Breaking News
Home / ਪੰਜਾਬ / ਮਾਮਲਾ ਕੈਪਟਨ ਵਲੋਂ ਮਾਫ ਕੀਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਵਾਲਿਆਂ ਦਾ

ਮਾਮਲਾ ਕੈਪਟਨ ਵਲੋਂ ਮਾਫ ਕੀਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਵਾਲਿਆਂ ਦਾ

ਕਰੀਬ 26 ਸਾਲ ਪਹਿਲਾਂ ਪਿੰਡ ਸਹਾਰਨ ਮਾਜਰਾ (ਲੁਧਿਆਣਾ) ਦੇ ਮਹਿੰਦਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਨੌਜਵਾਨ ਸਪੁੱਤਰ ਹਰਜੀਤ ਸਿੰਘ ਨੂੰ ਯੂ.ਪੀ. ਪੁਲਿਸ ਨਾਲ ਹੋਏ ਮੁਕਾਬਲੇ ‘ਚ ਮਾਰਿਆ ਗਿਆ ਦੱਸਿਆ ਜਦੋਂ ਕਿ ਅਸਲ ਕਹਾਣੀ ਕੁਝ ਹੋਰ ਸਾਬਤ ਹੋਈ | ਆਪਣੀ ਧੀ ਦੇ ਘਰ ਘਲੋਟੀ ਵਿਖੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ 6 ਅਕਤੂਬਰ 1993 ਨੂੰ ਪੁਲਿਸ ਚੌਕੀ ਮਲੌਦ ਦਾ ਏ.ਐੱਸ.ਆਈ. ਹਰਿੰਦਰ ਸਿੰਘ ਅਤੇ ਯੂ.ਪੀ. ਪੁਲਿਸ ਕਰਮਚਾਰੀ ਹਰਜੀਤ ਨੂੰ ਘਰੋਂ ਇਹ ਕਹਿ ਕੇ ਲੈ ਗਏ ਕਿ ਕੁਝ ਬੰਦੇ ਫੜੇ ਹਨ, ਜਿਨ੍ਹਾਂ ਨੂੰ ਹਰਜੀਤ ਨੇ ਚਾਹ ਪਿਲਾਈ ਹੈ, ਬਾਰੇ ਪੁੱਛਗਿੱਛ ਕਰਨੀ ਹੈ | ਉਸ ਸਮੇਂ ਮੇਰੀ ਲੜਕੀ ਘਰ ਸੀ | ਜਦੋਂ ਅਗਲੇ ਦਿਨ ਮਲੌਦ ਚੌਾਕੀ ਪੁੱਛਿਆ ਤਾਂ ਉਨ੍ਹਾਂ ਪਾਇਲ ਥਾਣੇ ਜਾਣ ਲਈ ਕਿਹਾ ਉੱਥੇ ਮੈਨੂੰ ਜ਼ਲਾਲਤ ਝੱਲਣੀ ਪਈ ਅਤੇ ਪਤਾ ਲੱਗਾ ਕਿ ਯੂ.ਪੀ. ਦੇ ਜ਼ਿਲ੍ਹਾ ਸ਼ਾਹਜਹਾਂਪੁਰ ਦੇ ਪੁਆਇਆਂ ਪੁਲਿਸ ਸਟੇਸ਼ਨ ਅਧੀਨ ਲਿਜਾ ਕੇ ਕਥਿਤ ਤੌਰ ‘ਤੇ ਫ਼ਰਜ਼ੀ ਪੁਲਿਸ ਮੁਕਾਬਲਾ ਬਣਾ ਕੇ ਸਾਡੇ ਜਿਗਰ ਦੇ ਟੁਕੜੇ ਨੂੰ ਮੁਕਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਕਰੀਬ 22 ਸਾਲ ਦੇ ਲੰਮੇ ਵਕਫ਼ੇ ਦੌਰਾਨ ਚੱਲੇ ਕੇਸ ‘ਚ ਸੀ.ਬੀ.ਆਈ. ਅਦਾਲਤ ਨੇ ਕਥਿਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਇਨਸਾਫ਼ ਮਿਲਿਆ ਅਤੇ ਕੁਝ ਢਾਰਸ ਮਿਲੀ | ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਰੋਟੀ ਤੋਂ ਮੁਥਾਜ ਆਪਣੇ ਨੌਜਵਾਨ ਸਪੁੱਤਰ ਦੀਆਂ ਯਾਦਾਂ ਦੇ ਸਹਾਰੇ ਆਪਣੀ ਧੀ ਦੇ ਘਰ ਘਲੋਟੀ ਵਿਖੇ ਬੁਢਾਪੇ ਦੀ ਜ਼ਿੰਦਗੀ ਗੁਜ਼ਾਰ ਰਹੀ ਅਧਰੰਗ ਦੇ ਦੌਰੇ ਕਾਰਨ ਅਪਾਹਜ ਹੋਈ ਹਰਜੀਤ ਦੀ ਬਿਰਧ ਮਾਤਾ ਸੁਰਜੀਤ ਕੌਰ ਇਨਸਾਫ਼ ਲਈ ਸੰਘਰਸ਼ ਅਤੇ ਜੰਗ ਲੜਦਿਆਂ ਦਸੰਬਰ 2017 ‘ਚ ਸਵਰਗਵਾਸ ਹੋ ਗਈ | ਉਨ੍ਹਾਂ ਦੱਸਿਆ ਕਿ ਦਸਵੀਂ ਕਰਨ ਉਪਰੰਤ ਗ਼ਰੀਬੀ ਕਾਰਨ ਹਰਜੀਤ ਪਰਿਵਾਰ ਨਾਲ ਮਿਹਨਤ ਮਜ਼ਦੂਰੀ ਕਰਵਾਉਂਦਾ ਸੀ | ਕਿਉਂਕਿ ਦੂਜਾ ਸਪੁੱਤਰ ਮੇਜਰ ਸਿੰਘ ਪਹਿਲਾਂ ਹੀ ਸਵਰਗਵਾਸ ਹੋ ਗਿਆ ਸੀ, ਇਹੀ ਇਕ ਸਹਾਰਾ ਸੀ | ਉਨ੍ਹਾਂ ਦੱਸਿਆ ਕਿ ਇਨਸਾਫ਼ ਲਈ ਕਰੀਬ ਇਕ ਸਾਲ ਬਾਅਦ ਹਾਈਕੋਰਟ ‘ਚ ਕੇਸ ਲਗਾਇਆ ਜਿਸ ਦੌਰਾਨ ਕਥਿਤ ਦੋਸ਼ੀਆਂ ਵਲੋਂ ਮੈਨੰੂ ਬਹੁਤ ਡਰਾਇਆ, ਧਮਕਾਇਆ, ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਮੈਂ ਇਨਸਾਫ਼ ਲੈਣ ਲਈ ਡਟਿਆ ਰਿਹਾ | ਮੇਰੀ ਫ਼ਰਿਆਦ ਜੱਜ ਉਜਾਗਰ ਸਿੰਘ ਨੇ ਸੁਣੀ ਅਤੇ ਕੇਸ ਦੁਬਾਰਾ ਚਾਲੂ ਕਰਵਾਇਆ | ਪ੍ਰਸਿੱਧ ਐਡਵੋਕੇਟ ਨਵਕਿਰਨ ਸਿੰਘ, ਐਡਵੋਕੇਟ ਬਰਿੰਦਰ ਸਿੰਘ ਸੋਢੀ ਅਤੇ ਹੋਰ ਕਈ ਵਕੀਲ ਸਾਹਿਬਾਨਾਂ ਨੇ ਮੇਰੇ ਸਪੱੁਤਰ ਦੀ ਮੌਤ ਦਾ ਕੇਸ ਮੁਫ਼ਤ ਲੜਦਿਆਂ ਬੇਹੱਦ ਸਹਾਰਾ ਦਿੱਤਾ | ਹਾਈਕੋਰਟ ਨੇ ਕੇਸ ਪਟਿਆਲਾ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਨੂੰ ਸੌਾਪ ਦਿੱਤਾ |

ਸੀ.ਬੀ.ਆਈ. ਦੇ ਇੰਸਪੈਕਟਰ ਚੰਦਰਦੀਪ ਨੇ ਇਮਾਨਦਾਰੀ ਨਾਲ ਕਰੀਬ 6 ਸਾਲ ਡੂੰਘਾਈ ਨਾਲ ਤਫ਼ਤੀਸ਼ ਕਰਕੇ ਸੱਚ ਸਾਹਮਣੇ ਲਿਆਂਦਾ ਅਤੇ ਸ਼ਾਮਿਲ ਉਸ ਸਮੇਂ ਦੇ ਚੌਕੀ ਇੰਚਾਰਜ ਹਰਿੰਦਰ ਸਿੰਘ ਸਮੇਤ ਯੂ.ਪੀ. ਦੇ ਪੁਲਿਸ ਕਰਮਚਾਰੀਆਂ ਨੂੰ ਉਮਰ ਕੈਦ ਹੋਈ | ਮਹਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਮੇਰੇ ਦਰਦ ਨੂੰ ਸਮਝਦਿਆਂ ਸਾਡੇ ਨਾਲ ਮੋਢੇ ਨਾਲ ਮੋਢਾ ਲਗਾਇਆ | ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਅਦਾਲਤ ਨੇ ਮੈਨੂੰ 2014 ‘ਚ ਪੂਰਾ ਇਨਸਾਫ਼ ਦਿੱਤਾ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਕਥਿਤ ਦੋਸ਼ੀਆਂ ਨਾਲ ਰਲ ਕੇ ਸਖ਼ਤ ਸਜਾਵਾਂ ਮੁਆਫ਼ ਕਰਕੇ ਅਨਿਆਂ ਕੀਤਾ ਜਿਸ ਨੇ ਸਾਡੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ ਕਿ ਅਸੀਂ ਆਪਣਾ ਪੁੱਤਰ ਗੁਆ ਲਿਆ ਅਤੇ ਇਨਸਾਫ਼ ਕਥਿਤ ਦੋਸ਼ੀਆਂ ਨੂੰ ੂ ਮਿਲਿਆ | ਉਨ੍ਹਾਂ ਕਿਹਾ ਕਿ ਮੈਂ ਕਰਜ਼ਾਈ ਹੋ ਕੇ ਇਸ ਜਬਰ ਵਿਰੱੁਧ ਲੜਦਾ ਰਿਹਾ, ਪ੍ਰੰਤੂ ਉਹ ਇਸ ਫ਼ੈਸਲੇ ਵਿਰੁੱਧ ਫਿਰ ਹਾਈਕੋਰਟ ‘ਚ ਜਾਣਗੇ |

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: