Breaking News
Home / ਅੰਤਰ ਰਾਸ਼ਟਰੀ / ਅਮਰੀਕਾ – ਐਚ-1ਬੀ ਵੀਜ਼ਾ ਧੋਖਾਧੜੀ ਮਾਮਲੇ ‘ਚ 4 ਭਾਰਤੀ ਗਿ੍ਫ਼ਤਾਰ

ਅਮਰੀਕਾ – ਐਚ-1ਬੀ ਵੀਜ਼ਾ ਧੋਖਾਧੜੀ ਮਾਮਲੇ ‘ਚ 4 ਭਾਰਤੀ ਗਿ੍ਫ਼ਤਾਰ

ਵਾਸ਼ਿੰਗਟਨ, 3 ਜੁਲਾਈ (ਏਜੰਸੀ) – 2 ਅਈ.ਟੀ. ਸਟਾਫਿੰਗ ਕੰਪਨੀਆਂ ਨੇ 4 ਭਾਰਤੀ-ਅਮਰੀਕੀ ਕਾਰਜਕਾਰੀਆਂ ਨੂੰ ਧੋਖਾਧੜੀ ਨਾਲ ਐਚ-1ਬੀ ਵੀਜ਼ਾ ਪ੍ਰੋਗਰਾਮ ਦਾ ਇਸਤੇਮਾਲ ਕਰਨ ‘ਤੇ ਅਮਰੀਕਾ ‘ਚ ਗਿ੍ਫ਼ਤਾਰ ਕੀਤਾ ਹੈ | ਨਿਆਇਕ ਵਿਭਾਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਦੇ ਜ਼ਰੀਏ ਗਲਤ ਢੰਗ ਨਾਲ ਲਾਭ ਕਮਾਇਆ |

ਡੋਨਾਲਡ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਐਚ-1ਬੀ ਵੀਜ਼ਾ ਪ੍ਰੋਗਰਾਮ ਦੇ ਿਖ਼ਲਾਫ਼ ਮੁਹਿੰਮ ਚਲਾਈ ਹੋਈ ਹੈ | ਐਚ-1 ਬੀ ਇਕ ਅਪ੍ਰਵਾਸੀ ਵੀਜ਼ਾ ਹੈ, ਜਿਸ ਦੇ ਜ਼ਰੀਏ ਅਮਰੀਕੀ ਕੰਪਨੀਆਂ ਵਿਸ਼ੇਸ਼ ਪ੍ਰਤਿਭਾ ਵਾਲੇ ਕੰਮਾਂ ਕਾਰਾਂ ਲਈ ਵਿਦੇਸ਼ਾਂ ਪੇਸ਼ੇਵਰਾਂ ਦੀ ਨਿਯੁਕਤੀ ਕਰਦੀ ਹੈ | ਨਿਆਂਇਕ ਵਿਭਾਗ ਨੇ ਬੀਤੇ ਦਿਨ ਕਿਹਾ ਕਿ ਵਿਜੇ ਮਾਨੇ (39), ਵੈਂਕਟਰਮਾਨਾ ਮਾਨਮ (47) ਅਤੇ ਫਰਨਾਡੋ ਸਿਲਵਾ (53) ਨੂੰ ਨਿਊਜਰਸੀ ਤੋਂ ਗਿ੍ਫ਼ਤਾਰੀ ਕੀਤਾ ਗਿਆ ਹੈ | ਇਸ ਤੋਂ ਇਲਾਵਾ ਚੌਥੇ ਵਿਅਕਤੀ ਸਤੀਸ਼ ਵੇਮੁਰੀ (52) ਨੂੰ ਕੈਲੇਫੋਰਨੀਆ ਤੋਂ ਹਿਰਾਸਤ ‘ਚ ਲਿਆ ਗਿਆ ਹੈ | ਇਨ੍ਹਾਂ ਸਾਰੇ ਲੋਕਾਂ ਨੂੰ ਵੀਜ਼ਾ ਧੋਖਾਧੜੀ ਮਾਮਲੇ ‘ਚ ਗਿ੍ਫ਼ਤਾਰ ਕੀਤਾ ਗਿਆ ਹੈ |

ਵੇਮੁਰੀ ਇਕ ਜੁਲਾਈ ਨੂੰ ਅਮਰੀਕੀ ਮੈਜਿਸਟ੍ਰੇਟ ਸਟੀਵਨ ਸੀ. ਮੇਨਿਯਨ ਦੇ ਸਾਹਮਣੇ ਪੇਸ਼ ਹੋਇਆ | ਉੱਥੇ ਹੀ ਮਾਨਮ ਅਤੇ ਸਿਲਵਾ ਅਮਰੀਕੀ ਮੈਜਿਸਟ੍ਰੇਟ ਲੇਡਾ ਡਨ ਦੇ ਸਾਹਮਣੇ ਨੇਵਾਰਕ ਸੰਘੀ ਅਦਾਲਤ ‘ਚ 25 ਜੂਨ ਨੂੰ ਪੇਸ਼ ਹੋਏ ਸਨ | ਮਾਨੇ 27 ਜੂਨ ਨੂੰ ਅਦਾਲਤ ‘ਚ ਪੇਸ਼ ਹੋਏ | ਸਾਰੇ ਦੋਸ਼ੀਆਂ ਨੂੰ 250,000 ਡਾਲਰ ਜ਼ੁਰਮਾਨੇ ਦੇ ਬਾਂਡ ‘ਤੇ ਰਿਹਾਅ ਕਰ ਦਿੱਤਾ ਗਿਆ |
ਖ਼ਬਰ ਸ਼ੇਅਰ ਕਰੋ

Check Also

ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ

ਮੈਲਬੋਰਨ: ਵਿਸਟਰ ਵੀਜ਼ਾ ‘ਤੇ ਆਸਟ੍ਰੇਲੀਆ ਗਈ 23 ਸਾਲਾ ਪੰਜਾਬਣ ਲੜਕੀ ਨੂੰ ਅਵਲੋਨ ਏਅਰਪੋਰਟ ‘ਤੇ ਡਿਪੋਰਟ …