ਅੱ ਯਾ ਸ ਸੀ ਕਿਉਂਕਿ ਉਸਦੀ ਸੋਚ ਸੀ ਕਿ ਮੇਰੀ ਕੌਮ ਕੱਲੀ ਯੁੱਧ ਖੇਤਰਾਂ ਚ ਹੀ ਨਹੀ ਸਗੋਂ ਦੁਨੀਆਂ ਦੇ ਹਰ ਖੇਤਰ ਵਿਚ ਤਰੱਕੀ ਕਰੇ ..! ਇਸੇ ਲਈ ਉਸਨੇ ਸਕੂਲਾਂ ਤੇ ਵਿਦਵਾਨਾਂ ਦੇ ਗੁਜਾਰੇ ਲਈ ਵੱਡੀਆਂ ਵੱਡੀਆਂ ਜਗੀਰਾਂ ਉਹਨਾਂ ਦੇ ਨਾਮ ਕਰਕੇ ਹਰ ਵਿਦਿਆਰਥੀ ਨੁੰ ਮੁਫਤ ਵਿੱਦਿਆ ਦੀ ਸਹੂਲਤ ਦਿੱਤੀ ।ਮਹਾਰਾਜਾ ਅੱ ਯਾ ਸ਼ ਸੀ ਕਿਉਂਕਿ ਲਾਹੌਰ ਚ ਬਣੇ ਹਸਪਤਾਲ ਤੇ ਖਾਲਸਾ ਰਾਜ ਚ ਜਗਾ ਜਗਾ ਬਣੇ ਦਵਾਖਾਨਿਆ ਚ ਮਰੀਜਾਂ ਦਾ ਮੁਫਤ ਇਲਾਜ ਹੁੰਦਾ ਸੀ ..! ਯੋਰਪ ਤੋਂ ਆਏ ਡਾਕਟਰਾਂ ਦਾ ਖਰਚਾ ਸਾਰਾ ਮਹਾਰਾਜਾ ਆਪ ਕਰਦਾ ਸੀ…!

ਮਹਾਰਾਜਾ ਏਥੇ ਜਾ ਕੇ ਤਾਂ ਹੋਰ ਵੀ ਅਯੱਾਸ਼ੀ ਕਰਨ ਲੱਗ ਪੈਂਦਾ ਜਦੋਂ ਵਿਦੇਸ਼ੀ ਲੇਖਕ ਗ੍ਰਿਫਿਨ ਲਿਖਦਾ ਕਿ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਣ ਤੋਂ ਬਗੈਰ ਕੋਈ ਵੀ ਆਪਣੀ ਮੁਹਿੰਮ ਸ਼ੁਰੂ ਨਹੀ ਕਰਦਾ ਸੀ…! ਉਸਨੂੰ ਆਪਣੇ ਗੁਰੂ, ਸਿੱਖ ਧਰਮ ਤੇ ਇਤਿਹਾਸ ਨਾਲ ਐਨਾ ਪਿਆਰ ਸੀ ਕੇ ਉਸਨੇ ਲੱਖਾਂ ਰੁਪਈਆ ਖਰਚ ਕੇ ਆਦਿ ਬੀੜ ਤੋਂ ਗੁਰਦੁਆਰਿਆ ਲਈ ਅਨੇਕਾਂ ਹੱਥ ਲਿਖਤ ਉਤਾਰੇ ਕਰਵਾਏ । ਅਨੇਕਾਂ ਗੁਰੂ ਘਰਾਂ ਦੀ ਸੇਵਾ ਕਰਵਾਈ ਤੇ ਉਹਨਾਂ ਦੇ ਨਾਮ ਕਰੋੜਾਂ ਰੁਪਏ ਦੀਆਂ ਸਲਾਨਾ ਜਾਗੀਰਾਂ ਲਾਈਆਂ…! ਇਸ ਤੋਂ ਇਲਾਵਾ ਲੱਖਾਂ ਦਾ ਖਰਚ ਕਰਕੇ ਸ਼ਹੀਦੀ ਯਾਦਗਾਰਾਂ ਉਸਾਰੀਆਂ ਤੇ ਪੁਰਾਣੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਕੀਤੀ ।ਹਾਂ ਮਹਾਰਾਜਾ ਅੱ ਯਾ ਸ਼ ਸੀ ਕਿਉਂਕਿ ਉਸਨੇ ਸ੍ਰੀ ਦਰਬਾਰ ਸਾਹਿਬ ਚ ਸੰਗਮਰਮਰ ਤੇ ਸੋਨੇ ਦੀ ਸੇਵਾ ਕਰਵਾਈ । ਇਸ ਤੋਂ ਇਲਾਵਾ ਮਸਜਿਦਾ ਮੰਦਿਰਾਂ ਲਈ ਦਿਲ ਖੋਲ ਕੇ ਦਾਨ ਦਿੱਤਾ ।ਹਾਂ ਮਹਾਰਾਜਾ ਅੱ ਯਾ ਸ਼ ਸੀ, ਜਦ ਸੰਨ 1833 ਵਿਚ ਕਸ਼ਮੀਰ ਚ ਕਾਲ ਪਿਆ ਤਾਂ ਉੱਥੋ ਦੇ ਲੋਕ ਪੰਜਾਬ ਵੱਲ ਨੂੰ ਭੱਜੇ..! ਸ਼ੇਰ ਏ ਪੰਜਾਬ ਨੇ ਉਹਨਾ ਲੋਕਾਂ ਨੂੰ ਗਲ ਨਾਲ ਲਾਇਆ ਤੇ ਜਦ ਤਕ ਇਹ ਸੰਕਟ ਨਹੀ ਟਲਿਆ ਉਹਨਾ ਦੇ ਰਹਿਣ ਸਹਿਣ ਤੇ ਖਾਣ ਪੀਣ ਦਾ ਸਾਰਾ ਬੰਦੋਬਸਤ ਮਹਾਰਾਜੇ ਨੇ ਕੀਤਾ । ਉਸ ਸਮੇਂ ਦਾ ਅੰਗਰੇਜ ਲੇਖਕ ਗ੍ਰਿਫਿਨ ਆਪਣੀ ਲਿਖਤ “ਦਾ ਪੰਜਾਬ ਚੀਫਸ” ਚ ਲਿਖਦਾ ਹੈ ਕਿ ਮਹਾਰਾਜੇ ਨੇ ਇਸ ਕਾਲ ਸਮੇਂ ਪੰਜਾਹ ਹਜਾਰ ਮਣ ਅਨਾਜ ਮੁਫਤ ਵੰਡਿਆ ।

ਇਹ ਤਾ ਕੁਝ ਵੀ ਨਹੀ ਮਹਾਰਾਜੇ ਨੇ ਇਸ ਤੋਂ ਵੀ ਵੱਧ ਕੇ ਅੱਯਾਸ਼ੀਆਂ ਕੀਤੀਆਂ ..! ਕਿਹੜੀ ਕਿਹੜੀ ਗਿਣਾਵਾ ..! ਪਰ ਫਿਰ ਵੀ ਜਦ ਸ਼ੇਰ ਏ ਪੰਜਾਬ ਇਸ ਦੁਨੀਆਂ ਤੋਂ ਰੁਖਸਤ ਹੋਇਆ ਤਾਂ ਕਰਨਲ ਸਟਨਬਾਚ ਦੇ ਅਨੁਸਾਰ ਉਸ ਸਮੇਂ ਮਹਾਰਾਜੇ ਦੇ ਖਜ਼ਾਨੇ ਚ ਅੱਠ ਕਰੋੜ ਰੁਪਿਆ ਨਕਦ ਅਤੇ ਅੱਸੀ ਕਰੋੜ ਦੇ ਹੀਰੇ ਜਵਾਹਰਾਤ ਸਨ । ਐਨੀ ਅੱਯਾਸ਼ੀ ਕਰਕੇ ਵੀ ਮਹਾਰਾਜਾ ਨੇ ਖਾਲਸਾ ਦਰਬਾਰ ਦੇ ਖਜਾਨੇ ਭਰ ਕੇ ਰੱਖੇ ਸਨ ।ਸ਼ੇਰ ਏ ਪੰਜਾਬ ਦੁਨੀਆਂ ਤੋਂ ਸਰੀਰਕ ਤੌਰ ਤੇ ਭਾਵੇਂ ਰੁਖਸਤ ਹੋ ਗਿਆ ਪਰ ਆਪਣੀਆਂ ਇਹਨਾਂ ਅੱ ਯਾ ਸ਼ੀ ਆਂ ਸਦਕਾ ਸਿੱਖ ਇਤਿਹਾਸ ਚ ਹਮੇਸ਼ਾਂ ਜਿੰਦਾ ਰਹੇਗਾ । ਜਦ ਜਦ ਵੀ ਸਿੱਖ ਰਾਜ ਦੀ ਗੱਲ ਤੁਰੇਗੀ ਤਾਂ ਸਾਡੀਆਂ ਪੀੜੀਆਂ ਆਪਣੇ ਇਸ ਸਿੱਖ ਬਾਦਸ਼ਾਹ ਨੂੰ ਜਰੂਰ ਯਾਦ ਕਰਨਗੀਆਂ । ਤੇ ਆਪੂੰ ਬਣੇ ਵਿਦਵਾਨੋ ਥੋਡੇ ਮੇਰੇ ਵਰਗਿਆਂ ਦਾ ਨਾਮ ਚੌਥੀ ਪੰਜਵੀ ਪੀੜੀ ਤੱਕ ਕਿਸੇ ਦੇ ਯਾਦ ਨਹੀ ਰਹਿਣਾ । ਕੋਈ ਚੰਗਾ ਕੰਮ ਕਰ ਲਵੋ ..! ਨਹੀ ਲਾ ਹ ਨ ਤਾਂ ਹੀ ਪੱਲੇ ਰਹਿ ਜਾਣੀਆਂ..! ਤੇ ਉਨੀਵੀਂ ਸਦੀ ਦੇ ਸਿੱਖ ਰਾਜ ਦਾ ਇਹ ਸੂਰਜ, ਸਿੱਖ ਇਤਿਹਾਸ ਦੇ ਪੰਨਿਆਂ ਤੋਂ ਕਦੇ ਵੀ ਅਸਤ ਨਹੀ ਹੋਵੇਗਾ ।
ਕੁਲਜੀਤ ਸਿੰਘ ਖੋਸਾ
ਲਿਖਤ ਵਿਚਲੇ ਕੁਝ ਜਾਣਕਾਰੀ ਸ੍ਰੋਤ – ਕਿਤਾਬ “ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ” ਅਤੇ “ਸਿੱਖ ਰਾਜ ਦੇ ਬਿਦੇਸ਼ੀ ਕਰਿੰਦੇ” (ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ) ਵਿੱਚੋਂ

Check Also

ਪੰਜਾਬੀ ਬੋਲੀ ਦੀ ਕੌਮਾਂਤਰੀ ਪਛਾਣ ਕਿਵੇਂ ਮਜ਼ਬੂਤ ਹੋਵੇ?

ਕੈਨੇਡਾ ਤੋਂ ਪੰਜਾਬ ਫੇਰੀ ਲਈ ਹਵਾਈ ਟਿਕਟ ਖਰੀਦਣ ਵਾਸਤੇ ਵੈਨਕੂਵਰ ਦੀ ਇੱਕ ਟਰੈਵਲ ਏਜੰਸੀ ਦੇ …

%d bloggers like this: