Breaking News
Home / ਪੰਜਾਬ / ਪੰਜਾਬੀ ਕੁੜੀਆਂ ਦੇ ਕੈਨੇਡਾ ਜਾ ਕੇ ਗਲਤ ਕੰਮ ਕਰਨ ਦਾ ਸੱਚ?

ਪੰਜਾਬੀ ਕੁੜੀਆਂ ਦੇ ਕੈਨੇਡਾ ਜਾ ਕੇ ਗਲਤ ਕੰਮ ਕਰਨ ਦਾ ਸੱਚ?

ਪੰਜਾਬੀ ਟ੍ਰਿਬਿਊਨ ਵਿਚ ਖਬਰ ਛਪੀ ਸੀ ਕਿ ਕੈਨੇਡਾ ਵਿੱਚ ਪੜ੍ਹਨ ਲਈ ਜਾ ਰਹੇ ਫੀਸਾਂ ਭਰਨ ਲਈ ਨੌਜਵਾਨਾਂ ਨੂੰ ਗ਼ਲਤ ਕੰਮ ਕਰਨੇ ਪੈ ਰਹੇ ਹਨ, ਇੱਥੋਂ ਤੱਕ ਕਿ ਆਪਣਾ ਸਰੀਰ ਵੇਚਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ ਬਾਰੇ ਪੰਜਾਬ ਦੇ ਸੰਵੇਦਨਸ਼ੀਲ ਲੋਕਾਂ ਵਿਚ ਚਰਚਾ ਹੋਣੀ ਸੁਭਾਵਿਕ ਹੈ।

ਵਿਦਿਆਰਥੀਆਂ ਦਾ ਕੈਨੇਡਾ ਵਿਚ ਪੱਕੇ ਤੌਰ ਤੇ ਵੱਸਣ ਦਾ ਮਨ ਹੋਣਾ ਕੋਈ ਬਹੁਤ ਵੱਡੀ ਗੱਲ ਵੀ ਨਹੀ।ਪਰ ਉਨਾਂ ਨੂੰ ਚਰਿਤਰਹੀਣ ਗਰਦਾਨਣਾ ਗਲਤ ਹੈ।ਜੀਹਨੇ ਵੀ ਇਹ ਵਧਾ-ਚੜ੍ਹਾਕੇ ਗੱਲਾਂ ਕਹੀਆਂ ਹਨ ,ਕੈਨੇਡਾ ਵਿਚ ਵਿਦਿਆਰਥੀਆਂ ਨੂੰ ਉਹਦੀ ਜਵਾਬਤਲਬੀ ਕਰਨੀ ਬਣਦੀ ਹੈ।

ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ‘ਵਿਦਵਾਨਾਂ’ ਨੂੰ ਇਥੇ ਪੰਜਾਬ ਵਿਚ ਵੀ ਮਾਪੇ ਲਾਜਮੀ ਪੁੱਛਣ ਕਿ ਸਾਡੇ ਬੱਚਿਆਂ ਬਾਰੇ ਕੂੜ-ਪਰਚਾਰ ਕਿਉਂ ਕਰ ਰਹੇ ਹੋਂ?ਪੰਜਾਬ ਦੇ ਹਾਲਤ ਬਹੁਤ ਮਾੜੇ ਹਨ ਜਿਸ ਕਰਕੇ ਹਰੇਕ ਮਾਪਾ ਆਪਦੇ ਬੱਚਿਆਂ ਨੂੰ ਸੁੱਰਖਿਅਤ ਥਾਂ ਤੇ ਭੇਜਕੇ ਭਵਿੱਖ ਲਈ ਸੁਰਖਰੂ ਹੋਣਾ ਚਾਹੁੰਦਾ ਹੈ।ਅਮੀਰ ਤੋਂ ਅਮੀਰ ਮਾਪਿਆਂ ਨੂੰ ਵੀ ਇਹੀ ਹੈ ਕਿ ਬੱਚੇ ਬਾਹਰ ਭੇਜਣੇ ਹਨ।ਜਿਹੜੀਆਂ ਬੱਚੀਆਂ ਨੂੰ ਗਲੀ ਦੇ ਮੋੜ ਤੇ ਬਣੀ ਦੁਕਾਨ ਤੱਕ ਇਕੱਲਿਆਂ ਨਹੀ ਭੇਜਦੇ ਉਨਾਂ ਨੂੰ ਵੀ ਮਾਪੇ ਦਿਲ ਤੇ ਪੱਥਰ ਰੱਖਕੇ ਕੈਨੇਡਾ ਭੇਜ ਰਹੇ ਨੇ।

ਜਦ ਬਾਹਰਲੇ ਮੁਲਕਾਂ ਵਿਚ ਜਾਣ ਵਾਲੇ ਬੱਚੇ-ਬੱਚੀਆਂ ਬਾਰੇ ਪੁਠੀਆਂ-ਸਿਧੀਆਂ ਖਬਰਾਂ ਸੁਣਦੇ ਨੇ ਤਾਂ ਮਾਪਿਆਂ ਦੇ ਕਾਲਜੇ ਮੁੱਠੀ ਵਿਚ ਆ ਜਾਂਦੇ ਹਨ।ਪਰ ਫੇਰ ਵੀ ਸਭ ਕੁਝ ਬਰਦਾਸ਼ਤ ਕਰਕੇ,ਝੱਲਕੇ ,ਕਰਜ਼ੇ ਚੁੱਕਕੇ ਧੀਆਂ-ਪੁੱਤਾਂ ਨੂੰ ਬਾਹਰ ਭੇਜ ਰਹੇ ਹਨ।ਇਹ ਕੋਈ ਸ਼ੌਂਕ ਨਹੀ,ਬੇਹੱਦ ਔਖਾ ਫੈਸਲਾ ਹੁੰਦਾ ਹੈ ਪਰ ਪੰਜਾਬ ਕੋਲ ਕੋਈ ਰਾਹ ਨਹੀ ਬਚਿਆ।

ਇਹੋ ਜਿਹੇ ਭਿਆਨਕ ਸੰਕਟ ਮੌਕੇ ਕੈਨੇਡਾ ਹਨੇਰੇ ਵਿਚ ਸੂਰਜ ਵਾਂਗ ਪੰਜਾਬ ਦੇ ਲੋਕਾਂ ਨੂੰ ਰਾਹ ਦਿਖਾ ਰਿਹਾ ਮੁਲਕ ਜਾਪਦਾ ਹੈ।ਪਰ ਇਹੋ ਜਿਹੇ ਲੋਕ ਲੋਕਾਂ ਨੂੰ ਡਰਾਉਣ ਵਾਲੀਆਂ,ਦਿਲ ਤੋੜਨ ਵਾਲੀਆਂ ਗੱਲਾਂ ਕਰ ਰਹੇ ਨੇ ਕਿ ਉਥੇ ਤਾਂ ਤੁਹਾਡੇ ਧੀਆ ਪੁਤ ਬਹੁਤ ਗੰਦੇ ਰਾਹ ਤੁਰ ਪਏ ਹਨ।

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: