Breaking News
Home / ਅੰਤਰ ਰਾਸ਼ਟਰੀ / ਕੈਨੇਡਾ ਵਿਚ ਪੰਜਾਬੀ ਮੁੁੰਡੇ ਦੀ ਡੁੱਬਣ ਕਾਰਨ ਮੌਤ

ਕੈਨੇਡਾ ਵਿਚ ਪੰਜਾਬੀ ਮੁੁੰਡੇ ਦੀ ਡੁੱਬਣ ਕਾਰਨ ਮੌਤ

ਕੈਨੇਡਾ ਦੇ ਸੂਬੇ ਓਂਟਾਰੀਓ ਦੇ ਦੀ ਵਸਾਗਾ ਬੀਚ ਨੇੜੇ ਡੁੱਬਣ ਕਾਰਨ ਇੱਕ ਹੋਰ ਨੌਜਵਾਨ ਰੁਪੇਸ਼ ਨਰੂਲਾ ਉਰਫ਼ ਰੂਬੀ (25 ਸਾਲ) ਦੀ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਦੌਰਾਨ ਹੀ ਡੁੱਬਣ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਫੇਜ਼-7 ਦੇ ਵਸਨੀਕ ਰੁਪੇਸ਼ ਨਰੂਲਾ ਉਰਫ਼ ਰੂਬੀ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਿਦਿਆਰਥੀ ਵੀਜ਼ੇ ’ਤੇ ਪੜ੍ਹਨ ਲਈ ਆਇਆ ਸੀ ਤੇ ਹੁਣ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਨੌਕਰੀ ਕਰ ਰਿਹਾ ਸੀ। ਰੁਪੇਸ਼ ਦਾ ਇਸੇ ਸਾਲ ਮਾਰਚ ਵਿੱਚ ਵਿਆਹ ਹੋਇਆ ਸੀ ਅਤੇ ਉਹ ਬੀਤੀ 20 ਜੂਨ ਨੂੰ ਹੀ ਵਾਪਸ ਕੈਨੇਡਾ ਪੁੱਜਾ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਕੈਨੇਡਾ ਪੁੱਜਣਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਰੁਪੇਸ਼ ਤੇ ਉਸਦੇ ਸਾਥੀ ਕੈਨੇਡਾ ਦਿਵਸ ਵਾਲੇ ਦਿਨ ਸਮੁੰਦਰ ਕੰਢੇ ਵਸਾਗਾ ਬੀਚ ’ਤੇ ਨਹਾ ਰਹੇ ਸਨ ਕਿ ਪਾਣੀ ਦੀ ਲਹਿਰ ਉਸ ਨੂੰ ਡੂੰਘੇ ਪਾਣੀ ਵਿੱਚ ਰੋੜ੍ਹ ਕੇ ਲੈ ਗਈ। ਤਰਨਾ ਨਾ ਆਉਂਦਾ ਹੋਣ ਕਾਰਨ ਉਹ ਸਮੁੰਦਰ ਵਿੱਚ ਡੁੱਬ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਦੇਹ ਸਕਾਰਬਰੋ ਦੇ ਕਾਲਿੰਗ ਵੁੱਡ ਹਸਪਤਾਲ ਵਿੱਚ ਰੱਖੀ ਗਈ ਹੈ ਅਤੇ ਪਰਿਵਾਰ ਵੱਲੋਂ ਦੇਹ ਨੂੰ ਭਾਰਤ ਮੰਗਵਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ।

ਹਰ ਸਾਲ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪਾਣੀ ਨਾਲ ਕੋਈ ਲਾਡ ਨਹੀਂ। ਜੇਕਰ ਤਰਨਾ ਨਹੀਂ ਆਉਂਦਾ ਤਾਂ ਕਦੇ ਵੀ ਉਸ ਜਗ੍ਹਾ ਪੈਰ ਨਾ ਪਾਓ, ਜਿਸਦੀ ਡੂੰਘਾਈ ਦਾ ਤੁਹਾਨੂੰ ਪਤਾ ਨਹੀਂ। ਸਮੁੰਦਰ/ਝੀਲਾਂ ਦੇ ਪਾਣੀ ਦੇਖਣ ਨੂੰ ਏਨੇ ਡੂੰਘੇ ਨਹੀਂ ਜਾਪਦੇ ਪਰ ਕਈ ਵਾਰ ਇੱਕ ਕਦਮ ਹੋਰ ਪੁੱਟਦਿਆਂ ਹੀ ਅਚਾਨਕ ਡੂੰਘੇ ਹੋ ਜਾਂਦੇ ਹਨ। ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਕਰੋ। ਹਰ ਸਾਲ ਕੈਨੇਡਾ ‘ਚ ਇਸੇ ਕਰਕੇ ਸੈਂਕੜੇ ਮੌਤਾਂ ਹੋ ਜਾਂਦੀਆਂ ਹਨ। ਬਚਾਓ ਵਿੱਚ ਹੀ ਬਚਾਅ ਹੈ।

– ਗੁਰਪ੍ਰੀਤ ਸਿੰਘ ਸਹੋਤਾ

Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: