Breaking News
Home / ਮੁੱਖ ਖਬਰਾਂ / ਦੇਖੋ ਵੀਡੀਉ- ਜਦੋਂ ਸਵਾਰੀਆਂ ਨਾਲ ਭਰਿਆ ਭਾਰਤੀ ਜ਼ਹਾਜ਼ ਸਲਿਪ ਹੋ ਗਿਆ

ਦੇਖੋ ਵੀਡੀਉ- ਜਦੋਂ ਸਵਾਰੀਆਂ ਨਾਲ ਭਰਿਆ ਭਾਰਤੀ ਜ਼ਹਾਜ਼ ਸਲਿਪ ਹੋ ਗਿਆ

ਮੰਗਲੌਰ ਹਵਾਈ ਅੱਡੇ ’ਤੇ ਐਤਵਾਰ ਨੂੰ ਇਕ ਵੱਡਾ ਹਾਦਸਾ ਹੋਣੋ ਟਲ ਗਿਆ। ਮੰਗਲੌਰ ਹਵਾਈ ਅੱਡੇ ’ਤੇ ਏਅਰ ਇੰਡੀਆ ਐਕਸਪ੍ਰੈਸ ਦਾ ਇਕ ਜਹਾਜ਼ ਰਨਵੇ ਤੋਂ ਬਾਹਰ ਨਿਕਲ ਗਿਆ। ਏਅਰਪੋਰਟ ਅਫ਼ਸਰਾਂ ਨੇ ਦਸਿਆ ਕਿ ਹਵਾਈ ਜਹਾਜ਼ ਚ ਸਵਾਰ ਸਾਰੇ 183 ਯਾਤਰੀ ਸੁਰੱਖਿਅਤ ਹਨ।

ਜਾਣਕਾਰੀ ਮੁਤਾਬਕ ਦੁਬਈ ਤੋਂ ਮੰਗਲੌਰ ਆ ਰਿਹਾ IX384 ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਅੱਜ ਸ਼ਾਮ ਲਗਭਗ 5:40 ਤੇ ਰਨਵੇ ਤੋਂ ਟੈਕਸੀਵੇ ਵੱਲ ਤਿਲਕ ਗਿਆ। ਹਾਲਾਂਕਿ ਇਸ ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਜਹਾਜ਼ ਤੋਂ ਉਤਾਰ ਲਏ ਗਏ ਹਨ। ਇਹ ਜਾਣਕਾਰੀ ਮੰਗਲੌਰ ਹਵਾਈ ਅੱਡੇ ਦੇ ਅਫ਼ਸਰਾਂ ਨੇ ਦਿੱਤੀ।

ਅਫ਼ਸਰਾਂ ਨੇ ਦਸਿਆ ਕਿ ਹਵਾਈ ਜਹਾਜ਼ ਦੇ ਇੰਜੀਨਿਅਰ ਜਹਾਜ਼ ਦੀ ਜਾਂਚ ਕਰ ਰਹੇ ਹਨ। ਅੰਦਰੂਨੀ ਜਾਂਚ ਦਾ ਹੁਕਮ ਦਿੱਤਾ ਗਿਆ ਹੈ, DGCA ਨੂੰ ਘਟਨਾ ਬਾਰੇ ਇਤਲਾਹ ਕਰ ਦਿੱਤੀ ਗਈ ਹੈ।

Check Also

ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ

ਮੁਲਜਮਾਂ ਖ਼ਿਲਾਫ਼ ਧਾਰਾ 409,468,471 ਵੀ ਜੁੜੀਆਂ ਨਵੀਂ ਦਿੱਲੀ, 18 ਜੁਲਾਈ – ਦਿੱਲੀ ਕਮੇਟੀ ਪ੍ਰਬੰਧ ‘ਚ …

%d bloggers like this: