Breaking News
Home / ਸਾਹਿਤ / ਪੱਗਾਂ ਬੰਨ ਕੇ ਲੋਕਾਂ ਦੀਆਂ ਧੀਆਂ ਦੀ ਇਜ਼ੱਤ ਲੁੱਟਣ ਵਾਲੇ ਕਾਮਰੇਡ

ਪੱਗਾਂ ਬੰਨ ਕੇ ਲੋਕਾਂ ਦੀਆਂ ਧੀਆਂ ਦੀ ਇਜ਼ੱਤ ਲੁੱਟਣ ਵਾਲੇ ਕਾਮਰੇਡ

ਖਾੜਕੂਵਾਦ ਦੇ ਟਾਈਮ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਾਮਰੇਡਾਂ ਦਾ ਬਹੁਤ ਬੋਲਬਾਲਾ ਸੀ,ਏਹ ਬਹੁਤੇ ਕਾਮਰੇਡ ਹੁਣ ਲੋਕਾ ਲਈ ਸ਼ੰਘਰਸ ਦੇ ਆਪਣੇ ਸਿਧਾਂਤਾਂ ਨੂੰ ਛੱਡ ਕੇ ਹਕੂਮਤ ਦੇ ਪਿੱਠੂ ਬਣ ਚੁੱਕੇ ਸਨ,ਇਸ ਤੋ ਵੀ ਅੱਗੇ ਵੱਧ ਕੇ ਏਨਾ ਨੇ ਸਰਕਾਰ ਤੋ ਹਥਿਆਰ ਲੈ ਕੇ ਆਪਣੇ ਗੁੰਡਾ ਗਿਰੋਹ ਕਾਇਮ ਕਰ ਲੇ ਸਨ, ਇਨਾ ਗੁੰਡਾ ਗਿਰੋਹਾ ਦੇ ਨਾਲ ਵੀ ਜੁਝਾਰੂ ਸਿੰਘਾਂ ਨੂੰ ਸਿੱਧੀ ਟੱਕਰ ਲੈਣੀ ਪੲਈ,ਏਹ ਕਾਮਰੇੜ ਗਰੁੱਪ ਏਨੇ ਸਰਗਰਮ ਸਨ ਕਿ ਏਨਾ ਜੇਲ੍ਹ ਵਿੱਚ ਬੰਦ ਕਈ ਸਿੰਘਾਂ ਨਾਲ ਮੁਲਾਕਾਤ ਕਰਕੇ ਓਨਾ ਨੂੰ ਖਾੜਕੂ ਸਫਾ ਚ ਸ਼ੱਕੀ ਬਣਾ ਦਿੱਤਾ, ਇਨਾ ਕਾਮਰੇਡਾਂ ਦੀ ਪਿੱਠ ਤੇ ਪੁਲਿਸ ਹੋਣ ਕਾਰਨ ਲੋਕਾ ਚ ਦਹਿਸ਼ਤ ਸੀ I

ਹਰਸ਼ਾ ਛੀਨਾ ਬਲਾਕ ਦੇ _ਛੀਨਾ ਪਿੰਡ ਦਾ ਬੱਬੂ ਕਾਮਰੇਡ ਤਾ ਸਰਕਾਰੀ ਹਥਿਆਰਾਂ ਦੇ ਸਿਰ ਤੇ ਐਨਾ ਭੂਸਰ ਗਿਆ ਕਿ ਉਸ ਨੇ ਪਿੰਡ ਚੋ ਇੱਕ ਬ੍ਰਾਹਮਣ ਪਰਿਵਾਰ ਦੀ ਲੜਕੀ ਨੂੰ ਸ਼ਰੇਆਮ ਚੁੱਕ ਕੇ ਉਹਦੀ ਪੱਤ ਲੁੱਟੀ,,ਫਿਰ ਵੀ ਓਹ ਸਰਕਾਰ ਦਾ ਚਹੇਤਾ ਤੇ ਪੁਲਿਸ ਦਾ ਮਦਦਗਾਰ ਬਣਿਆ ਰਿਹਾ,ਜਦੋ ਪਿੰਡ ਦੇ ਵਿੱਚ ਰਾਤ ਨੂੰ ਜੁਝਾਰੂ ਸਿੰਘਾਂ ਦੇ ਲੰਘਣ ਦਾ ਪਤਾ ਲਗਦਾ ਤਾ ਏਹ ਆਪਣੇ ਚੁਬਾਰੇ ਤੋ ਹਵਾਈ ਫਾਇਰਿੰਗ ਕਰਦਾ ਹੋਇਆ ਸਿੰਘਾਂ ਨੂੰ ਘੇਰਾ ਪਵਾਉਣ ਦਾ ਯਤਨ ਕਰਦਾ, ਕਈ ਵਾਰ ਬਿਨਾਂ ਕਾਰਨ ਤੋ ਹੀ ਰਾਤ ਨੂੰ ਹਵਾ ਚ ਗੋਲੀਆਂ ਚਲਾਉਣਾ ਰਹਿੰਦਾ ।।ਇਸ ਕਾਮਰੇਡ ਦੀਆ ਹਰਕਤਾਂ ਤੋ ਤੰਗ ਹੋਏ ਸਿੰਘਾਂ ਨੇ ਇਨਾ ਨਾਲ ਸਿਂਝਣ ਦਾ ਫੈਸਲਾ ਕੀਤਾ, ਫਿਰ ਇੱਕ ਦਿਨ ਭਾਈ ਸਤਨਾਮ ਸਿੰਘ ਛੀਨਾ ਤੇ ਭਾਈ ਕੁਲਦੀਪ ਸਿੰਘ ਤੋਲੇ ਨੰਗਲ ਨੇ ਬੱਬੂ ਕਾਮਰੇਡ ਨੂੰ ਛੀਨਾ ਪਿੰਡ ਦੇ ਨਹਿਰ ਦੀ ਪੁਲੀ ਤੇ ਘੇਰ ਲਿਆ, ਕਾਮਰੇਡ ਬੱਬੂ ਦੇ ਪਾਪ ਕੰਬਣ ਲੱਗੇ, ਪਰ ਦੋਹਾ ਸਿੰਘਾਂ ਨੇ ਠਰ੍ਹੰਮੇ ਨਾਲ ਕਿਹਾ..ਮਿੱਤਰਾ ਤੂੰ ਹਥਿਆਰ ਰੱਖੇ ਆ ਜੰਮ ਜੰਮ ਰੱਖ, ਜਿਨੇ ਮਰਜੀ ਰੱਖ, ਅਸੀ ਕੁੱਝ ਨਹੀ ਕਹਿੰਦੇ ਪਰ ਤੂੰ ਲੋਕਾ ਨਾਲ ਧੱਕਾ ਕਰਦੇ, ਦੂਜੀ ਗੱਲ ਸਿੰਘ ਲੰਘਦੇ ਆ ਤੂੰ ਫਾਇਰਿੰਗ ਕਰਦੈ..ਸਿੰਘਾਂ ਨੂੰ ਘੇਰਾ ਪੈ ਜਾਂਦੈ..ਤੂੰ ਹੁਣ ਦੱਸ ਦੇ ਕਿਵੇ ਨਿੱਬੜਨੈ ।।ਇਹ ਸਿੰਘਾਂ ਦੀ ਫ਼ਰਾਖਦਿਲੀ ਹਹ ਸੀ ਕਿ ਓਹ ਹੱਥ ਆਏ ਦੁਸ਼ਮਣ ਨੂੰ ਸਿੱਧਾ ਹੀ ਗੋਲੀ ਮਾਰਨ ਨਾਲੋ ਪਿਆਰ ਨਾਲ ਸਮਝਾ ਰਹੇ ਸਨ, ਬੱਬੂ ਕਾਮਰੇਡ ਝੱਟ ਗੋਡਿਆਂ ਪਰਨੇ ਹੋ ਗਿਆ,,”ਚਲੋ ਹੁਣੇ ਈ ਗੁਰਦੁਆਰੇ ਸੌਂਹ ਖਵਾ ਲਵੋ…ਮੈ ਅੱਜ ਤੋ ਬਾਦ ਕਿਸੇ ਨੂੰ ਤੰਗ ਨਝੀ ਕਰਦੲ,ਤਹਾਨੂੰ ਘੇਰਾ ਵੀ ਨਹੀ ਪਵਾਉਦਾ, ਤੁਸੀਂ ਮੈਨੂੰ ਕੁੱਝ ਨਾ ਕਹੋ ,ਮੈ।ਤਹਾਨੂੰ ਕੁਝ ਨਹੀ ਕਹਿੰਦਾ…।।ਸਿੰਘਾਂ ਅੰਦਰ ਜਿੱਥੇ ਸਾਫ ਦਿਲ ਹੋਣ ਦਾ ਗੁਣ ਹੈ ਉਥੇ ਹਰ ਕਿਸੇ ਨੂੰ ਆਪਣਾ ਵਰਗਾ ਸਾਫ ਦਿਲ ਸਮਝਣ ਦਾ ਔਗੁਣ ਵੀ ਹੈ, ਸਿੰਘ ਕਾਮਰੇਡ ਨੂੰ ਗੁਰਦੁਆਰੇ ਲੈ ਗਏ,, ਓਥੇ ਸੌਂਹਾ ਖਾਦੀਆਂ ਗਈਆ ਤੇ ਸਿੰਘਾਂ ਨੇ ਹੱਥ ਹੱਥ ਆਏ ਕਾਮਰੇਡ ਨੂੰ ਜਿਉਦਾ ਛੱਡ ਦਿੱਤਾ,, ਹੂਣ ਸਿੰਘ ਛੀਨੇ ਪਿੰਡ ਚ ਬੇਖੌਫ ਘੁੰਮਣ ਲੱਗੇ ਤੇ ਬੱਬੂ ਕਾਮਰੇਡ ਨੇ ਵੀ ਨਿੱਤ ਦੀ ਫਾਇਰਿੰਗ ਬੰਦ ਕਰ ਦਿੱਤੀ…7 ਦਸੰਬਰ 1987 ਨੂੰ ਸਿੰਘਾਂ ਨੂੰ ਏਸੇ ਹੀ ਪਿੰਡ ੜਚ ਘੇਰਾ ਪੈ ਗਿਆ, ਭਾਈ ਸਤਨਾਮ ਸਿੰਘ ਛੀਨਾ, ਭਾਈ ਕੁਲਦੀਪ ਸਿੰਘ ਤੋਲੇਨੰਗਲ ਤੇ ਭਾਈ ਜਗਤਾਰ ਸਿੰਘ ਲੋਪੋਕੇ , ਤਿੰਨੇ ਹੀ ਪਿੰਡ ਛੀਨਾ ਦੀ ਨਹਿਰ ਤੇ ਬੈਠੇ ਸਨ, ਥੋੜੇ ਸਮੇ ਬਾਅਦ ਭਾਈ ਸਤਨਾਮ ਸਿੰਘ ਆਪਣੇ ਪਿੰਡੋ ਕੁੱਝ ਕੱਪੜੇ ਤੇ ਨਵੇ ਸੰਵਾਏ ਕਛਹਿਰੇ ਲੈਣ ਲਈ ਚਲੇ ਗਏ, ਕੁਦਰਤੀ ਹੀ ਅਜੇ ਓਹ ਪਿੰਡ ਚ ਵੜੇ ਹੀ ਹੋਣਗੇ ਕਿ ਦੂਜੇ ਪਾਸਿਓਂ ਪੁਲਿਸ ਆਣ ਪਹੁੰਚੀ , ਬਾਈ ਕੁਲਦੀਪ ਸਿੰਘ ਤੇ ਭਾਈ ਜਗਤਾਰ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਦੋਹਾ ਸਿੰਘਾਂ ਨੇ ਹਥਿਆਰ ਸੰਭਾਲੇ ਤੇ ਮੁਕਾਬਲਾ ਆਰੰਭ ਹੋ ਗਿਆ,,ਭਾਈ ਜਗਤਾਰ ਸਿੰਘ ਤੇ ਕੁਲਦੀਪ ਸਿੰਘ ਘੇਰੇ ਚੋ ਨਿਕਲ ਕੇ ਪਿੰਡ ਹਰਸ਼ਾ ਛੀਨਾ ਚ ਜਾ ਵੜੇ, ਭਾਈ ਕੁਲਦੀਪ ਸਿੰਘ ਨੇ ਜਗਤਾਰ ਸਿੰਘ ਨੂੰ ਇੱਕ ਹੋਰ ਰਸਤੇ ਕੱਢ ਖੁਦ ਗੋਲੀਆਂ ਚਲਾਉਦਾ ਪਿੰਡ ਦੇ ਅੰਦਰ ਚਲਾ ਗਿਆ ਤਾ ਕਿ ਜਗਤਾਰ ਸਿੰਘ ਘੇਰੇ ਚੋ ਬਾਹਰ ਨਿਕਲ ਸਕੇ..ਭਾਈ ਕੁਲਦੀਪ ਸਿੰਘ ਲਈ ਪਿੰਡੋ ਨਿਕਲਣ ਦਾ ਜਿਹੜਾ ਰਾਹ ਸੀ ਉਸਦੇ ਵਿਚਕਾਰ ਹੀ ਬੱਬੂ ਕਾਮਰੇਡ ਦਾ ਚੁਬਾਰਾ ਪੈਦਾ ਸੀ, ਭਾਈ ਕੁਲਦੀਪ ਸਿੰਘ ਏਸ ਭੁਲੇਖੇਵਿੱਚ ਹੀ ਰਹਿ ਗਿਆ ਕਿ ਕਾਮਰੇਡ ਨਾਲ ਸਾਡਾ ਸਮਝੌਤਾ ਹੋ ਚੁੱਕਾ ਹੈ, ਇਸ ਲਈ ਓਹ ਕੁੱਝ ਨਹੀ ਕਹੇਗਾ, ਏਸੇ ਵਿਸ਼ਵਾਸ ਵਿਚ ਭੱਜ ਰਹੇ ਭਾਈ ਕੁਲਦੀਪ ਸਿੰਘ ਨੇ ਚਬਾਰੇ ਤੇ ਗੰਨ ਲੈ ਕੇ ਖਲੋਤੇ ਕਾਮਰੇਡ ਨੂੰ ਉੱਚੀ ਕਿਹਾ :- ਮੇਰੇ ਪਿੱਛੇ ਪੁਲਿਸ ਐ…. ।ਕਾਮਰੇਡ ਨੇ ਲੰਘ ਜਾਣ ਦਾ ਇਸ਼ਾਰਾ ਕੀਤਾ ਤੇ ਜਿਓ ਹੀ ਜਿਓ ਹੀ ਭਾਈ ਕੁਲਦੀਪ ਸਿੰਘ ਉਸ ਦੀ ਰੇਂਜ ਚ ਆਇਆ, ਕਾਮਰੇਡ ਨੇ ਗੰਨ ਸਿੱਧੀ ਕਰਕੇ ਫਾਇਰ ਖੋਲ ਦਿੱਤਾ,, ਵਿਸਵਾਸਘਾਤ ਦੀ ਬਰੂਦੀ ਅੱਗ ਨਾਲ ਸੂਰਮੇ ਦੀ ਛਾਤੀ ਛਲਣੀ ਕਰ ਦਿੱਤੀ ,ਸੂਰਮਾ ਧੋਖੇ ਚ ਮਾਰਿਆ ਗਿਆ…। ਏਨੇ ਨੂੰ ਪਿੱਛਾ ਕਰ ਰਹੀ ਪੁਲਿਸ ਤੇ ਸੀ ਆਰ ਪੀ ਵੀ ਆ ਗਈ, ਕਾਮਰੇਡ ਬੱਬੂ ਸਰਕਾਰੀ ਸਰਪ੍ਰਸਤੀ ਦੇ ਨਸ਼ੇ ਚ ਏਨਾ ਚਾਂਭਲਿਆ ਹੋਇਆ ਸੀ ਕਿ ਓਨੇ ਆਪਣੇ ਹਥਿਆਰ ਬੰਦ ਸਾਥੀਆ ਦਾ ਪਹਿਰਾ ਲਾ ਕੇ ਭਾਈ ਕੁਲਦੀਪ ਸਿੰਘ ਦੀ ਮਿਰਤਕ ਦੇਹ ਵੀ ਪੁਲਿਸ ਨੂੰ ਨਾ ਚੁੱਕਣ ਦਿੱਤੀ ,ਓਹ ਹੰਕਾਰੇ ਹੋਏ ਅੰਦਾਜ਼ ਚ ਕਹਿ ਰਿਹਾ ਸੀ ..ਏਨੂੰ ਮੈ ਮਾਰਿਆ ….ਤਹਾਡੇ ਹੱਥੋ ਤਾ ਨਿਕਲ ਗਿਆ ਸੀ …।।ਬਾਅਦ ਵਿੱਚ ਏਸ ਵਿਸ਼ਵਾਸਘਾਤੀ ਬੱਬੂ ਕਾਮਰੇਡ ਨੂੰ ਬਾਈ ਸਤਨਾਮ ਸਿੰਘ ਛੀਨਾ ਤੇ ਭਾਈ ਰੇਸ਼ਮ ਸਿੰਘ ਛੀਨਾ ਨੇ ਬੀਬੀ ਜਸਮੀਤ ਕੌਰ ਦੀ ਮਦਦ ਨਾਲ ਕਾਬੂ ਕਰਕੇ ਵੱਢਿਆ ਤੇ ਇਸਦਾ ਸਿਰ ਉਸੇ ਹੀ ਥਾਣੇ ਦੇ ਨੇੜਲੇ ਸਕੂਲ ਦੀ ਕੰਧ ਤੇ ਟੰਗਿਆ, ਜਿਸ ਠਾਣੇ ਦੀ ਸੁਰੱਖਿਆ ਸਿਰ ਤੇ ਬਦਮਾਸ਼ੀ ਕਰਦਾ ਸੀ,,ਆਪਣੇ ਆਪ ਨੂੰ ਸਾਊ ਬਣਾ ਕੇ ਪੇਸ਼ ਕਰਨ ਵਾਲੇ ਕਾਮਰੇਡਾ ਦੇ ਵਿਸ਼ਵਾਸਘਾਤ ਦੀ ਏਹ ਇੱਕ ਛੋਟੀ ਜਿਹੀ ਝਲਕ ਆ,, ਸਾਰੀ ਉਮਰ ਏਹ ਕਾਮਰੇਡ ਲਾਣਾ ਸਮਰਾਜਵਾਦ ਦਾ ਪਿੱਠੂ ਬਣ ਕੇ ਆਪਣੀਆ ਕੌਮਾ ਨਾਲ ਗਦਾਰੀਆ ਕਰਦਾ
Via Mai Punjab Bolda

Check Also

ਪੰਜਾਬੀ ਬੋਲੀ ਦੀ ਕੌਮਾਂਤਰੀ ਪਛਾਣ ਕਿਵੇਂ ਮਜ਼ਬੂਤ ਹੋਵੇ?

ਕੈਨੇਡਾ ਤੋਂ ਪੰਜਾਬ ਫੇਰੀ ਲਈ ਹਵਾਈ ਟਿਕਟ ਖਰੀਦਣ ਵਾਸਤੇ ਵੈਨਕੂਵਰ ਦੀ ਇੱਕ ਟਰੈਵਲ ਏਜੰਸੀ ਦੇ …

%d bloggers like this: