Breaking News
Home / ਪੰਜਾਬ / ਜ਼ਰੂਰ ਪੜ੍ਹੋ- ਕੀ ਡੇਰਾ ਪ੍ਰੇਮੀ ਨੂੰ ਕਤਲ ਕਰਨਾ ਗਵਾਹ ਖਤਮ ਕਰਨ ਦੀ ਸਾਜਿਸ਼ ਹੈ?

ਜ਼ਰੂਰ ਪੜ੍ਹੋ- ਕੀ ਡੇਰਾ ਪ੍ਰੇਮੀ ਨੂੰ ਕਤਲ ਕਰਨਾ ਗਵਾਹ ਖਤਮ ਕਰਨ ਦੀ ਸਾਜਿਸ਼ ਹੈ?

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਸੋਧੇ ਨੂੰ “ਗਵਾਹ ਖਤਮ ਕਰਨ” ਦੀ ਸਾਜ਼ਿਸ਼ ਕਿਹਾ ਜਾ ਰਿਹਾ, ਜੋ ਕਿ ਹੋ ਵੀ ਸਕਦੀ। ਪਰ ਪਿਛਲੇ 35 ਸਾਲਾਂ ‘ਚ ਕਿੰਨੇ ਕੁ ਗਵਾਹਾਂ ਦੇ ਸਿਰ ‘ਤੇ ਸਿੱਖ ਦੋਖੀਆਂ ਨੂੰ ਸਜ਼ਾ ਹੋਈ?’84 ‘ਚ ਸਿੱਖਾਂ ਦਾ ਕਤਲੇਆਮ ਕਰਨ ਤੇ ਕਰਵਾਉਣ ਵਾਲੇ ਕਾਂਗਰਸੀ ਆਗੂ ਹਾਲੇ ਤੱਕ ਦਨਦਨਾਉਂਦੇ ਫਿਰਦੇ ਹਨ ਤੇ ਹਾਲੇ ਪਰਸੋਂ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਗਵਰਨਰ ਪੰਜਾਬ ਨੇ ਸਿੱਖ ਨੌਜਵਾਨ ਹਰਜੀਤ ਸਿੰਘ (ਸਹਾਰਨ ਮਾਜਰਾ) ਦਾ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੇ ਦੋਸ਼ ‘ਚ ਉਮਰ ਕੈਦ ਕੱਟ ਰਹੇ 4 ਪੁਲਸੀਏ ਜੇਲ੍ਹੋਂ ਛੱਡ ਦਿੱਤੇ, ਜਿਨ੍ਹਾਂ ਨੂੰ ਛੱਡਣ ਦੀ ਸਿਫਾਰਿਸ਼ 8 ਮਾਰਚ 2017 ‘ਚ ਉਦੋਂ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਕੀਤੀ ਸੀ। (*)

ਭੁੱਲੋ ਨਾ ਕਿ ਸੌਦਾ ਸਾਧ ਨੂੰ ਸਜ਼ਾ ਸਿੱਖ ਵਿਰੋਧੀ ਕਰਤੂਤਾਂ ਕਾਰਨ ਨਹੀਂ, ਬਲਾਤਕਾਰ ਅਤੇ ਕਤਲ ਕਾਰਨ ਹੋਈ ਹੈ। ਸਿੱਖ ਮਾਮਲਿਆਂ ‘ਚ ਸਜ਼ਾ ਦੇਣ ਵੇਲੇ ਭਾਰਤੀ ਅਦਾਲਤਾਂ ਗੂੰਗੀਆਂ-ਬੋਲ਼ੀਆਂ ਬਣ ਜਾਂਦੀਆਂ।ਜਿਹੜੇ ਸੱਜਣ ਕਹਿ ਰਹੇ ਨੇ ਕਿ ਮੁੱਖ ਗਵਾਹ ਖਤਮ ਕਰ ਦਿੱਤਾ, ਉਹ ਕਿਰਪਾ ਕਰਕੇ ਪਿੰਕੀ ਕੈਟ ਦੀਆਂ ਵੀਡੀਓ ਗਵਾਹੀਆਂ (*) ਨੂੰ ਆਧਾਰ ਬਣਾ ਕੇ ਉਸ ਵੇਲੇ ਦੇ ਪੁਲਿਸ ਅਫਸਰਾਂ ਨੂੰ ਭਾਰਤੀ ਅਦਾਲਤਾਂ ਰਾਹੀਂ ਸਜ਼ਾ ਦਿਵਾ ਦੇਣ, ਜਿਨ੍ਹਾਂ ਦੇ ਨਾਮ ਸਬੂਤਾਂ ਸਮੇਤ ਪਿੰਕੀ ਕੈਟ ਨੇ ਲਏ ਸਨ। ਪਿੰਕੀ ਤੋਂ ਵੱਡਾ ਮੁੱਖ ਗਵਾਹ ਕੌਣ ਹੋ ਸਕਦਾ? ਸਿਪਾਹੀ ਸਤਵੰਤ ਸਿੰਘ ਮਾਣਕ (*) “ਮੇਰੀ ਗਵਾਹੀ ਲੈ ਲਓ- ਮੇਰੀ ਗਵਾਹੀ ਲੈ ਲਓ” ਕੂਕਦਾ ਰਿਹਾ, ਕਿਸੇ ਅਦਾਲਤ ਨੇ ਨਾ ਸੁਣੀ।ਪਿੰਕੀ ਅਤੇ ਸਤਵੰਤ ਮਾਣਕ ਦੋਵੇਂ ਜਿਓਂਦੇ ਹਨ, ਚਲੋ ਦਿਵਾਓ ਸਜ਼ਾ ਉਨ੍ਹਾਂ ਦੀਆਂ ਗਵਾਹੀਆਂ ਦਿਵਾ ਕੇ। ਸਿੱਖ ਕੌਮ ਤੁਹਾਡਾ ਸਾਥ ਦੇਊਗੀ।* ਨੋਟ: ਸੁਖਬੀਰ ਬਾਦਲ, ਪਿੰਕੀ ਕੈਟ ਅਤੇ ਸਿਪਾਹੀ ਸਤਵੰਤ ਸਿੰਘ ਮਾਣਕ ਬਾਰੇ ਕੀਤੇ ਜ਼ਿਕਰ ਦੇ ਰੈਫਰੈਂਸ ਹੇਠਾ ਕੁਮੈਂਟ ਬੌਕਸ ‘ਚ ਦੇਖੋ।
– ਗੁਰਪ੍ਰੀਤ ਸਿੰਘ ਸਹੋਤਾ

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: