Breaking News
Home / ਪੰਜਾਬ / ਏਜੰਟ ਨੇ ਯੂਰੀਪੀਅਨ ਦੇਸ਼ ਦੱਸ ਕੇ ਕਿਤੇ ਹੋਰ ਭੇਜ ਦਿੱਤਾ..

ਏਜੰਟ ਨੇ ਯੂਰੀਪੀਅਨ ਦੇਸ਼ ਦੱਸ ਕੇ ਕਿਤੇ ਹੋਰ ਭੇਜ ਦਿੱਤਾ..

ਪੰਜਾਬ ‘ਚ ਦਿਨ-ਬ-ਦਿਨ ਪੈਰ ਪਸਾਰ ਰਹੀ ਬੇਰੁਜ਼ਗਾਰੀ ਕਾਰਨ ਪੰਜਾਬ ਦੇ ਨੌਜ਼ਵਾਨ ਵਿਦੇਸ਼ ਜਾਣ ਦੇ ਸੁਪਨੇ ਦੇਖਦੇ ਕਿਵੇਂ ਫਰਜ਼ੀ ਏਜੰਟਾਂ ਦੇ ਸ਼ਿਕਾਰ ਬਣ ਰਹੇ ਹਨ, ਇਸ ਦੀ ਇਕ ਉਦਾਹਰਣ ਜਲੰਧਰ ਜ਼ਿਲੇ ਦੇ ਬਲਾਕ ਭੋਗਪੁਰ ‘ਚੋਂ ਦੇਖਣ ਨੂੰ ਮਿਲੀ। ਭੋਗਪੁਰ ਹੇਠ ਪੈਂਦੇ ਪਿੰਡ ਸਗਰਾਂਵਾਲੀ ਦਾ ਨੌਜ਼ਵਾਨ ਮਨਜਿੰਦਰਪਾਲ ਸਿੰਘ ਫਰਜ਼ੀ ਏਜੰਟ ਦਾ ਸ਼ਿਕਾਰ ਬਣ ਗਿਆ। ਮਨਜਿੰਦਰਪਾਲ ਜਿਸ ਨੇ ਈ. ਟੀ. ਟੀ. ਦਾ ਕੋਰਸ ਕੀਤਾ ਸੀ ਅਤੇ ਅਧਿਆਪਕ ਬਣਨ ਲਈ ਨੌਕਰੀ ਦੀ ਭਾਲ ਕਰਦਾ ਰਿਹਾ ਪਰ ਨੌਕਰੀ ਨਾ ਮਿਲਣ ਕਾਰਨ ਉਸ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਮਨਜਿੰਦਰਪਾਲ ਦੀ ਮਾਤਾ ਕਸ਼ਮੀਰ ਕੌਰ ਪਿੰਡ ਸਗਰਾਂਵਾਲੀ ‘ਚ ਇਕ ਕਰਿਆਨੇ ਦੀ ਦੁਕਾਨ ਚਲਾਉਂਦੀ ਹੈ ਅਤੇ ਮਨਜਿੰਦਰਪਾਲ ਦਾ ਪਿਤਾ ਸਖਦੇਵ ਸਿੰਘ ਜਲੰਧਰ ‘ਚ ਪ੍ਰਾਈਵੇਟ ਨੌਕਰੀ ਕਰਦਾ ਹੈ। ਕਸ਼ਮੀਰ ਕੌਰ ਦੇ ਇਕ ਰਿਸ਼ਤੇਦਾਰ ਨੇ ਜਲੰਧਰ ਏਰੀਏ ਦੇ ਇਕ ਆਦਮੀ ਨਾਲ ਉਸ ਨੂੰ ਮਿਲਵਾਇਆ ਸੀ। ਉਸ ਆਦਮੀ ਨੇ ਮਨਜਿੰਦਰ ਕੌਰ ਦੇ ਪਰਿਵਾਰ ਨੂੰ ਦੱਸਿਆ ਸੀ ਕਿ ਉਸ ਦਾ ਕੰਬੋਡੀਆ ‘ਚ ਅਪਣਾ ਹੋਟਲ ਹੈ। ਕੰਬੋਡੀਆ ਦੇਸ਼ ਅਮਰੀਕਾ ਦੇ ਨਜ਼ਦੀਕ ਇਕ ਯੂਰਪੀਅਨ ਦੇਸ਼ ਹੈ ਅਤੇ ਇਸ ‘ਚ ਅਮਰੀਕੀ ਡਾਲਰ ਕਰੰਸੀ ਚਲਦੀ ਹੈ। ਉਸ ਆਦਮੀ ਨੇ ਕਿਹਾ ਕਿ ਮਨਜਿੰਦਰਪਾਲ ਨੂੰ ਕੰਬੋਡੀਆ ਲੈ ਕੇ ਜਾਣ ਅਤੇ ਉਸ ਨੂੰ ਉੱਥੇ ਵਰਕ ਪਰਮਿਟ ਲੈ ਕੇ ਦੇਣ ਦਾ ਕੁਲ ਖਰਚ ਤਿੰਨ ਲੱਖ ਪੰਜਾਹ ਹਜ਼ਾਰ ਰੁਪਏ ਆਵੇਗਾ।

ਮਨਜਿੰਦਰਪਾਲ ਨੂੰ ਉਹ ਅਪਣੇ ਹੋਟਲ ਵਿਚ ਛੇ ਸੋ ਅਮਰੀਕੀ ਡਾਲਰ ਪ੍ਰਤੀ ਮਹੀਨਾ ਤਨਖਾਹ ਦੇਵੇਗਾ। ਉਕਤ ਹੋਟਲ ਮਾਲਕ ਅਕਤੂਬਰ 2018 ‘ਚ ਮਨਜਿੰਦਰਪਾਲ ਦੇ ਪਰਿਵਾਰ ਤੋਂ 3 ਲੱਖ ਪੰਜਾਹ ਹਜ਼ਾਰ ਰੁਪਏ ਵਸੂਲ ਕਰਨ ਤੋਂ ਬਾਅਦ ਉਸ ਨੂੰ ਟੂਰਿਸਟ ਵੀਜ਼ੇ ਅਤੇ ਕੰਬੋਡੀਆਲੈ ਗਿਆ। ਕੰਬੋਡੀਆ ‘ਚ ਉਕਤ ਹੋਟਲ ਮਾਲਕ ਨੇ ਉਸ ਨੂੰ ਅਪਣੇ ਹੋਟਲ ‘ਚ ਕੰਮ ‘ਤੇ ਲਗਾ ਦਿੱਤਾ ਪਰ ਮਨਜਿੰਦਰ ਹੋਟਲ ਤੋਂ ਬਾਹਰ ਨਹੀਂ ਜਾ ਸਕਦਾ ਸੀ। ਹੋਟਲ ਮਾਲਕ ਨੇ ਦੋ ਮਹੀਨੇ ਮਨਜਿੰਦਰਪਾਲ ਨੂੰ ਚਾਰ ਸੌ ਪੰਜਾਹ ਡਾਲਰ ਪ੍ਰਤੀ ਮਹੀਨਾ ਤਨਖਾਹ ਦਿੱਤੀ। ਤੀਜੇ ਮਹੀਨੇ ਦੋ ਸੌ ਪੰਜਾਹ ਡਾਲਰ ਤਨਖਾਹ ਦਿੱਤੀ। ਉਸ ਤੋਂ ਬਾਅਦ ਹੋਟਲ ਮਾਲਕ ਨੇ ਮਨਜਿੰਦਰਪਾਲ ਨੂੰ ਕੋਈ ਤਨਖਾਹ ਨਹੀ ਦਿੱਤੀ। ਉਸ ਤੋਂ ਬਾਅਦ ਹੋਟਲ ਮਾਲਕ ਨੇ ਉਸ ਨੂੰ ਕੋਈ ਤਨਪਾਹ ਨਾ ਦਿੱਤੀ। ਮਨਜਿੰਦਰਪਾਲ ਦੇ ਘਰ ਵਾਲਿਆਂ ਵੱਲੋਂ ਜਿਆਦਾ ਜ਼ੋਰ ਪਾਉਣ ਤੇ ਹੋਟਲ ਮਾਲਕ ਨੇ ਇਕ ਨੌਜ਼ਵਾਨ ਜੋ ਕਿ ਮੁਕੇਰੀਆਂ ਪੰਜਾਬ ਦਾ ਵਾਸੀ ਸੀ ਉਸ ਕੋਲ ਚਾਰ ਸੌ ਪੰਜਾਹ ਡਾਲਰ ਦਾ ਚੈਕ ਭੇਜ ਦਿੱਤਾ ਜੋ ਕਿ ਬੈਂਕ ‘ਚ ਪੈਸੇ ਨਾ ਹੋਣ ਕਾਰਨ ਫੇਲ ਹੋ ਗਿਆ। ਮਨਜਿੰਦਰ ਦੇ ਪਰਿਵਾਰ ਵਾਲੇ ਮਨਜਿੰਦਰਪਾਲ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ।

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: