Breaking News
Home / ਅੰਤਰ ਰਾਸ਼ਟਰੀ / ਅਮਰੀਕੀ ਸਿੱਖ ਦੇ ਜੀਵਨ ‘ਤੇ ਬਣੀ ਲਘੂ ਫ਼ਿਲਮ ‘ਸਿੰਘ’ ਨੂੰ ਪੁਰਸਕਾਰ

ਅਮਰੀਕੀ ਸਿੱਖ ਦੇ ਜੀਵਨ ‘ਤੇ ਬਣੀ ਲਘੂ ਫ਼ਿਲਮ ‘ਸਿੰਘ’ ਨੂੰ ਪੁਰਸਕਾਰ

ਵਾਸ਼ਿੰਗਟਨ, 3 ਜੁਲਾਈ (ਏਜੰਸੀ) – ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਦੇ ਅਸਲ ਜੀਵਨ ‘ਚ ਬਣੀ ਲਘੂ ਫ਼ਿਲਮ ‘ਸਿੰਘ’ ਨੇ ਮੌਾਟਾਨਾ ‘ਚ ਆਯੋਜਿਤ ‘ਕੋਵੇਲਿਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ‘ਚ ‘ਸ਼ਾਰਟ ਫ਼ਿਲਮ ਆਫ਼ ਦ ਯੀਅਰ’ ਪੁਰਸਕਾਰ ਜਿੱਤਿਆ ਹੈ | ਫ਼ਿਲਮ ਉਤਸਵ ਦੇ ਪ੍ਰਬੰਧਕਾਂ ਵਲੋਂ ਬੁੱਧਵਾਰ ਨੂੰ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ | ਜੇਨਾ ਰੂਇਜ਼ ਦੁਆਰਾ ਨਿਰਦੇਸ਼ਿਤ ‘ਚ ਇਸ ਫ਼ਿਲਮ ਨੇ ਇਸ ਸ੍ਰੇਣੀ ਲਈ ਦਾਅਵੇਦਾਰ 100 ਫ਼ਿਲਮਾਂ ਨੂੰ ਪਛਾੜਦੇ ਹੋਏ ਇਹ ਪੁਰਸਕਾਰ ਹਾਸਲ ਕੀਤਾ ਹੈ |

ਫ਼ਿਲਮ ‘ਸਿੰਘ’ ਗੁਰਿੰਦਰ ਸਿੰਘ ਖਾਲਸਾ ਦੇ ਜੀਵਨ ਦੀ ਉਸ ਘਟਨਾ ‘ਤੇ ਆਧਾਰਿਤ ਹੈ, ਜਿਸ ‘ਚ ਉਨ੍ਹਾਂ ਨੂੰ ਮਈ 2007 ‘ਚ ਦਸਤਾਰ ਉਤਾਰੇ ਬਿਨਾ ਜਹਾਜ਼ ‘ਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ | ਇਸ ਘਟਨਾ ਦੇ ਬਾਅਦ ਖਾਲਸਾ ਨੇ ਇਹ ਮੁੱਦਾ ਅਮਰੀਕੀ ਕਾਂਗਰਸ ਦੇ ਧਿਆਨ ‘ਚ ਲਿਆਉਣ ਦੀ ਦਿਸ਼ਾ ‘ਚ ਕੰਮ ਕੀਤਾ, ਜਿਸ ਦਾ ਨਤੀਜਾ ਇਹ ਨਿਕਲਿਆ ‘ਚ ਦਸਤਾਰ ਨੂੰ ਲੈ ਕੇ ਹਵਾਈ ਅੱਡਿਆਂ ‘ਤੇ ਅੰਤਰਰਾਸ਼ਟਰੀ ਨਿਯਮਾਂ ‘ਚ ਬਦਲਾਅ ਕੀਤਾ ਗਿਆ |

ਇਸ ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਗੁਰਿੰਦਰ ਸਿੰਘ ਨੂੰ ਆਪਣੀ ਧਾਰਮਿਕ ਆਸਥਾ ਅਤੇ ਅੰਤਿਮ ਸਾਹ ਗਿਣ ਰਹੀ ਆਪਣੀ ਮਾਂ ਨੂੰ ਮਿਲਣ ਲਈ ਜਹਾਜ਼ ਫੜ੍ਹਨ ‘ਚੋਂ ਕੋਈ ਇਕ ਵਿਕਲਪ ਚੁਣਨਾ ਸੀ | ਇਸ ਫ਼ਿਲਮ ਦੀ ‘ਇੰਡੇ ਕੋਵੇਲਿਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ਨੇ ‘ਸ਼ਾਰਟ ਇੰਟਰਨੈਸ਼ਨ ਫ਼ਿਲਮ ਫੈਸਟੀਵਲ’ ਲਈ ਅਧਿਕਾਰਕ ਰੂਪ ‘ਚ ਚੋਣ ਕੀਤੀ ਗਈ ਹੈ |

Check Also

ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ

ਮੈਲਬੋਰਨ: ਵਿਸਟਰ ਵੀਜ਼ਾ ‘ਤੇ ਆਸਟ੍ਰੇਲੀਆ ਗਈ 23 ਸਾਲਾ ਪੰਜਾਬਣ ਲੜਕੀ ਨੂੰ ਅਵਲੋਨ ਏਅਰਪੋਰਟ ‘ਤੇ ਡਿਪੋਰਟ …