Breaking News
Home / ਮੁੱਖ ਖਬਰਾਂ / ਰੈਪਰ ਹਾਰਡ ਕੌਰ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ

ਰੈਪਰ ਹਾਰਡ ਕੌਰ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ

ਵਾਰਾਨਸੀ, 20 ਜੂਨ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਤੇ ਆਰ.ਐਸ.ਐਸ. ਚੀਫ਼ ਮੋਹਨ ਭਾਗਵਤ ਖਿਲਾਫ ਆਪਣੇ ਫੇਸਬੁੱਕ ਪੇਜ ‘ਤੇ ਟਿੱਪਣੀ ਕਰਨ ‘ਤੇ ਪ੍ਰਸਿੱਧ ਰੈਪਰ ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਾਰਾਨਸੀ ਦੇ ਵਕੀਲ ਸ਼ਸ਼ਾਂਕ ਸ਼ੇਖਰ ਨੇ ਪੰਜਾਬੀ ਗਾਇਕਾ ਖਿਲਾਫ ਮਾਮਲਾ ਦਰਜ ਕਰਾਇਆ ਹੈ। ਧਾਰਾ 124ਏ (ਰਾਜਧ੍ਰੋਹ), 153ਏ, 500, 505 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਰਡ ਕੌਰ ਬਾਲੀਵੁੱਡ ਦੀਆਂ ਕੁੱਝ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ।

ਦੱਸ ਦੇਈਏ ਕਿ ਹਾਰਡ ਕੌਰ ਨੇ ਮੋਹਨ ਭਾਗਵਤ ਨੂੰ ਨਾ ਸਿਰਫ਼ ਜਾਤੀਵਾਦੀ ਕਿਹਾ, ਸਗੋਂ ਦੇਸ਼ ‘ਚ ਹੋਈਆਂ ਵੱਡੀਆਂ ਅੱਤਵਾਦੀ ਘਟਨਾਵਾਂ ਲਈ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸੰਗਠਨ ਆਰ. ਐੱਸ. ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ. ਇਸ ਤੋਂ ਬਾਅਦ ਹਾਰਡ ਕੌਰ ਨੇ ਮੁੱਖਮੰਤਰੀ ਯੋਗੀ ਅਦਿਤਿਆਨਾਥ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਰੇਪਿਸਟ ਕਿਹਾ. ਹਾਰਡ ਕੌਰ ਨੂੰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਜੰਮ ਕੇ ਟਰੋਲ ਵੀ ਕੀਤਾ ਗਿਆ

ਹਾਰਡ ਕੌਰ ਨੇ ਇੰਸਟਾਗ੍ਰਾਮ ‘ਤੇ ‘Who killed Karkare’ ਨਾਮਕ ਇਕ ਕਿਤਾਬ ਦੇ ਪਹਿਲੇ ਪੇਜ ਦੀ ਤਸਵੀਰ ਵੀ ਪੋਸਟ ਕੀਤੀ, ਜਿਸ ਨੂੰ ਐੱਸ, ਐੱਮ. ਮੁਸ਼ਰਿਫ ਨੇ ਲਿਖਿਆ ਹੈ. ਇਸ ਮਾਮਲੇ ‘ਚ ਵਾਰਾਣਸੀ ਕੈਂਟ ਥਾਣੇ ‘ਚ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ. ਕੈਂਟ ਪੁਲਿਸ ਨੇ ਧਾਰਾ 153ਏ, 124ਏ, 500, 505 ਅਤੇ 66 ਆਈ.ਟੀ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ.

Check Also

ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ

ਮੁਲਜਮਾਂ ਖ਼ਿਲਾਫ਼ ਧਾਰਾ 409,468,471 ਵੀ ਜੁੜੀਆਂ ਨਵੀਂ ਦਿੱਲੀ, 18 ਜੁਲਾਈ – ਦਿੱਲੀ ਕਮੇਟੀ ਪ੍ਰਬੰਧ ‘ਚ …

%d bloggers like this: