Breaking News
Home / ਰਾਸ਼ਟਰੀ / ਹਾਰਡ ਕੌਰ ਨੇ ਫਿਰ ਕੀਤੀ ਯੋਗੀ ਤੇ ਆਰ.ਐਸ.ਐਸ ਦੀ ਐਸੀ ਤੈਸੀ

ਹਾਰਡ ਕੌਰ ਨੇ ਫਿਰ ਕੀਤੀ ਯੋਗੀ ਤੇ ਆਰ.ਐਸ.ਐਸ ਦੀ ਐਸੀ ਤੈਸੀ

ਫ਼ਿਲਮ ਦੁਨੀਆਂ ਨਾਲ ਸਬੰਧਤ ਹਾਰਡ ਕੌਰ ਨੇ ਜਿਥੇ ਸੋਸ਼ਲ ਮੀਡੀਆ ਤੇ ਹੇਮੰਤ ਕਰਕਰੇ ਅਤੇ ਗੌਰੀ ਲੰਕੇਸ਼ ਦੀ ਸ਼ਹਾਦਤ ਬਾਬਤ ਲਿਖਦਿਆਂ ਭਾਰਤੀ ਭਗਵਾਂ ਵਾਦ ਦਾ ਚਿੱਤ ਕੱਚਾ ਕੀਤਾ, ਓਥੇ ਹੀ ਰਾਤ ਆਲੀ ਵਾਧ ਦੇ ਚਲਦਿਆਂ ਯੋਗੀ/ਮੋਦੀ/ਭਾਗਵਤ ਅਰਗਿਆਂ ਦੀ ਐਸੀ ਤੈਸੀ ਕਰਦਿਆਂ ਏਹਨਾਂ ਦੇ ਚਮਚੇ ਕੜਛਿਆਂ ਨੂੰ ਓਹਨਾਂ ਦੀ ਬੋਲੀ ‘ਚ ਮੋੜਵਾਂ ਜਵਾਬ ਦਿੰਦਿਆਂ ਗਾਲ਼ਾਂ ਦੀ ਤਹਿ ਲਾਤੀ…ਹਾਰਡ ਕੌਰ ਦੇ ਫੇਸਬੁੱਕ ਪੇਜ ਤੇ ਜਾ ਦੇਖ਼ ਸਕਦੇ ਹੋ ਚੱਡੀ ਗੈਂਗ ਨੂੰ ਪਈ ਖੰਡ…

ਮੇਰਠ ‘ਚ ਜਨਮ ਲਿਆ, 84 ‘ਚ ਭਗਵਿਆਂ ਨੇ ਬਾਪ ਸਾੜਤਾ, ਮਾਂ ਦਾ ਪਾਰਲਰ ਬੀ ਅੱਗ ਲਾ ਸਵਾਹ ਕਰਤਾ, 5 ਸਾਲ ਦੀ ਉਮਰ ‘ਚ ਨਾਨਾ-ਨਾਨੀ ਕੋਲ ਲੁਧਿਆਣੇ ਆ ਗਈ। 1991 ‘ਚ ਮਾਂ ਦਾ ਕਿਸੇ ਐਨਆਰਆਈ ਨਾਲ ਵਿਆਹ ਹੋ ਗਿਆ ਤੇ ਸਾਰਾ ਟੱਬਰ ਬਰਮਿੰਘਮ ਜਾ ਵਸਿਆ…ਹਿੱਪ ਹੌਪ ਵਿਚ ਦਿਲਚਸਪੀ ਹੋਣ ਕਰਕੇ ਇਕ ਰੈਪ ਗਾਇਕਾ ਦੇ ਤੌਰ ’ਤੇ ਸ਼ੁਰੂਆਤ ਕਰਕੇ ਯੂ ਕੇ ਦੀ ਪਹਿਲੀ ਏਸ਼ੀਆਈ ਔਰਤ ਰੈਪਰ ਬਣੀ…

ਪੰਜਾਬ ਲਈ ਸੁਰਖ਼ੀਆਂ ‘ਚ ਤਦ ਆਈ ਜਦ ਕਈ ਸਾਲ ਪਹਿਲਾਂ ਚੰਡੀਗੜ੍ਹ ‘ਚ ਹੋਟਲ ਮੈਰੀਅਟ ਵਿਖੇ ਵੇਰਾ ਮੋਡਾ ਦੇ ਲਾਂਚ ਦੇ ਪ੍ਰੋਗਰਾਮ ਵੇਲੇ ਇੱਕ ਪੰਜਾਬੀ ਮੁੰਡੇ ਨੂੰ ਗਾਲ਼ਾਂ ਕੱਢਦਿਆਂ ਸਟੇਜ ਤੋਂ ਉਸ ਦੀ ਦਾਹੜੀ ਬਾਰੇ ਮੰਦੀ ਸ਼ਬਦਾਵਲੀ ਵਰਤਦਿਆਂ ਦਸਮੇਸ਼ ਪਿਤਾ ਬਾਰੇ ਬੀ ਮਾੜੇ ਬੋਲ ਬੋਲੇ ਸੀਗੇ…

ਦਸੰਬਰ 31 ਸੰਨ 15 ‘ਚ ਲੁਧਿਆਣੇ ਸਟੇਜ ਤੇ ਚੜ੍ਹੇ ਬੱਚਿਆਂ ਤੋਂ ਖਿੱਝ ਓਹਨਾਂ ਦੇ ਮਾਂ ਬਾਪ ਨੂੰ ਦਾਰੂ ਟੁੱਲ ਗਾਲ਼ਾਂ ਕੱਢ ਚੁੱਕੀ। ਬਾਦ ‘ਚ ਭਾਵੇਂ ਟੀਮ ਮਾਪਿਆਂ ਕੋਲ ਮੁਆਫ਼ੀਆਂ ਮੰਗਦੀ ਰਹੀ। ਏਦੂ ਬਿਨਾਂ ਹੋਰ ਬੀ ਊਲ ਜਲੂਲ ਹਰਕਤਾਂ ਨਾਲ ਮੀਡੀਆ ‘ਚ ਚਰਚਿਤ ਰਹੀ…

ਬੀਤੀ ਰਾਤ ਟੁੰਨ ਹੋ ਯੋਗੀ ਭਾਗਵਤ ਅਰਗਿਆਂ ਨੂੰ ਅੱਤਵਾਦੀ ਦਸਦਿਆਂ ਸਿਸਟਮ ਤੇ ਕਰਾਰੀ ਸ਼ਬਦਾਂ ਨਾਲ ਸੱਟ ਮਾਰੀ। ਏਹ ਗੱਲ ਕਾਬਲੇ ਤਰੀਫ਼ ਆ ਕਿ ਸਿਸਟਮ ਨੂੰ ਸ਼ੀਸ਼ਾ ਵਿਖਾਇਆ ਤੇ ਓਹਦੇ ਨਾਲ ਮੱਥਾ ਲਾਇਆ। ਵਾਰਾਣਸੀ ‘ਚ ਅੱਜ ਪਰਚਾ ਬੀ ਦਰਜ ਹੋ ਗਿਆ। ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਏਦਾਂ ਹੀ ਆਖਿਆ ਜਾ ਸਕਦਾ ਤਾਂ ਭਾਵੁਕ ਹੋ ਕਿਸੇ ਦਾ ਮਾੜਾ ਪਿਛੋਕੜ ਨਾ ਭੁੱਲੋ, ਜਿਥੇ ਠੀਕ ਆ ਤੇ ਠੀਕ ਗਰਦਾਨੋਂ ਜਿਥੇ ਗਲਤ ਤਾਂ ਗਲਤ…

ਭਗਵੇਂਵਾਦ ਆਲੇ ਮੁੱਦੇ ‘ਚ ਠੀਕ ਬੋਲੀ ਆ ਤੇ ਏਹਦੇ ਲਈ ਧੰਨਵਾਦ, ਕੜਛੇ ਚਮਚਿਆਂ ਨੂੰ ਓਹਨਾਂ ਦੀ ਬੋਲੀ ‘ਚ ਜਵਾਬ ਦਿੱਤਾ ਆਦਤ ਮੁਤਾਬਕ ਓਹ ਬੀ ਜਾਇਜ ਆ…
ਸਾਹਿਬ ਸੰਧੂ

Check Also

ਕੈਮਰੇ ਚ ਕੈਦ-ਧੀ ਦੇ ਜਨਮ ਮਗਰੋਂ ਮਾਂ ਨੇ ਨਾਲੇ ‘ਚ ਸੁੱਟਿਆ, ਆਵਾਰਾ ਕੁੱਤਿਆਂ ਨੇ ਬਚਾਈ ਜਾਨ

ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ …

%d bloggers like this: