Breaking News
Home / ਪੰਜਾਬ / ਅਨਮੋਲ ਗਗਨ ਮਾਨ ਦੀਆਂ ਦਿੱਲੀ ਪੁਲਿਸ ਨੂੰ ਖਰੀਆਂ ਖਰੀਆਂ

ਅਨਮੋਲ ਗਗਨ ਮਾਨ ਦੀਆਂ ਦਿੱਲੀ ਪੁਲਿਸ ਨੂੰ ਖਰੀਆਂ ਖਰੀਆਂ

ਪੁਲਿਸ ਮਹਿਕਮੇ ਲਈ ਲੋਕਾਂ ਦੇ ਦਿਲਾਂ ਚ ਕਿੰਨਾ ਸਤਿਕਾਰ ਹੈ ਇਹ ਉਸ ਪੋਸਟ ਦੇ ਥੱਲੇ ਜਾ ਕੇ ਦੇਖਿਆ ਜਾ ਸਕਦਾ ਹੈ ਜਿਸਦੇ ਵਿਚ ਮਾਹਿਲਪੁਰ ਠਾਣੇ ਚ ਇਕ ਫੌਜੀ ਵਲੋਂ ਪੁਲਿਸ ਦੇ ਮੁਣਸ਼ੀ ਨੂੰ ਗੋਲੀ ਮਾਰਨ ਦੀ ਖਬਰ ਹੈ…ਲੋਕ ਕਮੈਂਟਸ ਚ ਫੌਜੀ ਦੇ ਹੱਕ ਚ ਬੋਲ ਰਹੇ ਨੇ…ਜਦੋਂ ਕਿ ਅਜੇ ਘਟਨਾ ਦੇ ਅਸਲੀ ਕਾਰਨ ਕੀ ਨੇ ਕਿਸੇ ਨੂੰ ਪਤਾ ਨਹੀਂ…ਕਹਿਣ ਦਾ ਬਸ ਏਨਾ ਮਤਲਬ ਹੈ ਕਿ ਲੋਕ ਇਹ ਮਨ ਕੇ ਚਲ ਰਹੇ ਨੇ ਕਿ ਪੁਲਿਸ ਵਾਲੇ ਨੇ ਹੀ ਕੁਛ ਗਲਤ ਬੋਲਿਆ ਹੋਣਾ…ਅੱਜ ਜਦੋਂ ਸੋਸ਼ਲ ਮੀਡੀਆ ਦਾ ਜਮਾਨਾ ਹੈ…ਤਾਂ ਪੁਲਿਸ ਵਲੋਂ ਲਈ ਜਾਂਦੀ ਰਿਸ਼ਵਤ…ਪੁਲਿਸ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਦੀਆਂ ਵੀਡੀਓ ਆਪਾਂ ਦੇਖ ਲੈਂਦੇ ਹਾਂ…ਪਰ ਖੁਦ ਸੋਚੋ…ਜਦੋਂ ਇਹ ਵੀਡੀਓ ਨਹੀਂ ਹੁੰਦੇ ਸੀ ਪਿਛਲੇ ਸਮੇਂ ਚ…ਤਾਂ ਪੁਲਿਸ ਨੇ ਆਮ ਲੋਕਾਂ ਨਾਲ ਕੀ ਕੁਛ ਨਹੀਂ ਕੀਤਾ ਹੋਣਾ….ਦਿਲੀ ਵਿਚ ਜੋ ਕੁਛ ਪੁਲਿਸ ਨੇ ਕੀਤਾ..ਇਸਨੂੰ ਕਾਨੂੰਨ ਲਾਗੂ ਕਰਨਾ ਤਾਂ ਬਿੱਲਕੁਲ ਨਹੀਂ ਆਖਿਆ ਜਾ ਸਕਦਾ….ਜੇ ਕਿਸੇ ਨੇ ਕੋਈ ਜੁਰਮ ਕੀਤਾ ਵੀ ਹੋਵੇ ਤਾਂ ਉਸਦੇ ਨਾਲ ਪੇਸ਼ ਆਉਣ ਦਾ ਇਹ ਢੰਗ ‘ ਜਾਨਵਰਾਂ ‘ ਵਰਗਾ ਹੈ….

ਅੱਜ ਹਰ ਦੂਜੇ ਦਿਨ ਕਿਸੇ ਨਾ ਕਿਸੇ ਵੱਡੇ ਲੀਡਰ ਜਾਂ ਪੁਲਿਸ ਵਾਲੇ ਦੀ ਗੁੰਡਾਗਰਦੀ ਹੀ ਫਬ ਤੇ ਦੇਖਣ ਨੂੰ ਮਿਲਦੀ ਹੈ…ਜਦੋਂ ਕਿ ਇਹ ਲੋਕ ਆਪਣੇ ਆਪ ਨੂੰ ਸਮਾਜ ਦੇ ਰਾਖੇ ਆਖਦੇ ਨੇ….ਅੱਜ ਦੇ ਸਮੇਂ ਚ ਭਾਰਤ ਦਾ ਸਭ ਤੋਂ ਗੰਦਾ ਮਹਿਕਮਾ ਪੁਲਿਸ ਦਾ ਹੈ….ਇਹ ਜਦੋ ਦਿਖਦੇ ਨੇ ਤਾਂ ਸਾਨੂੰ ਆਮ ਲੋਕਾਂ ਨੂੰ ਸੁਰੱਖਿਅਤ ਹੋਣ ਦਾ ਫੀਲ ਆਉਣਾ ਚਾਹੀਦਾ ਹੁੰਦਾ…ਪਰ ਏਨਾ ਦੇ ਆਉਣ ਨਾਲ ਇਕ ਮੁਸੀਬਤ ਚ ਫਸਿਆ ਬੰਦਾ ਹੋਰ ਜ਼ਿਆਦਾ ਪ੍ਰੇਸ਼ਾਨ ਹੋ ਜਾਂਦਾ ਹੈ….ਪੁਲਿਸ ਆਮ ਲੋਕਾਂ ਲਈ ਕਦੀ ਨਹੀਂ ਸੀ.. ਨਾ ਕਦੀ ਹੋਵੇਗੀ….ਇਹ ਕੋਈ ਵੀ ਐਕਸ਼ਨ ਉਦੋਂ ਹੀ ਲੈਂਦੀ ਹੈ ਜਦੋਂ ਆਮ ਬੰਦੇ ਨੂੰ ਕੁੱਟ ਪੈ ਜਾਵੇ ਤੇ ਦੁਨੀਆਂ ਉਸਦੇ ਹੱਕ ਚ ਆ ਇਕੱਠੀ ਹੋਵੇ….ਇਕ ਇਕੱਲਾ ਆਮ ਬੰਦਾ ਜਿਸਦੇ ਨਾਲ ਕੋਈ ਖੜਨ ਵਾਲਾ ਨਾ ਹੋਵੇ…ਉਸਦੇ ਲਈ ਪੁਲਿਸ ਕਦੀ ਮਦਦਗਾਰ ਨਹੀਂ ਬਣ ਸਕਦੀ….

ਭਾਈ ਸਾਹਿਬ ਦੀ ਪਿੱਠ ਉਪਰ ਜੋ ਨਿਸ਼ਾਨ ਬਣੇ ਨੇ…ਇਹ ਪੁਲਿਸ ਦੀ ਔਕਾਤ ਦਿਖਾ ਰਹੇ ਨੇ….ਜਦੋਂ ਕੋਈ ਤਕੜਾ ਬੰਦਾ ਪੁਲਿਸ ਅੱਗੇ ਆਇਆ ਹੋਵੇ…ਤਾਂ ਪੁਲਿਸ ਦੀਆਂ ਜੀਬਾਂ ਦੇ ਨਿਸ਼ਾਨ ਬੰਦੇ ਦੇ ਪੈਰਾਂ ਉਪਰ ਬਣ ਜਾਂਦੇ ਨੇ….ਪਰ ਆਮ ਬੰਦੇ ਜਦੋਂ ਵੀ ਪੁਲਿਸ ਹੱਥ ਆਵੇ…ਫੇਰ ਉਸਦੇ ਸ਼ਰੀਰ ਤੇ ਏਦਾਂ ਦੇ ਨਿਸ਼ਾਨ ਹੀ ਦਿਖਦੇ ਨੇ…ਜਾਂ ਫੇਰ ਬੰਦੇ ਦਾ ਨਾਮੋ ਨਿਸ਼ਾਨ ਵੀ ਨਹੀਂ ਲੱਭਦਾ….ਜਿਵੇਂ ਫਰੀਦਕੋਟ ਚ ਨਹੀਂ ਲਭਿਆ…#ਹਰਪਾਲਸਿੰਘ

Check Also

ਚੰਡੀਗੜ੍ਹ ਤੇ ਭਈਆਂ ਦਾ ਕਬਜ਼ਾ

ਇਹ ਤਸਵੀਰਾਂ ਚੰਡੀਗੜ੍ਹ ਪਾਸਪੋਰਟ ਦਫਤਰ ‘ਚ ਮਹਾਂਰਾਣੀ ਪੰਜਾਬੀ ਨੁੱਕਰੇ ਲਾ ਕੇ ਪਟਰਾਣੀ ਹਿੰਦੀ ਦੀ ਸਰਦਾਰੀ …

%d bloggers like this: