Breaking News
Home / ਪੰਜਾਬ / ਸੁਖਬੀਰ ਨੇ ਵੀ ਮੰਨਿਆ ਕਿ ਬਲਾਤਕਾਰੀ ਸਾਧ ਦੇ ਪ੍ਰੇਮੀ ਨੂੰ ਸੌਧਣ ਵਾਲੇ ਸ਼ੇਰ?

ਸੁਖਬੀਰ ਨੇ ਵੀ ਮੰਨਿਆ ਕਿ ਬਲਾਤਕਾਰੀ ਸਾਧ ਦੇ ਪ੍ਰੇਮੀ ਨੂੰ ਸੌਧਣ ਵਾਲੇ ਸ਼ੇਰ?

ਸਰਕਾਰ ਨੇ ਖ਼ੁਦ ਬਿੱਟੂ ਨੂੰ ਸ਼ੇਰ ਦੇ ਮੂੰਹ ‘ਚ ਭੇਜਿਆ: ਸੁਖਬੀਰ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਂਸਦ ਸੁਖਬੀਰ ਬਾਦਲ ਨੇ ਨਾਭਾ ਜੇਲ੍ਹ ਵਿੱਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਬਾਰੇ ਕਿਹਾ ਕਿ ਸਰਕਾਰ ਨੇ ਉਸ ਨੂੰ ਫਰੀਦਕੋਟ ਤੋਂ ਨਾਭਾ ਜੇਲ੍ਹ ‘ਚ ਸ਼ਿਫਟ ਕੀਤਾ ਸੀ। ਸਰਕਾਰ ਨੇ ਖ਼ੁਦ ਬਿੱਟੂ ਨੂੰ ਸ਼ੇਰ ਦੇ ਮੂੰਹ ਵਿੱਚ ਭੇਜਿਆ। ਉਨ੍ਹਾਂ ਕਿਹਾ ਕਿ ਇਸ ਪਿੱਛੇ ਸਰਕਾਰ ਦੀ ਸਾਜਿਸ਼ ਸੀ। ਸਰਕਾਰ ਦੀ ਮਨਜ਼ੂਰੀ ਬਿਨ੍ਹਾ ਕਿਸੇ ਵੀ ਕੈਦੀ ਨੂੰ ਸ਼ਿਫਟ ਨਹੀਂ ਕੀਤਾ ਜਾ ਸਕਦਾ।

ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਬਾਰੇ ਕਿਹਾ ਕਿ ਇਹ ਹਰਿਆਣਾ ਸਰਕਾਰ ਦਾ ਮਸਲਾ ਹੈ। ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਉਹ ਦੂਜੇ ਸੂਬੇ ਦੇ ਮਾਮਲੇ ‘ਤੇ ਕੁਝ ਨਹੀਂ ਕਹਿਣਾ ਚਾਹੁੰਦੇ। ਹਾਲਾਂਕਿ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਉਹ ਪੰਜਾਬ ਵਿੱਚ ਬਾਬੇ ਨੂੰ ਨਹੀਂ ਆਉਣ ਦੇਣਗੇ।

ਉਨ੍ਹਾਂ ਕਿਹਾ ਕਿ ਜੇ ਰਾਮ ਰਹੀਮ ਦੀ ਪੈਰੋਲ ਹੁੰਦੀ ਹੈ ਤਾਂ ਉਸ ਮੁਤਾਬਕ ਬੰਦਾ ਸਿਰਫ ਚੁਣਾਵੀ ਥਾਂ ‘ਤੇ ਜਾ ਸਕਦਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਕਤਲ ਕੇਸ ਵਿੱਚ ਕੈਦ ਹੈ, ਉਹ ਬਾਹਰ ਨਹੀਂ ਆਉਣਾ ਚਾਹੀਦਾ।

Check Also

Viral Video – ਗੁਰਮੁਖ ਸਿੰਘ ਬਰਾੜ ਨੇ ਸ਼ਿਵ ਸੈਨਾ ਵਾਲੇ ਕੁੱਟੇ

%d bloggers like this: