Breaking News
Home / ਰਾਸ਼ਟਰੀ / ਮੋਦੀ ਤੇ ਸਵਾਲ ਖੜੇ ਕਰਨ ਵਾਲੇ ਸੰਜੀਵ ਭੱਟ ਨੂੰ ਉਮਰ ਕੈਦ

ਮੋਦੀ ਤੇ ਸਵਾਲ ਖੜੇ ਕਰਨ ਵਾਲੇ ਸੰਜੀਵ ਭੱਟ ਨੂੰ ਉਮਰ ਕੈਦ

ਗੁਜਰਾਤ ਦੇ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਜਾਮਨਗਰ ਕੋਰਟ ਨੇ 30 ਸਾਲ ਪਹਿਲਾ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਇਸ ਮਾਮਲੇ ਵਿਚ ਸੰਜੀਵ ਭੱਟ ਨੂੰ ਸਜ਼ਾ ਸੁਣਾਏਗੀ। ਇਸ ਮਾਮਲੇ ਵਿਚ ਇਕ ਹੋਰ ਪੁਲਿਸ ਅਫ਼ਸਰ ਪ੍ਰਵੀਨ ਸਿੰਘ ਝਾਲਾ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 1990 ‘ਚ ਭਾਰਤ ਬੰਦ ਦੌਰਾਨ ਜਾਮਨਗਰ ਵਿਚ ਹਿੰਸਾ ਹੋਈ ਸੀ। ਉਸ ਵਕਤ ਸੰਜੀਵ ਭੱਟ ਐਸ.ਐਸ.ਪੀ. ਸਨ।

ਹਿੰਸਾ ਨੂੰ ਲੈ ਕੇ ਪੁਲਿਸ ਨੇ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿਚ ਪ੍ਰਭੂਦਾਸ ਮਾਧਵ ਦੀ ਹਸਪਤਾਲ ਵਿਚ ‘ਚ ਮੌਤ ਹੋ ਗਈ ਸੀ। ਪ੍ਰਭੂਦਾਸ ਦੇ ਭਰਾ ਨੇ ਸੰਜੀਵ ਭੱਟ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ ਤੇ ਉਨ੍ਹਾਂ ਨੇ ਹਿਰਾਸਤ ਵਿਚ ਤਸੀਹੇ ਦੇਣ ਦੇ ਦੋਸ਼ ਲਗਾਇਆ ਸੀ। ਸੰਜੀਵ ਭੱਟ ਗੁਜਰਾਤ ਕਾਡਰ ਦੇ ਆਈ.ਪੀ.ਐਸ. ਅਧਿਕਾਰੀ ਰਹੇ ਹਨ। ਜਿਨ੍ਹਾਂ ਨੇ 2002 ਵਿਚ ਗੁਜਰਾਤ ਦੰਗਿਆਂ ਵਿਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ‘ਤੇ ਸਵਾਲ ਖੜੇ ਕੀਤੇ ਸਨ। 2015 ਵਿਚ ਗੁਜਰਾਤ ਸਰਕਾਰ ਨੇ ਮੁਅੱਤਲ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਬਰਖ਼ਾਸਤ ਕਰ ਦਿੱਤਾ ਸੀ।

ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਜਾਮਨਗਰ ਕੋਰਟ ਨੇ 30 ਸਾਲ ਪਹਿਲਾ ਹਿਰਾਸਤ ਵਿਚ ਹੋਈ ਇਕ ਮੌਤ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉੱਥੇ ਹੀ ਇਸ ਮਾਮਲੇ ਵਿਚ ਇਕ ਹੋਰ ਪੁਲਿਸ ਅਫ਼ਸਰ ਪ੍ਰਵੀਨ ਸਿੰਘ ਝਾਲਾ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

Check Also

ਕੈਮਰੇ ਚ ਕੈਦ-ਧੀ ਦੇ ਜਨਮ ਮਗਰੋਂ ਮਾਂ ਨੇ ਨਾਲੇ ‘ਚ ਸੁੱਟਿਆ, ਆਵਾਰਾ ਕੁੱਤਿਆਂ ਨੇ ਬਚਾਈ ਜਾਨ

ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ …

%d bloggers like this: