Breaking News
Home / ਅੰਤਰ ਰਾਸ਼ਟਰੀ / ਜ਼ਹਾਜ਼ ਦੇ ਪਹੀਏ ਵਾਲੇ ਕੈਬਿਨ ਬੈਠ ਚੋਰੀ ਇੰਗਲੈਂਡ ਦਾਖਲ ਹੋਣ ਵਾਲੇ ਨਾਲ ਦੇਖੋ ਕੀ ਹੋਇਆ

ਜ਼ਹਾਜ਼ ਦੇ ਪਹੀਏ ਵਾਲੇ ਕੈਬਿਨ ਬੈਠ ਚੋਰੀ ਇੰਗਲੈਂਡ ਦਾਖਲ ਹੋਣ ਵਾਲੇ ਨਾਲ ਦੇਖੋ ਕੀ ਹੋਇਆ

ਦੱਖਣੀ ਲੰਦਨ ਦੇ ਕਲੈਫ਼ੇਮ ਇਲਾਕੇ ਵਿੱਚ ਇੱਕ ਪਾਰਕ ’ਚ ਬੈਠੇ ਕੁਝ ਲੋਕ ਜਦੋਂ ਧੁੱਪ ਸੇਕ ਰਹੇ ਸਨ, ਤਦ ਅਚਾਨਕ ਉਨ੍ਹਾਂ ਲਾਗੇ ਇੱਕ ਅਜੀਬ ਜਿਹੇ ਧਮਾਕੇ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਉਸ ਪਾਸੇ ਵੇਖਿਆ, ਤਾਂ ਇੱਕ ਮਨੁੱਖੀ ਸਰੀਰ ਬੇਜਾਨ ਪਿਆ ਸੀ।

ਲਾਸ਼ ਦਾ ਸਿਰ ਫਟਿਆ ਪਿਆ ਸੀ ਤੇ ਹੋਰ ਵੀ ਬਹੁਤ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਸਨ। ਜਿੱਥੇ ਉਹ ਜ਼ੋਰ ਦੀ ਡਿੱਗਾ ਸੀ, ਉੱਥੇ ਮਿੱਟੀ ਥੋੜ੍ਹੀ ਦਬ ਵੀ ਗਈ ਸੀ।

ਪਾਰਕ ਦੇ ਉਸ ਹਿੱਸੇ ਵਿੱਚ ਖ਼ੂਨ ਖਿੰਡ–ਪੁੰਡ ਗਿਆ ਸੀ। ਕਿਸੇ ਨੂੰ ਸਮਝ ਨਾ ਆਈ ਕਿ ਉਹ ਲਾਸ਼ ਆਈ ਕਿੱਥੋਂ ਹੈ।ਫਿਰ ਜਦੋਂ ਜਾਂਚ ਹੋਈ ਤਾਂ ਪਤਾ ਲੱਗਾ ਕੀਨੀਆ ਏਅਰਵੇਜ਼ ਦਾ ਇੱਕ ਹਵਾਈ ਜਹਾਜ਼ ਨੈਰੋਬੀ ਤੋਂ ਲੰਦਨ ਦੇ ਹੀਥਰੋ ਹਵਾਈ ਅੱਡੇ ਉੱਤੇ ਉੱਤਰ ਰਿਹਾ ਸੀ। ਪਾਇਲਟ ਨੇ ਜਿਵੇਂ ਹੀ ਲੈਂਡਿੰਗ ਗੀਅਰ ਖੋਲ੍ਹਿਆ, ਤਾਂ ਉਸ ਪਹੀਏ ਵਾਲੇ ਕੈਬਿਨ ਦੇ ਵਿੱਚ ਚੋਰੀ–ਛਿਪੇ ਬੈਠਾ ਇੱਕ ਵਿਅਕਤੀ ਝਟਕੇ ਨਾਲ 3,500 ਫ਼ੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਪਿਆ।
ਉਸ ਵਿਅਕਤੀ ਦੀ ਤੁਰੰਤ ਮੌਤ ਹੋ ਗਈ। ਸ਼ਾਇਦ ਉਹ ਕੁਝ ਸੁਫ਼ਨੇ ਮਨ ’ਚ ਸੰਜੋ ਕੇ ਚੋਰੀ–ਛਿਪੇ ਇੰਗਲੈਂਡ ਵਿੱਚ ਦਾਖ਼ਲ ਹੋਣ ਬਾਰੇ ਸੋਚ ਰਿਹਾ ਸੀ।

Check Also

ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ

ਮੈਲਬੋਰਨ: ਵਿਸਟਰ ਵੀਜ਼ਾ ‘ਤੇ ਆਸਟ੍ਰੇਲੀਆ ਗਈ 23 ਸਾਲਾ ਪੰਜਾਬਣ ਲੜਕੀ ਨੂੰ ਅਵਲੋਨ ਏਅਰਪੋਰਟ ‘ਤੇ ਡਿਪੋਰਟ …