Breaking News
Home / ਪੰਜਾਬ / ਬਿੱਟੂ ਕੇਸ – ਕੌਮ ਦੀ ਬਦਕਿਸਮਤੀ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਵੀ ਸਰਕਾਰੀ ਖਾਤੇ ਚ ਪਾ ਰਹੇ..

ਬਿੱਟੂ ਕੇਸ – ਕੌਮ ਦੀ ਬਦਕਿਸਮਤੀ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਵੀ ਸਰਕਾਰੀ ਖਾਤੇ ਚ ਪਾ ਰਹੇ..

ਇਹ ਵੀ ਕੌਮ ਦੀ ਬਦਕਿਸਮਤੀ ਹੀ ਹੈ ਕਿ ਹੁਣ ਅਸੀਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਵੀ ਸਰਕਾਰ ਦੇ ਖਾਤੇ ਪਾ ਰਹੇ ਹਾਂ। ਬਿੱਟੂ ਉਹ ਪਾਪੀ ਸੀ ਜਿਸ ਨੇ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਕੇ ਗੰਦੇ ਨਾਲ਼ੇ ਵਿਚ ਸੁੱਟਿਆ ਸੀ। ਇਸ ਨੂੰ ਸਰਕਾਰ ਵੱਲੋਂ ਸਜ਼ਾ ਮਿਲਣ ਦੀ ਪੱਕੀ ਉਮੀਦ ਨਹੀਂ ਸੀ। ਕੱਲ੍ਹ ਨੂੰ ਸਰਕਾਰ ਦਾ ਸੌਦਾ-ਸਾਧ ਨਾਲ ਵੋਟਾਂ ਦਾ ਸਮਝੌਤਾ ਹੋ ਜਾਂਦਾ ਤਾਂ ਬਿੱਟੂ ਦਾ ਕੇਸ ਵਾਪਿਸ ਲਿਆ ਜਾ ਸਕਦਾ ਸੀ। ਅਦਾਲਤ ਵੱਲੋਂ ਵੀ ਸਿੱਖਾਂ ਨੂੰ ਇਨਸਾਫ਼ ਦੀ ਬਹੁਤੀ ਉਮੀਦ ਨਹੀਂ ਹੁੰਦੀ। ਜੇ ਅਦਾਲਤਾਂ ਸਜਾ ਦੇ ਵੀ ਦੇਣ ਤਾਂ ਵੀ ਦੋਸ਼ੀ ਛੇਤੀ ਬਾਹਰ ਆ ਜਾਂਦੇ ਹਨ। ਸਿੱਖ ਫਿਰ ਕਲਪਦੇ ਰਹਿ ਜਾਂਦੇ ਹਨ।

ਬਿੱਟੂ ਵਾਲੇ ਕੇਸ਼ ਵਿਚ ਜਿਹੜੇ ਲੋਕ ਕਹਿ ਰਹੇ ਹਨ ਕਿ ਬਿੱਟੂ ਬੇਅਦਬੀ ਮਾਮਲਿਆਂ ਵਿਚ ਸੌਦਾ ਸਾਧ ਅਤੇ ਬਾਦਲਕਿਆਂ ਦੇ ਵਿਰੁੱਧ ਗਵਾਹ ਸੀ ਉਸ ਨੂੰ ਗਵਾਹੀ ਦੇਣ ਦੇ ਡਰ ਤੋਂ ਮਾਰਿਆ ਗਿਆ ਹੈ ਉਹਨਾਂ ਨੂੰ ਕੀ ਵਿਸ਼ਵਾਸ਼ ਹੈ ਕਿ ਬਿੱਟੂ ਨੇ ਸੌਦਾ-ਸਾਧ ਜਾ ਬਾਦਲਾਂ ਖਿਲਾਫ ਗਵਾਹੀ ਦੇਣੀ ਸੀ ? ਸਗੋਂ ਇਹ ਜਰੂਰ ਸੀ ਕਿ ਉਹ ਇਹਨਾਂ ਨੂੰ ਬਰੀ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ। ਦੂਜੀ ਗੱਲ ਇਹ ਕਿ ਅਜੇ ਵੀ ਸਬੂਤ ਖਤਮ ਨਹੀਂ ਹੋਏ। ਸਗੋਂ ਬੇਅਦਬੀਆਂ ਵਿਰੁੱਧ ਉਸ ਵੇਲੇ ਦੇ ਡੀ ਆਈ ਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਸਿੱਟ ਨੇ ਵੱਲੋਂ ਤਿਆਰ ਕੀਤਾ ਗਿਆ ਚਲਾਣ ਪੱਕਾ ਹੋ ਗਿਆ ਹੈ ਜਿਸ ਵਿਚ ਬਿੱਟੂ ਨੂੰ ਮੁੱਖ ਸਾਜਿਸ਼ਘਾੜਾ ਸਿੱਧ ਕੀਤਾ ਗਿਆ ਹੈ। ਹੁਣ ਬਿੱਟੂ ਦਾ ਸਿੱਟ ਅੱਗੇ ਦਿੱਤਾ ਗਿਆ ਬਿਆਨ ਸਹੀ ਮੰਨਿਆ ਜਾਵੇਗਾ। ਜਿਉੰਦੇ ਜੀਅ ਉਹ ਇਸ ਤੋਂ ਮੁੱਕਰ ਵੀ ਸਕਦਾ ਸੀ।

ਤੀਜੀ ਗੱਲ ਜੇ ਸਰਕਾਰ ਖੁਦ ਅਜਿਹੇ ਦੋਸ਼ੀਆਂ ਨੂੰ ਮਾਰਵਾ ਰਹੀ ਹੈ ਤਾਂ ਵੀ ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਸਗੋਂ ਇਹ ਵੀ ਆਸ ਰੱਖਣੀ ਚਾਹੀਦੀ ਹੈ ਕਿ ਉਹ ਬਿੱਟੂ ਵਾਂਗ ਹੋਣ ਕਈ ਦੋਸ਼ੀਆਂ ਨੂੰ ਇਸੇ ਸਾਜਿਸ਼ ਹੇਠ ਸਜਾ ਦੇਣੇ।ਜੇ ਸਰਕਾਰਾਂ ਅਤੇ ਅਦਾਲਤਾਂ ਇਨਸਾਫ਼ ਕਰਨ ਤਾਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਵਰਗਿਆਂ ਨੂੰ ਆਪਣੀ ਜਾਨ ਜੋਖਮ ਵਿਚ ਪਾ ਕੇ ਕਾਨੂੰਨ ਨੂੰ ਹੱਥਾਂ ਵਿਚ ਲੈਣ ਦੀ ਲੋੜ ਨਾ ਪਵੇ।ਮੁਕਦੀ ਗੱਲ ਇਹ ਹੈ ਕਿ ਬਿੱਟੂ ਜਿਹੇ ਪਾਪੀ ਦਾ ਸੰਸਾਰ ਤੋਂ ਜਾਣਾ ਕਿਸੇ ਵੀ ਤਰਾਂ ਮਾੜਾ ਨਹੀਂ।
ਗੁਰਸੇਵਕ ਸਿੰਘ ਧੌਲਾ

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: