Breaking News
Home / ਪੰਜਾਬ / ਜੰਮੂ ਦੇ ਮਿ੍ਤਕ ਸਿੱਖ ਡਰਾਈਵਰ ਦੇ ਪਰਿਵਾਰ ਲਈ ਮਸੀਹਾ ਬਣੀ ਇਹ ਅਫ਼ਸਰ

ਜੰਮੂ ਦੇ ਮਿ੍ਤਕ ਸਿੱਖ ਡਰਾਈਵਰ ਦੇ ਪਰਿਵਾਰ ਲਈ ਮਸੀਹਾ ਬਣੀ ਇਹ ਅਫ਼ਸਰ

ਪੁਲਿਸ ‘ਚ ਬੀਬੀ ਅਸਲਮ ਖ਼ਾਨ ਵਰਗੇ ਅਧਿਕਾਰੀ ਵੀ ਮੌਜੂਦ ਹਨ, ਜੋ ਇੱਕ ਮਿ੍ਤਕ ਸਿੱਖ ਡਰਾਈਵਰ ਦੇ ਪਰਿਵਾਰ ਲਈ ਮਸੀਹਾ ਬਣ ਕੇ ਇਨਸਾਨੀਅਤ ਤੇ ਮਨੁੱਖਤਾ ਨੂੰ ਸਮਰਪਿਤ ਹੋਣ ਦੀ ਵੱਡੀ ਮਿਸਾਲ ਪੇਸ਼ ਕਰ ਰਹੇ ਹਨ | ਦਿੱਲੀ ਪੁਲਿਸ ‘ਚ ਡੀ.ਸੀ.ਪੀ. (ਨਾਰਥ ਵੈਸਟ) ਅਹੁਦੇ ‘ਤੇ ਤਾਇਨਾਤ ਬੀਬੀ ਅਸਲਮ ਖ਼ਾਨ (ਆਈ.ਪੀ.ਐਸ.) ਵਲੋਂ ਕਰੀਬ ਡੇਢ ਸਾਲ ਤੋਂ ਜੰਮੂ ਦੇ ਇੱਕ ਅਜਿਹੇ ਸਿੱਖ ਪਰਿਵਾਰ ਨੂੰ ਮਦਦ ਦੇ ਰੂਪ ‘ਚ ਆਪਣੀ ਅੱਧੀ ਤਨਖ਼ਾਹ ਭੇਜੀ ਜਾ ਰਹੀ ਹੈ, ਜਿਸ ਪਰਿਵਾਰ ਨੂੰ ਅਸਲਮ ਖ਼ਾਨ ਜ਼ਿੰਦਗੀ ‘ਚ ਕਦੇਂ ਮਿਲੀ ਵੀ ਨਹੀਂ ਹੈ |

ਇਹ ਪਰਿਵਾਰ ਜੰਮੂ-ਕਸ਼ਮੀਰ ਦੇ ਆਰ. ਐਸ. ਪੁਰਾ ਸੈਕਟਰ ਦੇ ਫਲੋਰਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਰਿਵਾਰ ਦੇ ਮੁਖੀ ਮਾਨ ਸਿੰਘ (ਟਰੱਕ ਡਰਾਈਵਰ) ਦਾ ਡੇਢ ਸਾਲ ਪਹਿਲਾਂ 9 ਜਨਵਰੀ, 2018 ਨੂੰ ਦਿੱਲੀ ਦੇ ਜਹਾਂਗੀਰ ਪੁਰੀ ਇਲਾਕੇ ‘ਚ ਕੁਝ ਲੁਟੇਰਿਆਂ ਨੇ ਹੱਤਿਆ ਕਰ ਦਿੱਤੀ ਸੀ | ਡੀ.ਸੀ.ਪੀ. ਅਸਲਮ ਖ਼ਾਨ ਜਦੋਂ ਇਸ ਹੱਤਿਆ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਉਨ੍ਹਾਂ ਦਾ ਮਿ੍ਤਕ ਮਾਨ ਸਿੰਘ ਦੇ ਪਰਿਵਾਰ ਨਾਲ ਫ਼ੋਨ ਰਾਹੀਂ ਰਾਬਤਾ ਕਾਇਮ ਹੋਇਆ | ਜਦੋਂ ਪਰਿਵਾਰ ਦੀ ਮਾੜੀ ਆਰਥਿਕ ਸਥਿਤੀ ਬਾਰੇ ਪਤਾ ਚੱਲਿਆ ਤਾਂ ਡੀ.ਸੀ.ਪੀ. ਅਸਲਮ ਖ਼ਾਨ ਨੇ ਨਾ ਸਿਰਫ਼ ਪਰਿਵਾਰ ਦਾ ਹੌਸਲਾ ਵਧਾਇਆ, ਬਲਕਿ ਅਗਲੇ ਹੀ ਮਹੀਨੇ ਫਰਵਰੀ 2018 ਤੋਂ ਮਾਨ ਸਿੰਘ ਦੇ ਪਰਿਵਾਰ ਨੂੰ ਆਪਣੀ ਅੱਧੀ ਤਨਖ਼ਾਹ ਭੇਜਣੀ ਸ਼ੁਰੂ ਕਰ ਦਿੱਤੀ, ਜੋ ਅਜੇ ਵੀ ਜਾਰੀ ਹੈ | ਮਿ੍ਤਕ ਮਾਨ ਸਿੰਘ ਦੇ ਪਰਿਵਾਰ ‘ਚ ਉਸ ਦੀ ਪਤਨੀ ਦਰਸ਼ਨ ਕੌਰ ਤੋਂ ਇਲਾਵਾ 2 ਕੁੜੀਆਂ (ਬਲਜੀਤ ਕੌਰ ਤੇ ਜਸਮੀਤ ਕੌਰ) ਅਤੇ ਇੱਕ ਪੁੱਤਰ (ਅਸਮੀਤ ਸਿੰਘ) ਹੈ | ਬੀਬੀ ਅਸਲਮ ਖ਼ਾਨ ਵਲੋਂ ਸਿਰਫ਼ ਪਰਿਵਾਰ ਦੀ ਆਰਥਿਕ ਮਦਦ ਹੀ ਨਹੀਂ ਕੀਤੀ ਜਾਂਦੀ, ਬਲਕਿ ਹਰ ਦੂਜੇ-ਤੀਜੇ ਦਿਨ ਫ਼ੋਨ ਰਾਹੀਂ ਪਰਿਵਾਰ ਦੀ ਖ਼ੈਰੀਅਤ ਪੁੱਛੀ ਜਾਂਦੀ ਹੈ ਅਤੇ ਹੋਰਨਾਂ ਵਸੀਲਿਆਂ ਰਾਹੀਂ ਵੀ ਪਰਿਵਾਰ ਦੇ ਸੰਪਰਕ ‘ਚ ਰਹਿੰਦੀ ਹੈ |

Check Also

Viral Video – ਗੁਰਮੁਖ ਸਿੰਘ ਬਰਾੜ ਨੇ ਸ਼ਿਵ ਸੈਨਾ ਵਾਲੇ ਕੁੱਟੇ

%d bloggers like this: