Breaking News
Home / ਰਾਸ਼ਟਰੀ / ਸਾਊਥ ਅਫਰੀਕਾ ਤੇ ਕਨੇਡਾ ਨੂੰ ਲੁੱਟਣ ਵਾਲੇ ਗੁਪਤਿਆਂ ਦੇ 200 ਕਰੋੜ ਦੇ ਵਿਆਹ ਚ ਨਚਿਆ ਬਾਲੀਵੁੱਡ

ਸਾਊਥ ਅਫਰੀਕਾ ਤੇ ਕਨੇਡਾ ਨੂੰ ਲੁੱਟਣ ਵਾਲੇ ਗੁਪਤਿਆਂ ਦੇ 200 ਕਰੋੜ ਦੇ ਵਿਆਹ ਚ ਨਚਿਆ ਬਾਲੀਵੁੱਡ

ਉਤਰਾਖੰਡ ਦੇ ਓਲੀ ਪਿੰਡ ਚ ਇਕ ਬੇਹਦ ਅਮੀਰ ਘਰਾਣੇ ਨਾਲ ਸਬੰਧਤ ਵਿਆਹ ਸਮਾਗਮ ਚ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ (Urvashi Rautela) ਨੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਨੇ ਵਿਆਹ ਸਮਾਗਮ ਚ ਆਪਣੀ ਕਲਾ ਨਾਲ ਚਾਰ ਚੰਨ ਬੰਨ੍ਹ ਦਿੱਤੇ।


ਇਸ ਵਿਆਹ ਸਮਾਗਮ ਚ ਉਰਵਸ਼ੀ ਰੌਤੇਲਾ ਨੇ ਆਪਣਾ ਸਟੇਜ ਸਮਾਗਮ ਕੀਤਾ ਜਿਸ ਕਾਰਨ ਉਹ ਵਿਆਹ ਚ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਰਹੀ। ਉਨ੍ਹਾਂ ਇਸ ਸਮਾਗਮ ਚ ਜਾਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਇਸ ਬਾਰੇ ਲਿਖਿਅ ਸੀ ਕਿ ਪਰਫ਼ਾਰਮ ਕਰਨ ਲਈ ਮੈਂ ਤਿਆਰ ਹਾਂ। ਇਸ ਸ਼ੇਅਰ ਪੋਸਟ ਚ ਉਨ੍ਹਾਂ ਨੇ ਪੀਲੇ ਰੰਗ ਦੇ ਕਪੜੇ ਪਾਏ ਹੋਏ ਤੇ ਕੁਰਸੀ ਤੇ ਬੈਠੀ ਹਨ।

ਦੱਸਣਯੋਗ ਹੈ ਕਿ ਇਸ ਵਿਆਹ ਦੇ ਮੀਡੀਆ ਚ ਸੁਰਖੀਆਂ ਖੱਟਣ ਪਿੱਛੇ ਕਈ ਕਾਰਨ ਹਨ। ਦਸਿਆ ਜਾ ਰਿਹਾ ਹੈ ਕਿ ਉਰਵਸ਼ੀ ਤੋਂ ਇਲਾਵਾ ਇਸ ਵਿਆਹ ਸਮਾਗਮ ਅਦਾਕਾਰਾ ਕੈਟਰੀਨਾ ਕੈਫ ਵੀ ਪੇਸ਼ਕਾਰੀ ਦੇਣ ਲਈ ਸ਼ਾਮਲ ਹੋਈ ਸਨ। ਜਾਣਕਾਰੀ ਮੁਤਾਬਕ ਵਿਆਹ ਚ ਲਗਭਗ 200 ਕਰੋੜ ਰੁਪਏ ਖਰਚ ਕੀਤੇ ਗਏ ਹਨ। ਵਿਆਹ ਦਾ ਮੰਡਪ ਫ਼ਿਲਮ ਬਾਹੁਬਲੀ ਦੇ ਰਾਜਮਹਿਲ ਵਾਂਗ ਸਜਾਇਆ ਗਿਆ ਸੀ। ਇਸ ਦੇ ਬਾਵਜੂਦ ਸਭ ਦੀਆਂ ਨਜ਼ਰਾਂ ਉਰਵਸ਼ੀ ਤੇ ਟਿਕੀਆਂ ਸਨ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: